ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਤਿੰਨ ਵਿਦਿਆਰਥੀਆਂ ਨੇ ਅੰਗ੍ਰੇਜ਼ੀ ਦੇ ਅੰਤਰਸ਼ਰਾਸ਼ਟਰੀ ਓਲੰਪਿਆਡ (ਆਈ.ਓ.ਈ.ਐਲ.-2016) ਦੇ ਦੂਜੇ ਪੱਧਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਰਾਜਸ਼ਪੱਧਰੀ ਸਤਰ ਉਤੇ ਜੇਤੂ ਰਹਿ ਕੇ ਅਤੇ ਓਲੰਪਿਆਡ ਰੈਂਕ ਪ੍ਰਾਪਤ ਕਰਕੇ ਸਕੂਲ ਦੀ ਸ਼ੋਭਾ ਵਧਾਈ। ਭਾਰਤ ਅਤੇ ਵਿਦੇਸ਼ ਦੇ ਪ੍ਰਤੀਯੋਗੀਆਂ ਨਾਲ ਆਪਣੀ ਉਮਰ ਤੋਂ ਅੱਗੇ ਮੁਕਾਬਲਾ ਕਰਦੇ ਹੋਏ ਰਾਜਸ਼ਪੱਧਰ ਅਤੇ ਓਲੰਪਿਆਡ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ। ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੀ ਇੱਕ ਟੈਬਲੇਟ ਅਤੇ ਗਿਫ਼ਟ ਹੈਂਪਰ ਦਿੱਤਾ ਗਿਆ। ਪਹਿਲੀ ਜਮਾਤ ਦੇ ਅਭਿਮੰਨਯੂ ਨੇ ਰਾਜਸ਼ਪੱਧਰ ਅਤੇ ਓਲੰਪਿਆਡ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ। ਉਸ ਨੂੰ ਡਿਜੀਕੈਮ ਅਤੇ ਗਿਫ਼ਟ ਹੈਂਪਰ ਦਿੱਤਾ ਗਿਆ। ਦੂਜੀ ਜਮਾਤ ਦੇ ਨਿਕੁੰਜ ਸ਼ਰਮਾ ਦੀ ਸ਼ਾਨਦਾਰ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ ਗਈ।ਉਸ ਨੂੰ ਰਾਜ ਪੱਧਰ ‘ਤੇ ਦੂਜਾ ਅਤੇ ਓਲੰਪਿਆਡ ਵਿੱਚ ਚੌਥਾ ਰੈਂਕ ਪ੍ਰਾਪਤ ਕਰਨ ਲਈ ਗਿਫ਼ਟ ਹੈਂਪਰ ਦਿੱਤਾ ਗਿਆ। ਪੰਜਾਬ ਜ਼ੋਨ ‘ਏਂ’ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਲਈ ਆਸ਼ੀਰਵਾਦ ਦਿੱਤਾ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਹੁਤ ਖੁਸ਼ ਸਨ। ਉਨ੍ਹਾਂ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ, ਜੇਤੂ ਰਹਿ ਕੇ ਕਰਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਆਪਣਾ ਪ੍ਰਦਰਸ਼ਨ ਬਣਾਏ ਰੱਖਣ ਲਈ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media