ਫਾਜ਼ਿਲਕਾ, 5 ਅਪ੍ਰੈਲ (ਵਨੀਤ ਅੋਰੜਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 38 ਪ੍ਰਮਾਣਿਤ ਨਰਮੇ ਦੀ ਬਿਜਾਈ ਕਰਨ ਲਈ ਕਿਸਮਾਂ ਦਾ ਸੁਝਾਅ ਦਿੱਤਾ ਗਿਆ ਹੈ। ਜ਼ਿਲ੍ਹੇ ਵਿਚ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇੰਨ੍ਹਾਂ ਕਿਸਮਾਂ ਦੀ ਬਿਜਾਈ ਹੀ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ. ਪਰਮਜੀਤ ਸਿੰਘ ਨੇ ਦਿੱਤੀ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1 ਲੱਖ 18 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਕਿਸਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਸੁਝਾਅ ਲੈ ਕੇ ਨਰਮੇ ਅਤੇ ਦੇਸੀ ਕਪਾਹ ਦੀਆਂ ਫ਼ਸਲਾਂ ਦੀ ਬਿਜਾਈ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਰਮੇ ਦੀ ਬਿਜਾਈ ਲਈ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਰਨ ਦਾ ਸੁਝਾਅ ਦਿੱਤਾ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਵਿਚ ਡੀ.ਪੀ.ਸੀ.3083, ਐਸ.ਓ 7 ਐਚ 878, ਬਾਇਓ 6539 -2 ਬਾਇਓ 2510-2( 6588 ), ਐਨ.ਸੀ.ਐਸ.858, ਆਰ.ਸੀ.ਐਚ.650, ਐਮ.ਆਰ.ਸੀ.7017, ਬਾਇਓ 2113-2, 6488-2, ਆਰ.ਸੀ.ਐਚ.314, ਪੀ.ਆਰ.ਸੀ.ਐਚ.7799, ਵੀ.ਬੀ.ਸੀ.ਐਚ.1532, 6317-2 , ਜੈੱਡ.ਸੀ.ਐਚ.1101 ਸਿੰਗਮ, ਆਰ.ਸੀ.ਐਚ.776, ਜੈੱਡਂ.ਸੀ.ਐਚ.1102, ਸੁਪਰ 971, ਬਾਇਓ 6165-2 ਬੀ ਜੀ-2 , ਆਰ.ਸੀ.ਐਚ. 602, ਐਸ.ਡਬਲਯੂ.ਸੀ.ਐਚ.4713, ਅੰਕੁਰ ਜੱਸੀ, ਆਰ.ਸੀ.ਐਚ.773, ਅੰਕੁਰ 3028, ਕੇ.ਸੀ.ਐਚ.172, ਜੈੱਡ.ਸੀ.ਐਚ.904, ਐਸ.ਡਬਲਯੂ.ਸੀ.ਐਚ.4755, ਆਰ.ਸੀ.ਐਚ.653, ਐਮ.ਆਰ.ਸੀ.7041, ਅੰਕੁਰ 3244, ਪੀ.ਸੀ.ਐਚ.9609, ਜੇ.ਕੇ.ਸੀ.ਐਚ.1050, ਵੀ.ਆਈ.ਸੀ.ਐਚ.309, ਅੰਕੁਰ 3228, 841-2 ਬੀ ਜੀ 2 ਯੁਵਾ ਪੱਲਸ, 846-2 ਬੀ ਜੀ 2 ਬਾਇਓਸੀਡ 105, ਬਾਇਓ 6261-2, ਬਾਇਓ 6451-2 , ਐਨ.ਸੀ.ਐਸ 856 ਆਦਿ ਪ੍ਰਮੁੱਖ ਕਿਸਮਾਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਬਿਜਾਈ ਕਰਨ ਲਈ ਬੀਜ ਖਰੀਦ ਕਰਨ ਸਮੇਂ ਪੱਕਾ ਬਿੱਲ ਜਰੂਰ ਪ੍ਰਾਪਤ ਕਰਨ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਏ.ਡੀ.ਓ.ਪਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800-180-151 ਤੇ ਸਵੇਰੇ 6 ਵਜ਼ੇ ਤੋਂ ਰਾਤ ਦੇ 10 ਵਜ਼ੇ ਤੱਕ ਸਲਾਹ ਲੈ ਸਕਦੇ ਹਨ। ਇਸ ਦੇ ਨਾਲ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਫਾਜ਼ਿਲਕਾ ਦੇ ਦਫ਼ਤਰ ਨੰਬਰ 01638-261083 ਅਤੇ ਮੋਬਾਇਲ ਨੰਬਰ 94171 37330 ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਧੇ ਹੋਏ ਬੀਜਾਂ ਦੀ ਬਿਜਾਈ ਕਰਨ ਨੂੰ ਹੀ ਤਰਜੀਹ ਦੇਣ। ਇਸ ਮੌਕੇ ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸੀ ਕਪਾਹ ਦੀ ਬਿਜਾਈ ਕਰਨ ਨੂੰ ਵੀ ਤਰਜੀਹ ਦੇਣ ਕਿਉਂ ਕਿ ਦੇਸੀ ਕਪਾਹ ਤੇ ਕਿਸੇ ਵੀ ਤਰ੍ਹਾਂ ਦੇ ਕੀਟਾਂ ਦਾ ਹਮਲਾ ਬਹੁਤ ਘੱਟ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਰੱਖਣ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media