Thursday, March 19, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 13 ਅਪ੍ਰੈਲ 2016

🔆 ਵਿਸਾਖੀ ਦੀਆਂ ਆਪ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ 🔆

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਜਰੀਵਾਲ ਖਿਲਾਫ ਪੰਜਾਬ ਭਰ ਵਿਚ ਕੀਤੇ ਗਏ ਰੋਸ ਮੁਜਾਹਰੇ- ਐਸ.ਵਾਈ.ਐਲ ਨਹਿਰ ਅਤੇ ਗੁ: ਸੀਸ ਗੰਜ਼ ਦੇ ਮੁੱਦੇ ‘ਤੇ ਘੇਰਿਆ

▶ ਨਵਨਿਯੁੱਕਤ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਨੇ ਅਹੁੱਦੇ ਦਾ ਕਾਰਜਭਾਰ ਸੰਭਾਲਿਆ – ਕਿਹਾ ਅਕਾਲੀਆਂ ਨਾਲ ਗਠਜੋੜ ਜਾਰੀ ਰਹੇਗਾ ਤੇ ਤੀਜੀ ਵਾਰ ਬਣੇਗੀ ਅਕਾਲੀ-ਭਾਜਪਾ ਸਰਕਾਰ ।

▶ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਸਾਂਪਲਾ ‘ਤੇ ਸਾਧਿਆ ਨਿਸ਼ਾਨਾ- ਕਿਹਾ ਭਾਜਪਾ ਨੇ ਹਾਰੀ ਟੀਮ ਦਾ ਕਮਾਂਡਰ ਬਣਾਇਆ- ਜਿੱਤ ਨਹੀਂ ਦਿਵਾ ਸਕਦਾ ਪਾਰਟੀ ਨੂੰ।

▶ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਢੀਡਸਾ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ- ਸਾਈਬਰ ਸੈਲ ਨੇ ਜਾਂਚ ਕੀਤੀ ਸ਼ੁਰੂ

▶ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਤੋਂ ਮਿਲੇ ਲਾਵਾਰਿਸ ਬੈਗ ਵਿਚੋਂ 4 ਕਿਲੋ ਹੈਰੋਇਨ ਬਰਾਮਦ।

▶ ਜੰਮੂ ਕਸ਼ਮੀਰ ਦੇ ਹੰਦਵਾੜਾ ਇਲਾਕੇ ‘ਚ ਲੜਕੀ ਨੂੰ ਛੇੜਣ ਤੋਂ ਬਾਅਦ ਤਨਾਅ- ਸੁਰਖਿਆ ਫੋਰਸਾਂ ਦੀ ਗੋਲੀਬਾਰੀ ‘ਚ 2 ਦੀ ਮੌਤ – ਫੋਜੀ ‘ਤੇ ਲੱਗਾ ਛੇੜਛਾੜ ਦਾ ਦੋਸ਼।

▶ ਲੁਧਿਆਣਾ ਦੇ ਪੇਂਟ ਗੋਦਾਮ ਵਿੱਚ ਲੱਗੀ ਭਿਆਨਕ ਅੱਗ- ਨੇੜਲੀਆਂ ਦੁਕਾਨਾਂ ਵੀ ਲਪੇਟ ‘ਚ – ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ।

▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਕਾਤ-ਸ੍ਰੀਨਗਰ ਐਨ.ਆਈ.ਟੀ ਮੁੱਦੇ ‘ਤੇ ਹੋਈ ਚਰਚਾ।

▶ ਹਰਿਆਣਾ ਸਰਕਾਰ ਨੇ ਗੁੜਗਾਵਾਂ ਦਾ ਨਾਮ ਬਦਲ ਕੇ ਗੁਰੂਗ੍ਰਾਮ ਅਤੇ ਮੇਵਾਤ ਦਾ ਨਾਮ ਨੂੰਹ ਕੀਤਾ।

▶ ਵਿਸਾਖੀ ਦਾ ਤਿਓਹਾਰ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ 834 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ- ਗੁ: ਪੰਜਾ ਸਾਹਿਬ ਹੋਣਗੇ ਧਾਰਮਿਕ ਸਮਾਗਮ।

▶ ਪੰਜਾਬ ਮੈਡੀਕਲ ਕੌਂਸਲ ਦੀ ਰਜਿਸਟਰਾਰ ਮਨਜੀਤ ਕੌਰ ਦੀ ਨਿਯੁੱਕਤੀ ਨੂੰ ਦਿਤੀ ਗਈ ਹਾਈਕੋਰਟ ‘ਚ ਚੁਣੌਤੀ।

▶ ਕੀਟਨਾਸ਼ਕ ਘੋਟਾਲਾ ਮਾਮਲੇ ਮੰਗਲ ਸਿੱਧੂ ਹਾਈਕੋਰਟ ਪੁੱਜੇ- ਐਕਸਟੈਨਸ਼ਨ ਸਮਾਂ ਖਤਮ ਕਰਨ ‘ਤੇ ਕੀਤਾ ਇਤਰਾਜ਼।

▶ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 5-1 ਨਾਲ ਹਰਾਇਆ।

▶ ਸੰਗਰੂਰ ਜੇਲ੍ਹ ‘ਚ ਵਾਰਡਨ ਤੋਂ ਨਸ਼ੀਲੇ ਪਦਾਰਥ ਬਰਾਮਦ – ਕੀਤਾ ਗ੍ਰਿਫਤਾਰ।

▶ ਸ਼ਿਮਲਾ ‘ਚ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਆਨੰਦ ਸ਼ਰਮਾ ਨੇ ਮੋਦੀ ਸਰਕਾਰ ‘ਤੇ ਸਿਖਿਆ ਸੰਸਥਾਵਾਂ ‘ਚ ਜਬਰਦਸਤੀ ਆਰ.ਐਸ.ਐਸ ਏਜੰਡਾ ਲਾਗੂ ਕਰਨ ਦਾ ਲਗਾਇਆ ਦੋਸ਼।

▶ ਕੇਰਲਾ ਪਤਿੰਗਲ ਮੰਦਰ ਅਗਜ਼ਨੀ ਮਾਮਲੇ ‘ਚ 13 ਦੋਸ਼ੀ ਕਾਬੂ- ਹਾਈਕੋਰਟ ਨੇ ਕੇਰਲਾ ਵਿੱਚ ਆਤਿਸ਼ਬਾਜ਼ੀ ‘ਤੇ ਲਗਾਈ ਪਾਬੰਦੀ।

▶ ਹਰਿਆਣਾ ਦੇ ਡੀ.ਜੀ.ਪੀ ਯਸ਼ਪਾਲ ਸਿੰਘਲ ਦਾ ਤਬਾਦਲਾ- ਕੇ.ਪੀ ਸਿੰਘ ਬਣਾਏ ਗਏ ਨਵੇਂ ਪੁਲਿਸ ਮੁਖੀ।

▶ ਫਰੀਦਾਬਾਦ ਹਰਿਆਣਾ ਸਥਿਤ ਮੈਟਰੋ ਯਾਰਡ ਵਿੱਚ ਭਿਆਨਕ ਅੱਗ ਲੱਗੀ- ਅੱਗ ਬੁਝਾਊ ਗੱਡੀਆਂ ਪੁਜੀਆਂ ।

▶ ਗੁਰੂ ਨਗਰੀ ‘ਚ ਹੜਤਾਲੀ ਸੋਨਾ ਵਪਾਰੀਆਂ ਦੀ ਹਮਾਇਤ ‘ਤੇ ਆਏ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ – ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਮੁੱਦਾ ਉਠਾਉਣ ਦਾ ਦਿੱਤਾ ਭਰੋਸਾ।

▶ ਤਲਵੰਡੀ ਸਾਬੋ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਵਿਸਾਖੀ ਦਾ ਤਿਓਹਾਰ- ਸੰਗਤਾਂ ‘ਚ ਭਾਰੀ ਉਤਸ਼ਾਹ।

▶ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਮਾਗਾਟਾਮਾਰੂ ਕਾਂਡ ਬਾਰੇ ਸੰਸਦ ‘ਚ ਮੰਗਣਗੇ ਮੁਆਫੀ ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply