
ਪੱਟੀ, 7 ਅਪਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਖੇਮਕਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਡੀ ਐਮ ਯੂ ਰੇਲ ਗੱਡੀ ਨੰ: 74681 ਵਨ.ਏ.ਕੇ ਨੂੰ ਅੱਜ ਯਾਤਰੀਆਂ ਵਲੋਂ ਰੇਲਵੇ ਸ਼ਟੇਸ਼ਨ ਪੱਟੀ 4 ਘੰਟੇ ਰੋਕ ਲਿਆ ਅਤੇ ਰੇਲਵੇ ਵਿਭਾਗ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਯਾਤਰੀ ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਤਾਰਾ ਸਿੰਘ, ਗੁਰਚਰਨ ਸਿੰਘ, ਨਿਰਮਲ ਸਿੰਘ ਨੇ ਕਿਹਾ ਕਿ ਮੱਸਿਆ ਤੇ ਸੰਗਰਾਦ ਵਾਲੇ ਦਿਨ ਰੇਲਵੇ ਦੇ ਕੁੱਝ ਕਰਮਚਾਰੀ ਤੇ ਅਧਿਕਾਰੀ ਬੱਸਾਂ ਵਾਲਿਆਂ ਨਾਲ ਮਿਲੀ ਭੁਗਤ ਕਰਕੇ 6 ਡੱਬਿਆਂ ਦੇ ਬਦਲੇ ਤਿੰਨ ਡੱਬੇ ਹੀ ਲੈ ਕੇ ਆਉਦੇ ਹਨ, ਜਿਸ ਕਾਰਨ ਰੇਲ ਗੱਡੀ ਦੇ ਉਪਰ ਥੱਲੇ ਸਵਾਰੀਆਂ ਭਰ ਜਾਂਦੀਆਂ ਹਨ ਤੇ ਕੁੱਝ ਸਵਾਰੀਆਂ ਤੇ ਬੁਜ਼ੱਰਗ, ਬੱਚੇ ਗੱਡੀ ਵਿਚ ਚੜ ਨਹੀ ਸਕਦੇ। ਜਿਸ ਕਾਰਨ ਉਹ ਬੱਸਾਂ ਦੇ ਰੁੱਖ ਕਰਦੇ ਹਨ।ਅਜਿਹਾ ਇਕ ਵਾਰ ਨਹੀ ਹੋਇਆ ਹੈ, ਕਿ ਮੱਸਿਆ ਵਾਲੇ ਦਿਨ ਹੀ ਗੱਡੀ ਨੂੰ ਘੱਟ ਡੱਬੇ ਲਗਾ ਕੇ ਯਾਤਰੀਆਂ ਨੂੰ ਪ੍ਰੇਸ਼ਾਨ ਕੀਤਾ ਜਾਵੇ।ਇਸ ਸਬੰਧੀ ਸਟੇਸ਼ਨ ਮਾਸਟਰ ਜਗਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਰੇਲਵੇ ਵਿਭਾਗ ਨੂੰ ਸੂਚਿਤ ਕਰ ਦਿਤਾ ਗਿਆ ਤੇ ਜਲਦ ਹੀ ਇਸ ਪਰੇਸ਼ਾਨੀ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਰਾਜਵਿੰਦਰ ਸਿੰਘ, ਜਗਤਪਾਲ ਸਿੰਘ, ਹਰਭਜਨ ਸਿੰਘ, ਜਸਪਾਲ, ਧਰਮਪਾਲ, ਰਣਜੀਤ ਸਿੰਘ ਸਮੇਤ ਹੋਰ ਯਾਤਰੀ ਹਾਜ਼ਰ ਸਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media