Wednesday, July 22, 2026

ਗੁਰਚੇਤ ਚਿੱਤਰਕਾਰ ਕਰਨਗੇ ਆਮ ਆਦਮੀ ਪਾਰਟੀ ਲਈ ਨਾਟਕ

Gurchet Chitarkar

ਜੰਡਿਆਲਾ ਗੁਰੂ, 2 ਅਪ੍ਰੈਲ਼ (ਹਰਿੰਦਰ ਪਾਲ ਸਿੰਘ) – ਮਾਝੇ ਵਿੱਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੇ ਲਈ ਗੁਰਚੇਤ ਚਿੱਤਰਕਾਰ ਵਲੋਂ ਨਾਟਕ 3 ਅਪ੍ਰੈਲ ਨੂੰ ਖੇਡਿਆ ਜਾਵੇਗਾ।ਆਮ ਆਦਮੀ ਪਾਰਟੀ ਦੀ ਹੋਈ ਮੀਟਿਗ ਵਿੱਚ ਨਾਟਕਕਾਰ ਗੁਰਚੇਤ ਚਿੱਤਰਕਾਰ ਵਲੋਂ ਪਿਂਡ ਢੋਟਾ ਵਿਖੇ ਨਾਟਕ ਖੇਡਿਆ ਜਾਵੇਗਾ।ਇਸ ਮੌਕੇ ਤੇ ਮਨਜਿੰਦਰ ਸਿੰਘ ਸੰਧੂ, ਸੇਵਕਪਾਲ ਸਿੰਘ, ਦਲਬੀਰ ਸਿੰਘ, ਨਿਸ਼ਾਨ ਸਿੰਘ ਬੋਦੇਵਾਲ ਤੇ ਪਰਮਪ੍ਰੀਤ ਹਾਜਿਰ ਹੋਏ।ਨਾਟਕ ਦੇ ਮੰਚ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀ ਸਰਕਾਰ ਦੀਆ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ।ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵੀ ਸਾਰਾ ਸੱਚ ਮੰਚ ਤੇ ਉੇਜਾਗਰ ਹੋਵੇਗਾ।ਇਸ ਮੀਟਿਗ ਵਿੱਚ ਵਿਸ਼ੇਸ ਤੌਰ ਤੇ ਸੁਰਜੀਤ ਸਿੰਘ ਕੰਗ, ਬਲਜਿੰਦਰ ਸਿੰਘ ਚਾਹਲ, ਰੇਸ਼ਮ ਸਿੰਘ, ਬਲਕਾਰ ਸਿੰਘ ਰੰਧਾਵਾ, ਪ੍ਰਿਤਪਾਲ ਸਿੰਘ ਪੋਂਡਾ, ਅਮਰਜੀਤ ਸਿੰਘ ਕਾਲੇਕੇ, ਹਰਪੀ੍ਰਤ ਸਿੰਘ ਭਿੰਡਰ ਤੇ ਬਲਜਿੰਦਰ ਸਿੰਘ ਨੇ ਹਿੱਸਾ ਲਿਆ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply