Wednesday, September 9, 2026

ਤੀਜੇ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ

ਕੰਵਰ ਗਰੇਵਾਲ ਕਰਨਗੇ ਦਰਸ਼ਕਾਂ ਦਾ ਮਨੋਰੰਜਨ – ਵੀਰੂ ਰੋਮਾਣਾ

PPN2903201605ਬਠਿੰਡਾ, 29 ਮਾਰਚ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਾਲਵਾ ਸੱਭਿਆਚਰਕ ਮੰਚ ਵਲੋਂ ਗੋਨਿਆਣਾ ਮੰਡੀ ਵਿਖੇ 30 ਮਾਰਚ ਨੂੰ ਕਰਵਾਏ ਜਾ ਰਹੇ ਤੀਜੇ ਸੱਭਿਆਚਾਰਕ ਮੇਲੇ ਦਾ ਪੋਸਟਰ ਅੱਜ ਜਾਰੀ ਕੀਤਾ ਗਿਆ। ਮੰਚ ਦੇ ਪ੍ਰਮੁੱਖ ਪ੍ਰਬੰਧਕਾਂ ਨਿਰਮਾਤਾ ਨਿਰਦੇਸ਼ਕ ਵੀਰੂ ਰੁਮਾਣਾ, ਸੁਖਵਿੰਦਰ ਸਿੰਘ ਸੁੱਖਾ, ਅਡਵੋਕੇਟ ਅਮਰਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਪ੍ਰਸਿੰਧ ਸੂਫੀ ਗਾਇਕ ਕੰਵਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਦਰਸ਼ਕ ਕੰਵਰ ਗਰੇਵਾਲ ਦੇ ਨਾਲ ਲੋਕ ਗਾਇਕ ਸੁਖਵਿੰਦਰ ਸੁੱਖੀ, ਦੋਗਾਣਾ ਜੋੜੀ ਸੁਰਿੰਦਰ ਮਾਨ ਤੇ ਕਰਮਜੀਤ ਕੰਮੋ, ਗਾਇਕ ਹਰਮਿਲਾਪ ਗਿੱਲ, ਕਿਰਨ ਸ਼ਰਮਾ, ਹਰਜੰਗ ਬਰੋ, ਸਵਰਨ, ਸੁਆਗਤ ਸਿੰਗਲਾ ਦੀ ਗਾਇਕੀ ਦਾ ਆਨੰਦ ਮਾਣ ਸਕਣਗੇ।ਵੀਰੂ ਰੋਮਾਣਾ ਅਨੁਸਾਰ ਮੇਲੇ ਦੌਰਾਨ ਦੂਰਦਰਸ਼ਨ ਦੇ ਪ੍ਰੋਗਰਾਮ ਰੂਹ ਪੰਜਾਬ ਦੀ ਦਾ ਵੀ ਫਿਲਮਾਂਕਣ ਕੀਤਾ ਜਾਵੇਗਾ।ਪੋਸਟਰ ਜਾਰੀ ਕਰਨ ਮੌਕੇ ਨਛੱਤਰ ਗੋਨਿਆਣਾ ਮੰਡੀ, ਸੁਖਜੀਵਨ ਸਿੰਘ ਢਿੱਲੋਂ, ਸੁਰਿੰਦਰ ਪਾਲ ਸਿੰਘ ਮਰਾੜ੍ਹ, ਕਾਕਾ ਖੇਮੂਆਣਾ, ਹਰਵਿੰਦਰ ਸਿੰਘ ਤੋਤਾ, ਮਨਮੋਹਨ ਸਿੰਘ ਲਵਲੀ, ਜਸਵਿੰਦਰ ਜੀਦਾ, ਰਿੰਕੂ ਗੋਅਿਾਣਾ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਸ਼ਖ਼ਸੀਅਤ ਵਿਕਾਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਕਨਾਮਿਕਸ ਵੱਲੋਂ ‘ਕਲਾਸਰੂਮ ਤੋਂ ਕਰੀਅਰ …

Leave a Reply