📝 ਅੱਜ ਦੀਆਂ ਸੁਰਖੀਆਂ…..
ਮਿਤੀ : 14 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
▶ ਵਿਸਾਖੀ ਦੇ ਪਾਵਨ ਪੁਰਬ ਮੌਕੇ ਤਲਵੰਡੀ ਸਾਬੋ ਵਿਖੇ ਸਿਆਸੀ ਕਾਨਫਰੰਸਾਂ ਦੌਰਾਨ ਇੱਕ ਦੂਜੇ ‘ਤੇ ਹੋਈ ਜੰਮ ਕੇ ਦੂਸ਼ਣਬਾਜ਼ੀ।
▶ ਪੰਥਕ ਧਿਰਾਂ ਵਲੋਂ ਤਲਵੰਡੀ ਸਾਬੋ ‘ਚ ਕੀਤੀ ਕਾਨਫਰੰਸ ਦੌਰਾਨ 10 ਨਵੰਬਰ 2016 ਨੂੰ ਸਰਬਤ ਖਾਲਸਾ ਬੁਲਾਉਣ ਦਾ ਕੀਤਾ ਗਿਆ ਐਲਾਨ।
▶ ਬੀਤੇ ਸਾਲ 10 ਨਵੰਬਰ 2015 ਨੂੰ ਚੱਬਾ ‘ਚ ਹੋਇਆ ਸੀ ਸਰਬਤ ਖਾਲਸਾ।
▶ 2017 ਦੀ ਚੋਣਾਂ ਰਿਹਾ ਸਿਆਸੀ ਆਗੂਆਂ ਦਾ ਮੁੱਖ ਨਿਸ਼ਾਨਾਂ – ਇੱਕ ਦੂਜੇ ਤੋਂ ਵੱਧ ਇਕੱਠ ਦੇ ਕੀਤੇ ਗਏ ਦਾਅਵੇ।
▶ ਅਕਾਲੀ ਦਲ ਦੀ ਸਟੇਜ਼ ‘ਤੇ ਪੁੱਜੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ।
▶ ਸੁਖਬੀਰ ਬਾਦਲ ਨੇ ਕੀਤਾ ਦਾਅਵਾ- ਅਕਾਲੀ ਆਗੂਆਂ ਤੇ ਵਰਕਰਾਂ ਦੀ ਤਾਕਤ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਕਿਸੇ ਕੋਲ ਅਕਾਲੀ ਦਲ ਵਾਂਗ ਵਿਸ਼ਾਲ ਇਕੱਠ ਕਰਨ ਦੀ ਤਾਕਤ ਨਹੀਂ।
▶ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਤੇ ਪਾਣੀਆਂ ਦੀ ਕੀਤੀ ਗੱਲ- ਕਿਹਾ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਖਿਲਾਫ ਆਇਆ ਤਾਂ ਸੰਸਦ ਤੋਂ ਅਸਤੀਫਾ ਦੇ ਕੇ ਧਰਨੇ ‘ਤੇ ਬੈਠਾਂਗਾ।
▶ ‘ਆਪ’ ਦੇ ਸੰਜੇ ਸਿੰਘ ਨੇ ਕਿਹਾ – ਉਨਾਂ ਕੋਲ ਇਨਸਾਫ ਦਾ ਤਜ਼ੱਰਬਾ ਹੈ, ਦਿੱਲੀ ‘ਚ ਕਿਸਾਨਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦਿਤਾ, ਕਿਹਾ ਪੰਜਾਬ ਡਰਨ ਨਹੀਂ ਪਰਿਵਾਰਵਾਦ ਦਾ ਖਾਤਮਾ ਕਰਨ ਆਏ ਹਾਂ।
▶ ਭਗਵੰਤ ਮਾਨ ਤੇ ਛੌਟੇਪੁਰ ਨੇ ਐਸ.ਵਾਈ.ਐਲ ਤੇ ਨਸ਼ਿਆਂ ਦੇ ਮੁੱਦੇ ਉਠਾ ਕੇ ਅਕਾਲੀ ਦਲ ਤੇ ਕਾਂਗਰਸ ਨੂੰ ਘੈਰਿਆ।
▶ ਸੁਖਬੀਰ ਬਾਦਲ ਨੇ ਕਿਹਾ ਅਕਾਲੀ ਦਲ ਕਿਸਾਨਾਂ ਦਾ ਹਮਾਇਤੀ, ‘ਆਪ’ ਤੇ ਕਾਂਗਰਸੀ ਨਸ਼ਿਆਂ ਦੇ ਮਾਮਲੇ ‘ਚ ਪੰਜਾਬ ਨੂੰ ਕਰ ਰਹੇ ਹਨ ਬਦਨਾਮ।
▶ ਲੁਧਿਆਣਾ ਵਿੱਚ ਇਕ ਔਰਤ ਵਲੋਂ ਆਪਣੀ 10 ਸਾਲਾ ਲੜਕੀ ਨੂੰ ਲਾਈ ਗਈ ਅੱਗ – 50 ਫੀਸਦੀ ਸੜੀ ਲੜਕੀ ਹਸਪਤਾਲ ਦਾਖਲ।
▶ ਕਪੂਰਥਲਾ ਤੋਂ 30 ਲੱਖ ਦੀ ਫਿਰੌਤੀ ਲਈ ਅਗਵਾ ਕੀਤੇ ਗਏ ਉਦਯੋਗਪਤੀ ਦੇ 14 ਸਾਲਾ ਨੌਜਵਾਨ ਜਸਕੀਰਤ ਸਿੰਘ ਦੀ ਲਾਸ਼ ਤਰਨਤਾਰਨ ਨੇੜਿਓਂ ਮਿਲੀ। ਹੱਥ ਪੈਰ ਬੰਨ ਕੇ ਤੇਜ਼ਾਬ ਨਾਲ ਸਾੜਿਆ ਗਿਆ ਸੀ ਚਿਹਰਾ।
▶ ਉਤਰੀ ਤੇ ਪੱਛਮੀ ਭਾਰਤ ਵਿੱਚ ਲੱਗੇ ਭੂਚਾਲ ਦੇ ਝਟਕੇ- 6.8 ਰਿਐਕਟਰ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਸੀ ਭਾਰਤ ਤੇ ਮਿਆਂਮਾਰ ਦੀ ਸਰਹੱਦ।
▶ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੀ ਦਿੱਤੀ ਸਿੱਖਾਂ ਨੂੰ ਵਧਾਈ- 18 ਮਈ ਨੂੰ ਸੰਸਦ ਵਿੱਚ ਭਾਰਤ ਪਾਸੋਂ ਕਾਮਾਗਾਟਾ ਮਾਰੂ ਕਾਂਡ ਦੀ ਮਾਫੀ ਮੰਗਣ ਦਾ ਕੀਤਾ ਐਲਾਨ।
▶ ਪਾਕਿ ਜੇਲ੍ਹ ਵਿੱਚ ਮਾਰੇ ਗਏ ਭਾਰਤੀ ਕੈਦੀ ਕਿਰਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ ਸੁਸ਼ਮਾ ਸਵਰਾਜ- ਲਾਸ਼ ਭਾਰਤ ਲਿਆਉਣ ਦਾ ਦਿਤਾ ਭਰੋਸਾ।
▶ ਹਰਿਆਣਾ ਦੇ ਕਰਨਾਲ ‘ਚ ਰਾਸ਼ਟਰੀ ਡੇਅਰੀ ਪਰਖ ਕੈਸ਼ ਬਰਾਂਚ ਘੋਟਾਲਾ ਮਾਮਲੇ ‘ਚ ਪੁਲਿਸ ਨੇ ਮੁਖ ਦੋਸ਼ੀ ਫੜਿਆ- ਉਸ ਦੇ ਘਰੋਂ 78 ਲੱਖ ਨਕਦ ਤੇ 30 ਲੱਖ ਦੇ ਗਹਿਣੇ ਬਰਾਮਦ।
▶ ਅੰਮ੍ਰਿਤਸਰ ਵਿੱਚ ਖਾਲਸਾ ਸਿਰਜਨਾ ਦਿਵਸ ਮੌਕੇ ਅਕਾਲ ਪੁਰਖ ਕੀ ਫੌਜ ਸੰਸਥਾ ਨੇ ਦਸਤਾਰ ਮਾਰਚ ਕੱਢਿਆ – ਦਸਤਾਰ ਦੀ ਮਹਾਨਤਾ ਬਾਰੇ ਨੌਜਵਾਨਾਂ ਨੂੰ ਕੀਤਾ ਜਾਗਰੂਕ।
▶ ਹਿਮਾਚਲ ਦੇ ਮਨਾਲੀ ‘ਚ ਖੱਡ ਵਿੱਚ ਡਿੱਗੀ ਕਾਰ- ਦਿਲੀ ਦੇ ਚਾਰ ਨੌਜਵਾਨਾਂ ਵਿਚੋਂ 2 ਦੀ ਮੌਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏