Thursday, July 16, 2026

ਹੁਣ ਸਮਾ ਆ ਗਿਆ ਹੈ ਕਿ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀ ਸਰਕਾਰ ਤੋ ਪੰਜਾਬੀਆਂ ਨੂੰ ਮੁਕਤੀ ਦਿਵਾਈਏ – ਚੀਮਾ

PPN0704201633
ਪੱਟੀ, 7 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਸੁਰੂ ਕੀਤੀ ਪਰਿਵਾਰ ਜੋੜੋ ਮੁਹਿੰਮ ਨੂੰ ਭਰਵਾਂ ਹੁੰਗਰਾਂ ਮਿਲ ਰਿਹਾ ਹੈ ਅਤੇ ਵੱਡੀ ਗਿਚਤੀ ‘ਚ ਲੋਕ ਪਾਰਟੀ ਦੇ ਨਾਲ ਜੋੜ ਰਹੇ ਹਨ। ਇਸੇ ਤਹਿਤ ਅੱਜ ਪੱਟੀ ਸ਼ਹੀਰ ਦੀ ਵਾਰਡ ਨੰਬਰ 13 ਦੇ ਕਈ ਪਰਿਵਾਰਾਂ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਰਣਜੀਤ ਸਿੰਘ ਚੀਮਾ ਦੀ ਆਗਵਾਈ ‘ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਨਾਲ ਹਰ ਵਰਗ ਦੇ ਲੋਕ ਜੁੜ ਰਹੇ ਹਨ, ਜਿਸ ਕਾਰਨ ਪਾਰਟੀ ਨੂੰ ਵਧੇਰੇ ਮਜਬੂਤੀ ਮਿਲੀ ਹੈ।ਉਹਨਾ ਕਿਹਾ ਕਿ ਹੁਣ ਸਮਾ ਆ ਗਿਆ ਹੈ ਕਿ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀ ਸਰਕਾਰ ਤੋ ਪੰਜਾਬੀਆ ਨੂੰ ਮੁਕਤੀ ਦਿਵਾਈਏ ।ਇਸ ਮੋਕੇ ਤੇ ਬਲਜੀਤ ਸਿੰਘ ਅਜਾਦ, ਹਰਜੀਤ ਸਿੰਘ ਪੱਟੀ, ਜੈਮਲ ਸਿੰਘ, ਗੁਰਪ੍ਰੀਤ ਸਿੰਘ ਲਾਲ, ਗੁਰਲਾਲ ਸਿੰਘ, ਰਣਜੀਤ ਸਿੰਘ ਗਿੱਲ, ਫੂਲਾ ਸਿੰਘ ਯੂਥ ਇੰਨਚਾਰਜ ਪੱਟੀ, ਬਲਬੀਰ ਸਿੰਘ, ਯੋਧਾ ਸਿੰਘ, ਅਮਰੀਕ ਸਿੰਘ, ਬੁਘੇਲ ਸਿੰਘ, ਕਰਮਜੀਤ ਸਿੰਘ, ਜੁਗਰਾਜ ਸਿੰਘ, ਸੁਬੇਗ ਸਿੰਘ,ਰਮਨਜੀਤ ਸਿੰਘ, ਲਵਪ੍ਰੀਤ ਸਿੰਘ, ਬਲਵੰਤ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਆਦਿ ਹਾਜਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply