Sunday, June 28, 2026

ਸ੍ਰੀ ਲੰਕਾ ਤੇ ਹਿੰਦੋਸਤਾਨ ਦੀਆਂ ਸਮੱਸਿਆਵਾਂ ਇੱਕੋ ਜਿਹੀਆ ਹਨ – ਕਾਮਰੇਡ ਰਤਨਾਇਕਾ

PPN0204201605

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸ੍ਰੀ ਲੰਕਾ ਦੇ ਸੰਸਦ ਮੈਂਬਰ, ਸਾਬਕਾ ਖੇਤੀਬਾੜੀ ਮੰਤਰੀ ਤੇ ਪੀਪਲਜ਼ ਲਿਬਰੇਸ਼ਨ ਫਰੰਟ ਦੀ ਪੋਲਿਟ ਬਿਊਰੋ ਦੇ ਮੈਬਰ ਕਾਮਰੇਡ ਵਿਮਲ ਰਤਨਾਇਕਾ ਨੇ ਸਥਾਨਕ ਸੀ.ਪੀ.ਆਈ ਦੇ ਦਫਤਰ ਵਿਖੇ ਕਿਹਾ ਕਿ ਸ੍ਰੀ ਲੰਕਾ ਤੇ ਹਿੋਦਸਤਾਨ ਦੇ ਲੋਕਾਂ ਦੀਆ ਸਮੱਸਿਆਵਾ ਵਿੱਚ ਕੋਈ ਅੰਤਰ ਨਹੀ ਹੈ ਅਤੇ ਦੋਵੇ ਦੇਸ਼ਾਂ ਦਾ ਅਵਾਮ ਹੀ ਹਾਕਮ ਧਿਰ ਦੀਆ ਗਲਤ ਨੀਤੀਆ ਕਾਰਨ ਗਰੀਬੀ, ਬੇਰੁਜਗਾਰੀ ਤੇ ਭ੍ਰਿਸ਼ਟਾਚਾਰ ਵਰਗੀਆ ਜਟਿੱਲ ਸਮੱਸਿਆਵਾ ਨਾਲ ਜੂਝ ਰਿਹਾ ਹਨ।
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਮਲ ਰਤਨਾਇਕਾ ਨੇ ਕਿਹਾ ਕਿ ਪੀਪਲਜ਼ ਲਿਬਰੇਸ਼ਨ ਫਰੰਟ ਦੀ ਬੁਨਿਆਦ ਸ੍ਰੀ ਲੰਕਾ ਵਿੱਚ 1955 ਵਿੱਚ ਰੱਖੀ ਗਈ ਸੀ ਤੇ ਅੱਜ ਇਹ ਪਾਰਟੀ ਦੁਨੀਆ ਦੇ ਤੀਸਰੇ ਨੰਬਰ ਦੀ ਪਾਰਟੀ ਬਣ ਚੁੱਕੀ ਹੈ।ਉਹਨਾਂ ਕਿਹਾ ਕਿ ਲੰਕਾ ਦੀ ਪਾਰਲੀਮੈਂਟ ਵਿੱਚ ਭਾਂਵੇ ਉਹਨਾਂ ਦੀ ਕੁਲ 225 ਮੈਂਬਰਾਂ ਵਿੱਚੋ ਗਿਣਤੀ 6 ਹੀ ਹੈ ਪਰ ਫਿਰ ਵੀ ਇੱਕ ਕਰੋੜ ਕਿਸਾਨਾਂ ਵਿੱਚ ਪਾਰਟੀ ਦਾ ਕਾਫੀ ਪ੍ਰਭਾਵ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆ ਜਥੇਬੰਦੀਆ ਵਧੇਰੇ ਕਰਕੇ ਖੱਬੀ ਵਿਚਾਰਧਾਰਾ ਵਿੱਚ ਹੀ ਵਿਸ਼ਵਾਸ਼ ਰੱਖਦੀਆਂ ਹਨ ਅਤੇ ਹਰ ਯੂਨੀਵਰਸਿਟੀ ਵਿੱਚ ਉਹਨਾਂ ਦਾ ਵਿਦਿਆਰਥੀ ਯੂਨਿਟ ਹੈ।  ਉਹਨਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਲੁੱਟਣ ਲਈ ਵਿਦੇਸ਼ੀ ਕੰਪਨੀਆਂ ਧੜਾਧੜ ਆ ਰਹੀਆਂ ਹਨ ਅਤੇ ਉਹਨਾਂ ਤੋ ਬਚਾਉ ਲਈ ਕਾਮਰੇਡਾਂ ਨੂੰ ਹਰ ਪ੍ਰਕਾਰ ਦੇ ਯਤਨ ਕਰਨੇ ਪੈਣਗੇ। ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਦਿੱਲੀ ਵਿੱਚ ਹਨ ਤੇ ਮੋਦੀ ਸਰਕਾਰ ਵੱਲੋ ਜਿਸ ਤਰੀਕੇ ਨਾਲ ‘ਸ਼ਾਈਨਿੰਗ ਇੰਡੀਆ’ ਦੀ ਗੱਲ ਕੀਤੀ ਜਾ ਰਹੀ ਉਸ ਵਰਗਾ ਉਹਨਾਂ ਨੂੰ ਕੁੱਝ ਦਿਖਾਈ ਨਹੀ ਦਿੱਤਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਖੱਬੀਆ ਪਾਰਟੀਆ ਨੂੰ ਸਭ ਤੋ ਵੱਡੀ ਚੁਨੌਤੀ ਕਾਰਪੋਰੇਟ ਕੰਪਨੀਆ ਵੱਲੋ ਕੁਝ ਪਾਰਟੀਆ ਦੀ ਆਪਣਾ ਮਾਲ ਵੇਚਣ ਲਈ ਕਿਸੇ ਗੁਪਤ ਸਮਝੌਤੇ ਤਹਿਤ ਆਰਥਿਕ ਮਦਦ ਕੀਤੀ ਜਾਂਦੀ ਹੈ, ਜਦ ਕਿ ਖੱਬੀਆ ਧਿਰਾਂ ਦੀ ਚੋਣ ਪ੍ਰਣਾਲੀ ਪੂਰੀ ਤਰ੍ਵ੍ਹਾ ਪਾਰਦਰਸ਼ੀ, ਇਮਾਨਦਾਰੀ ਅਤੇ ਲੋਕ ਹਿਤੂ ਵਾਲੀ ਹੁੰਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਵਾ ਹਿੰਦੋਸਤਾਨ ਵਿੱਚ ਚੋਣਾਂ ਵਿੱਚ ਦਾਮ ਸ਼ਾਮ,ਦੰਡ ਤੇ ਭੇਦ ਦੀ ਰਾਜਨੀਤੀ ਕੀਤੀ ਜਾਂਦੀ ਹੈ ਉਸੇ ਤਰ੍ਵਾ ਹੀ ਸ੍ਰੀ ਲੰਕਾ ਵਿੱਚ ਵੀ ਹੁੰਦਾ ਹੈ ਪਰ ਖੱਬੀਆ ਧਿਰਾਂ ਅਜਿਹੀ ਰਾਜਨੀਤੀ ਵਿੱਚ ਵਿਸ਼ਵਾਸ਼ ਨਹੀ ਰੱਖਦੀਆ। ਉਹਨਾਂ ਕਿਹਾ ਕਿ ਉਹ ਪਿਛਲੇ 22 ਸਾਲਾ ਤੋ ਪਾਰਟੀ ਦਾ ਹੀ ਕੰਮ ਕਰ ਰਹੇ ਹਨ, ਜਿਸ ਕਰਕੇ ਉਹ ਖੇਤੀਬਾੜੀ ਮੰਤਰੀ ਵੀ ਰਹੇ ਤੇ ਅੱਜ ਸੰਸਦ ਮੈਂਬਰ ਵੀ ਹਨ। ਉਹਨਾਂ ਕਿਹਾ ਕਿ ਕਾਮਰੇਡਾਂ ਕੋਲ ਦਿਮਾਗ ਤੇ ਮਿਹਨਤ ਹੈ ਅਤੇ ਇਹਨਾਂ ਦੁਆਰਾ ਤਿਆਰ ਕੀਤੇ ਜਾਂਦੇ ਨਾਅਰੇ ਪੂੰਜੀਪਤੀ ਪਾਰਟੀਆ ਚੋਰੀ ਕਰਕੇ ਚੋਣਾਂ ਵਿੱਚ ਆਪਣਾ ਮੈਨੀਫੈਸਟੋ ਤਿਆਰ ਕਰ ਲੈਦੀਆ ਹਨ ਤੇ ਕਾਮਰੇਡ ਫਿਰ ਪਿੱਛੇ ਰਹਿ ਜਾਂਦੇ ਹਨ।
ਉਹਨਾਂ ਕਿਹਾ ਕਿ ਹਰੇਕ ਦੇਸ਼ ਦੀ ਖੁਸ਼ਹਾਲੀ ਦਾ ਪ੍ਰਤੀਕ ਖੇਤੀਬਾੜੀ ਤੇ ਰੀੜ ਹੱਡੀ ਸਨਅਤ ਹੁੰਦੀ ਹੈ ਅਤੇੇ ਮਜ਼ਦੂਰ ਜਮਾਤ ਦੋਵਾਂ ਦੀ ਸਾਹ ਰਗ ਹੁੰਦੀ ਹੈ ਪਰ ਹਿੰਦੋਸਤਾਨ ਸਿੰਘ ਕਿਸਾਨ ਤੇ ਮਜਦੂਰ ਇਸ ਵੇਲੇ ਦੋਵੇ ਹੀ ਸਕਤੇ ਵਿੱਚ ਹਨ ਤੇ ਦੋਵਾਂ ਦੀ ਹਾਲਤ ਬਦ ਤੋ ਬਦਤਰ ਹੋਈ ਪਈ ਹੈ। ਉਹਨਾਂ ਕਿਹਾ ਕਿ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਤੇ ਮਜਦੂਰ ਭੁੱਖੇ ਮਰ ਰਹੇ ਹਨ। ਕਮਿਊਨਿਸਟ ਅੰਦੋਲਨ ਫੇਲ ਹੋਣ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਹਿੰਦੋਸਤਾਨ ਵਿੱਚ ਖੱਬੀਆ ਧਿਰਾਂ ਦੀ ਸਭ ਵੱਡੀ ਤਰਾਸਦੀ ਹੈ ਕਿ ਇਹ ਸਾਰੇ ਵੀ ਵੱਖ ਵੱਖ ਧੜਿਆਂ ਵਿੱਚ ਵੰਡੋ ਹੋਏ ਹਨ ਤੇ ਇਹਨਾਂ ਵਿੱਚ ਜਿੰਨਾ ਚਿਰ ਤੱਕ ਏਕਤਾ ਨਹੀ ਹੋ ਜਾਂਦੀ ਉਨਾ ਚਿਰ ਤੱਕ ਗੱਡੀ ਲੀਹ ਤੇ ਚੜਣੀ ਮੁਸ਼ਕਲ ਹੈ। ਉਹਨਾਂ ਕਿਹਾ ਕਿ ਸਾਰੀਆ ਧਿਰਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਉਹ ਹਿੰਦੋਸਾਤਨ ਦਾ ਵਿਕਾਸ ਚਾਹੁੰਦੇ ਹਨ ਤਾਂ ਉਹਨਾਂ ਨੂੰ ਸਭ ਤੋ ਪਹਿਲਾਂ ਇੱਕਮੁੱਠ ਹੋਣਾ ਪਵੇਗਾ। ਉਹਨਾਂ ਕਿਹਾ ਕਿ ਵਿਕਾਸ ਲਈ ਕਮਿਊਨਿਸਟ ਵਿਚਾਰਧਾਰਾ ਨੂੰ ਅਪਣਾਇਆ ਜਾਣਾ ਬਹੁਤ ਜਰੂਰੀ ਹੈ ਅਤੇ ਗਰੀਬੀ, ਬੇਰੁਜਾਗਰੀ ਤੇ ਭ੍ਰਿਸ਼ਟਾਚਾਰ ਵਰਗੀਆਂ ਭਿਆਨਕ ਬੀਮਾਰੀਆ ਨੂੰ ਦੂਰ ਕੀਤੇ ਬਗੈਰ ਵਿਕਾਸ ਨਹੀ ਹੋ ਸਕਦਾ। ਉਹਨਾਂ ਕਿਹਾ ਕਿ ਹਿੰਦੋਸਤਾਨ ਵਿੱਚ ਇਸ ਵੇਲ ਕੇਵਲ ਕਮਿਊਨਿਸਟਾਂ ਦੀ ਹੀ ਹਾਲਤ ਪਤਲੀ ਨਹੀ ਹੈ ਸਗੋ ਦੇਸ਼ ‘ਤੇ ਕਰੀਬ ਛੇ ਦਹਾਕੇ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਵੀ ਹਾਸ਼ੀਏ ‘ਤੇ ਚੱਲੀ ਗਈ ਹੈ। ਉਹਨਾਂ ਕਿਹਾ ਕਿ ਉਤਰਾ ਚੜਾ ਤੇ ਆਉਦੇ ਹੀ ਰਹਿੰਦੇ ਹਨ ਪਰ ਮਿਹਨਤ ਤੇ ਇਮਾਨਦਾਰੀ ਦਾ ਪੱਲਾ ਨਹੀ ਛੱਡਣਾ ਚਾਹੀਦਾ। ਬਾਰ ਕੌਸਲ ਚੰਡੀਗੜ੍ਹ ਦੇ ਸੈਕਟਰੀ ਤੇ ਸੀਨੀਅਰ ਵਕੀਲ ਹਰਚੰਦ ਬਾਠ ਤੇ ਸਾਥੀ ਰਤਨਾਇਕਾ ਦੀ ਜਾਣ ਪਛਾਣ ਕਰਾਈ ਤੇ ਜਿਲ੍ਹਾ ਸਕੱਤਰ ਸੀ.ਪੀ.ਆਈ ਕਾਮਰੇਡ ਬਲਵਿੰਦਰ ਦੁਧਾਲਾ ਨੇ ਉਹਨਾਂ ਦਾ ਸੁਆਗਤ ਕੀਤਾ ਅਤੇ ਸਾਥੀ ਰਤਨਾਇਕਾ ਨੂੰ ਇੱਕ ਜਲ੍ਹਿਆਵਾਲੇ ਬਾਗ ਦੀ ਤਸਵੀਰ ਵੀ ਭੇਂਟ ਕੀਤੀ। ਇਸ ਸਮੇਂ ਕਿਸਾਨ ਆਗੂ ਕਾਮਰੇਡ ਬਲਕਾਰ ਦੁਧਾਲਾ, ਐਡਵੋਕੇਟ ਸੁਲੱਖਣ ਸਿੰਘ ਤੇ ਕਾਮਰੇਡ ਕ੍ਰਾਤੀ ਆਦਿ ਵੀ ਹਾਜ਼ਰ ਸਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply