Wednesday, April 29, 2026

ਨੇਤਰਹੀਣ ਮਾਪਿਆਂ ਦੇ ਬੱਚੇ ਨੂੰ ਨਿ’ਜੀ ਸਕੂਲਾਂ ਵਲੋਂ ਦਾਖਲੇ ਲਈ ਇਨਕਾਰ

PPN1204201610

ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ)- ਨੇਤਰਹੀਣ ਮਾੁਪਿਓ ਦਿਨੇਸ਼ ਚੌਧਰੀ ਅਤੇ ਮੀਰਾ ਦੇ ਸਾਢੇ ਤਿੰਨ ਸਾਲ ਦੇ ਬੱਚੇ ਅਭਿਨਵ ਚੌਧਰੀ ਨੂੰ ਸ਼ਹਿਰ ਦੇ ਨਿਜੀ ਸਕੂਲਾਂ ਵਲੋਂ ਦਾਖਲੇ ਲਈ ਇਸ ਅਧਾਰ ਤੇ ਇਨਕਾਰ ਕਰ ਦਿੱਤਾ ਗਿਆ ਕਿ ਉਹ ਅਪਣੇ ਬੱਚੇ ਦੀ ਠੀਕ ਤਰਾਂ੍ਹ ਦੇਖਭਾਲ ਨਹੀਂ ਕਰ ਸਕਦੇ। ਜਦਕਿ ਰੇਲਵੇ ਵਿਚ ਸਰਕਾਰੀ ਨੌਕਰੀ ਤੇ ਲੱਗੇ ਹੋਏ ਮਿ: ਦਿਨੇਸ਼ ਕੁਮਾਰ ਅਪਣੇ ਬੱਚੇ ਦੀ ਦਾਖਲਾ ਫੀਸ ਅਤੇ ਹੋਰ ਖਰਚ ਚੁ’ਕਣ ਦੇ ਪੂਰੀ ਤਰਾਂ੍ਹ ਸਮਰ’ਥ ਹਨ। ਮੀਡੀਆ ਸੂਤਰਾਂ ਵਲੋਂ ਚੀਫ ਖਾਲਸਾ ਦੀਵਾਨ ਨਾਲ ਇਸ ਸੰਬੰਧੀ ਸੰਪਰਕ ਕਰਨ ਤੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਅੰਗਹੀਣ ਮਾਪਿਆਂ ਦੇ ਬੱਚੇ ਨੂੰ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸਕੂਲ਼ ਵਿਚ ਬਿਨਾਂ ਕਿਸੇ ਦੇਰੀ ਅਤੇ ਸ਼ਰਤ ਦੇ ਦਾਖਲਾ ਦੇ ਦਿੱਤਾ। ਉਹਨਾਂ ਕਿਹਾ ਕਿ ਹਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ ਲਿਖ ਕੇ ਇਕ ਵੱਡਾ ਅਫਸਰ ਬਣੇ।ਇਹ ਉਹਨਾਂ ਦਾ ਸੁਪਨਾ ਹੀ ਨਹੀਂ ਸਗੋਂ ਅਧਿਕਾਰ ਵੀ ਹੁੰਦਾ ਹੈ ਅਤੇ ਸਮਾਜ ਵਲੋਂ ਉਹਨਾਂ ਨੂੰ ਆਪਣੇ ਅਧਿਕਾਰਾਂ ਤੋਂ ਵਾਂਝੇ ਰੱਖਣਾ ਵੀ ਇਕ ਬਹੁਤ ਵੱਡੀ ਸਮਾਜਕ ਬੁਰਾਈ ਹੈ।ਉਹਨਾਂ ਵਿਸ਼ਵਾਸ ਦਿਵਾਇਆ ਕਿ ਸਕੂਲ ਵਿਚ ਉਸ ਦੇ ਮਾਪਿਆ ਦੀ ਮਜਬੂਰੀ ਨੂੰ ਵੇਖਦੇ ਹੋਏ ਇਸ ਬੱਚੇ ਦੀ ਪੜਾਈ ਵੱਲ ਖਾਸ ਧਿਆਨ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਲੋੜ ਅਨੁਸਾਰ ਬੱਚੇ ਨੂੰ ਸਕੂਲ ਵਲੋਂ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਉਹ ਪੜ ਲਿਖ ਕੇ ਸਮਾਜ ਦਾ ਇਕ ਸਾਰਥਕ ਅੰਗ ਬਣੇ ਅਤੇ ਅਪਣੇ ਮਾਪਿਆਂ ਦੀ ਸੇਵਾ ਕਰੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply