Monday, March 16, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 15 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਸਰਬਤ ਖਾਲਸਾ ਬੁਲਾਏ ਜਾਣ ‘ਤੇ ਸਿਆਸਤ ਸ਼ੁਰੂ – ਅਕਾਲੀ ਦਲ ਨੇ ਪੰਥ ਦੇ ਨਾਲ ‘ਤੇ ਦੱਸਿਆ ਡਰਾਮਾ।

▶ ਕਾਂਗਰਸ ਦੇ ਡਾ. ਰਾਜ ਕੁਮਾਰ ਨੇ ਸਰਬਤ ਖਾਲਸਾ ਨੂੰ ਸਿੱਖਾਂ ਦਾ ਧਾਰਮਿਕ ਮਾਮਲਾ ਦੱਸਦਿਆਂ- ਕਿਹਾ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀ।

▶ ਸ਼੍ਰੋਮਣੀ ਕਮੇਟੀ ਵਲੋਂ ਸਾਬਕਾ ਫੌਜ ਮੁਖੀ ਜੇ.ਜੇ ਸਿੰਘ ਦਾ ਸਨਮਾਨ।

▶ 16 ਅਪ੍ਰੈਲ ਨੂੰ ਰਾਹੁਲ ਗਾਂਧੀ ਪੰਜਾਬ ਆਉਣਗੇ- ਮੋਹਾਲੀ ‘ਚ ਵਰਕਰਾਂ ਨਾਲ 2017 ਚੋਣਾਂ ਬਾਰੇ ਕਰਨਗੇ ਚਰਚਾ।

▶ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ – ਛੋਟੇਪੁਰ।

▶ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਬੇਕਾਰ, ਕਾਂਗਰਸ ਨੂੰ ਫਾਇਦਾ ਨਹੀਂ ਨੁਕਸਾਨ ਹੋਵੇਗਾ -ਦਲਜੀਤ ਸਿੰਘ ਚੀਮਾ।

▶ ਪ੍ਰਧਾਨ ਮੰਤਰੀ ਮੋਦੀ ਨੇ ਡਾ. ਭੀਮ ਰਾਓ ਅੰਬੇਦਕਰ ਨੂੰ ਉਨਾਂ ਦੇ ਜਨਮ ਸਥਾਨ ਮਹੂ (ਮੱਧ ਪ੍ਰਦੇਸ਼) ਵਿਖੇ ਦਿੱਤੀ ਸ਼ਰਧਾਂਜਲੀ, ਭਾਰਤ ਗ੍ਰਾਮ ਉਦੈ ਦੀ ਕੀਤੀ ਸ਼ੁਰੂਆਤ।

▶ ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ਕੀਤੀ ਜਾਵੇਗੀ ਡਾ. ਅੰਬੇਦਕਰ ਚੇਅਰ- ਚੀਮਾ।

▶ ਅਮਰੀਕਾ ਵਲੋਂ ਭਾਰਤੀਆਂ ਲਈ ਵੀਜ਼ਾ ਫੀਸ ਵਧਾਉਣ ਦਾ ਅਰੁਣ ਜੇਤਲੀ ਨੇ ਕੀਤਾ ਵਿਰੋਧ।

▶ ਹੰਦਵਾੜਾ ਘਟਨਾ ‘ਤੇ ਕਸ਼ਮੀਰ ਬੰਦ ਰਿਹਾ- ਇੰਟਰਨੈਟ ਸੇਵਾਵਾਂ ਕੀਤੀਆਂ ਬੰਦ।

▶ ਫਿਰੋਜਪੁਰ ਦੇ ਪਿੰਡ ਪੁਰਾਣਾ ਬਾਰੇਕੇ ਦੇ ਇੱਕ ਘਰ ਵਿਚੋਂ 150 ਕਰੋੜ ਮੁੱਲ ਦੀ 30 ਕਿਲੋ ਹੈਰੋਇਨ ਤੇ 75 ਲੱਖ ਦੀ ਜਾਅਲੀ ਕਰੰਸੀ ਬਰਾਮਦ- ਦੋ ਸਮੱਗਲਰ ਕਾਬੂ।

▶ ਗੁਜਰਾਤ ਦੇ 8 ਜਿਲਿਆਂ ਵਿੱਚ ਸੋਕਾ- ਨਰਮਦਾ ਦੇ ਪਾਣੀ ਦੀ ਸੁਰੱਖਿਆ ਲਈ ਲਾਇਆ ਪਹਿਰਾ।

▶ ਦਿੱਲੀ ਵਿੱਚ ਈਵਨ-ਔਡ ਸਿਸਟਮ ਮੁੜ ਹੋਵੇਗਾ ਲਾਗੂ- ਪਹਿਲੇ ਦਿਨ ਔਡ ਨੰਬਰੀ ਵਾਹਣ ਚੱਲਣਗੇ।

▶ ਭਾਰੀ ਬਰਫਬਾਰੀ ਨਾਲ ਕਸ਼ਮੀਰ ਦਾ ਲੇਹ ਹਾਈਵੇਅ ਆਵਾਜਾਈ ਲਈ ਬੰਦ- 20 ਅਪ੍ਰੈਲ ਨੂੰ ਖੁਲੇਗਾ ਰਸਤਾ।

▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ – ਭਾਜਪਾ ਆਗੂ ਰਾਮ ਮਾਧਵ ਰਹੇ ਮੌਜੂਦ।

▶ ਜੇਲ੍ਹ ਵਿੱਚ ਬੰਦ ਭਾਰਤੀ ਕੈਦੀ ਕ੍ਰਿਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ- ਪਾਕਿਸਤਾਨ।

▶ ਰੋਹਿਤ ਵੇਮੁਲਾ ਦੀ ਮਾਤਾ ਤੇ ਭਰਾ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾਇਆ।

▶ ਭਾਰਤ ਵਿੱਚ ਯਾਤਰਾ ਲਈ ਵਿਦੇਸ਼ੀ ਡੈਬਿਟ ਜਾਂ ਕਰੈਡਿਟ ਕਾਰਡ ਨਾਲ ਬੁੱਕ ਕਰਵਾ ਸਕਣਗੇ ਆਨਲਾਈਨ ਰੇਲ ਟਿਕਟ।

▶ ਫਰਜ਼ੀ ਕਾਗਜ਼ਾਤਾਂ ‘ਤੇ ਜਮਾਨਤਾਂ ਕਰਵਾਉਣ ਵਾਲੇ ਇਕ ਔਰਤ ਸਮੇਤ ਦੋ ਕਾਬੂ- ਜਾਅਲੀ ਦਸਤਾਵੇਜ਼ ਤੇ ਮੋਹਰਾਂ ਬਰਾਮਦ।

▶ ਹੀਰੋ ਗਰੁੱਪ ਦੇ ਸੰਸਥਾਪਕ 99 ਸਾਲਾ ਸਤਿਆਨੰਦ ਮੁੰਜ਼ਾਲ ਦਾ ਦਿਹਾਂਤ।

▶ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਤੇ ਪੰਜਾਬ ਦੇ ਲੋਕਪਾਲ ਜਸਟਿਸ ਜੇ.ਐਸ.ਸੇਖੋਂ ਦਾ ਦਿਹਾਂਤ।

▶ ਤਲਵੰਡੀ ਸਾਬੋ ‘ਚ ਵਿਸਾਖੀ ਦੇ ਸਮਾਗਮ ਸੰਪਨ- ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦਾ ਅਯੋਜਨ, ਨਿਹੰਗ ਸਿੰਘਾਂ ਨੇ ਮਹੱਲਾ ਕੱਢਿਆ ਤੇ ਗਤਕੇ ਦੇ ਜੌਹਰ ਦਿਖਾਏ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply