
ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ)-ਆਪ ਤੌਰ ‘ਤੇ ਵੱਡੇ ਘਰਾਂ ਦੇ ਬੱਚੇ ਆਪਣਾ ਜਨਮ ਦਿਨ ਹਮੇਸ਼ਾ ਹੀ ਹੋਟਲਾਂ ਜਾਂ ਫਿਰ ਆਪਣੇ ਸਾਥੀਆਂ ਦੇ ਨਾਲ ਮਨਾਉਂਣ ਦੀ ਜਿੱਦ ਕਰਦੇ ਹਨ ਲੇਕਿਨ ਹੁਣ ਬਠਿੰਡਾ ਸ਼ਹਿਰ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਕਾਰਨ ਬੱਚੇ ਆਪਣੀ ਜਿੱਦ ਛੱਡ ਕੇ ਹੁਣ ਸਮਾਜ ਸੇਵੀ ਕੰਮਾਂ ਵਿਚ ਵੀ ਹੱਥ ਵਟਾਉਣ ਲਈ ਪਹਿਲ ਕਰਨ ਲੱਗੇ ਹਨ। ਇਸ ਦੀ ਤਾਜ਼ਾਂ ਉਦਹਾਰਣ ਮਾਡਲ ਟਾਊਨ ਦੀ ਵਾਸੀ ਅਕਿੰਤਾ ਗਰਗ ਪੁੱਤਰੀ ਸੁਰੇਸ਼ ਗਰਗ ਬੰਟੀ ਨੇ ਆਪਣੇ ਜਨਮ ਦਿਨ ਮੌਕੇ ਸਥਾਨਕ ਰੇਲਵੇ ਸਟੇਸ਼ਨ ਵਿਖੇ ਦੋ ਟੈਕੀਆਂ ਪਾਣੀ ਦੀਆਂ ਗਰਮੀ ਤੋਂ ਰਾਹਤ ਪਹੁੰਚਾਉਣ ਲਈ ਆਮ ਮੁਸਫ਼ਰਾਂ ਲਈ ਸਹਾਰਾ ਜਨ ਸੇਵਾ ਦੇ ਸਹਿਯੋਗ ਨਾਲ ਸਥਾਪਤ ਕੀਤੀਆਂ ਹਨ। ਅਤੇ ਖੁਦ ਵੀ ਕਾਫ਼ੀ ਸਮਾਂ ਉਥੇ ਪਾਣੀ ਪਿਆਉਣ ਦੀ ਸੇਵਾ ਆਪਣੇ ਹੱਥੀਂ ਕਰਕੇ ਖੁਸ਼ੀ ਪ੍ਰਾਪਤ ਕੀਤੀ। ਇਸ ਮੌਕੇ ਲੜਕੀ ਦੇ ਮਾਤਾ-ਪਿਤਾ ਅਤੇ ਸਹਾਰਾ ਵਰਕਰ ਵੀ ਹਾਜ਼ਰ ਸਨ। ਲੜਕੀ ਦੇ ਪਿਤਾ ਸੁਰੇਸ਼ ਕੁਮਾਰ ਗਰਗ ਨੇ 11 ਹਜ਼ਾਰ ਰੁਪਏ ਨਕਦ ਭੇਂਟ ਕੀਤੇ ਤਾਂ ਕਿ ਹੋਰ ਵੀ ਪਬਲਿਕ ਸਥਾਨਾਂ ‘ਤੇ ਟੈਂਕੀਆਂ ਸਥਾਪਤ ਕਰਕੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ ਜਾ ਸਕੇ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media