ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਮਾਨਸਾ ਜੀ.ਟੀ ਰੋਡ ਦੇ ਨਾਲ ਅਤੇ ਆਲੇ ਦੁਆਲੇ ਸੰਘਣੀ ਅਬਾਦੀ ਵਿਚਕਾਰ ਬਣਾਏ ਜਾ ਰਹੇ ਕਚਰਾ ਪਲਾਂਟ ਸਬੰਧੀ ਸ੍ਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਭਾਰਤ ਸਰਕਾਰ ਵਲੋ ਸਕੱਤਰ, ਮਨਿਸਟਰੀ ਆਫ ਇਨਵਾਇਰਨਮੈਟ, ਫੌਰੈਸਟ ਐਡ ਕਲਾਈਮੇਟ ਚੇਜ ਨਵੀ ਦਿਲੀ ਨੂੰ ਪੜਤਾਲ ਅਤੇ ਐਕਸਨ ਲੈਣ ਲਈ 29-3-2016 ਨੂੰ ਹੁਕਮ ਜਾਰੀ ਕੀਤੇ ਗਏ ਹਨ।ਇਸ ਗੱਲ ਦਾ ਪ੍ਰਗਟਾਵਾ ਰਮਣੀਕ ਵਾਲੀਆ ਚੀਫ ਕੁਆਰਡੀਨੇਟਰ ਅਤੇ ਸਾਧੂ ਰਾਮ ਕੁਸਲਾ ਸਕੱਤਰ-ਕਮ- ਕੁਆਰਡੀਨੇਟਰ ਐਡਮਨ, ਬਠਿੰਡਾ ਐਸੋਸੀਏਸਨ ਆਫ਼ ਨਾਨ ਗਾਰਮਿੰਟ ਆਰਗੇਨਾਈਜੇਸਨ ਵਲੋ ਕੀਤਾ ਗਏ ਹਨ।ਬੈਗੋ ਦੇ ਪ੍ਰਤੀਨਿਧਾਂ ਵਲੋ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ 17 ਮਾਰਚ ਨੂੰ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੂੰ ਜਾਣੂ ਕਰਵਾਇਆ ਗਿਆ ਸੀ ਕਿ ਬਠਿੰਡਾ ਸਹਿਰ ਵਿਚ ਜੋ ਨਗਰ ਨਿਗਮ ਬਠਿੰਡਾ ਵਲੋ ਪ੍ਰਾਈਵੇਟ ਕੰਪਨੀ ਪਾਸੋ ਜਿਸ ਜਗ੍ਹਾ ਤੇ ਕਚਰਾ ਪਲਾਟ ਲਗਾਇਆ ਜਾ ਰਿਹਾ ਹੈ ਇਹ ਸੰਘਣੀ ਅਬਾਦੀ ਦੇ ਵਿਚਕਾਰ ਹੈ, ਇਸ ਦੇ ਨਾਲ ਕਈ ਧਾਰਮਿਕ ਥਾਵਾਂ ਵੀ ਹਨ । ਇਸ ਕਚਰਾ ਪਲਾਂਟ ਵਿਚ ਪੰਜਾਬ ਦੇ ਵੱਖੋ ਵੱਖਰੇ ਕਰੀਬ 18 ਸਹਿਰਾਂ ਦਾ ਕੂੜਾ ਇਕੱਠਾ ਕੀਤਾ ਜਾਵੇਗਾ ਜਿਸ ਨਾਲ ਗੰਭੀਰ ਬਿਮਾਰੀਆਂ ਫੈਲਣਗੀਆਂ। ਰਾਜਸੀ ਨੇਤਾਵਾਂ ਨੂੰ ਖੁਸ਼ ਕਰਨ ਦੀ ਮਨਸਾ ਨਾਲ ਅਧਿਕਾਰੀਆਂ ਵਲੋ ਗਲਤ ਤੱਥ ਪੇਸ਼ ਕਰਕੇ ਅਤੇ ਮਹੱਤਵਪੂਰਣ ਤੱਥ ਛੁਪਾ ਕੇ ਕਲੀਅਰੈਸ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ ਹੈ। ਜਿਸ ਦੀ ਉਚ ਪੱਧਰੀ ਪੜਤਾਲ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਬਣਦੀ ਕਾਨੁੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।ਪ੍ਰਧਾਨ ਮੰਤਰੀ ਵਲੋ ਇਹ ਸਿਕਾਇਤ ਨੰਬਰ ਪੀਐਮਓਪੀਜੀ/ਡੀ/2016/0078909 ਮਿਤੀ 29-3-2016 ਤੇ ਦਰਜ ਕਰਕੇ ਸਕੱਤਰ, ਸਕੱਤਰ, ਮਨਿਸਟਰੀ ਆਫ ਇਨਵਾਇਰਨਮੈਟ, ਫੌਰੈਸਟ ਐਡ ਕਲਾਈਮੇਟ ਚੇਜ ਨਵੀ ਦਿੱਲੀ ਨੂੰ ਪੜਤਾਲ ਅਤੇ ਐਕਸਨ ਲੈਣ ਲਈ ਹੁਕਮ ਕੀਤਾ ਹੈ ਜਿਸ ਦੀ ਕਾਪੀ ਬੈਗੋ ਨੂੰ ਵੀ ਭੇਜੀ ਗਈ ਹੈ।
ਲਿਖੇ ਗਏ ਪੱਤਰ ਵਿਚ ਸਬੂਤਾਂ ਸਹਿਤ ਦੱਸਿਆ ਗਿਆ ਸੀ ਕਿ ਕਈ ਉਚ ਅਧਿਕਾਰੀਆਂ ਨੇ ਇਹ ਕਚਰਾ ਪਲਾਂਟ ਲਗਾਉਣ ਲਈ ਤੱਥਾਂ ਦੇ ਉਲਟ ਰਿਪੋਰਟਾਂ ਕੀਤੀਆਂ ਹਨ ਉਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਬਣਦੀ ਹੈ। ਸਰਕਾਰੀ ਹਦਾਇਤਾਂ ਅਨੁਸਾਰ ਕਚਰਾ ਪਲਾਂਟ ਦੇ 500 ਮੀਟਰ ਇਰਦ ਗਿਰਦ ਅਬਾਦੀ, ਧਾਰਮਿਕ ਸਥਾਨ, ਜਾਂ ਪੀਣ ਵਾਲੇ ਪਾਣੀ ਦੇ ਸਰੋਤ ਨਹੀ ਹੋਣੇ ਚਾਹੀਦੇ ਪਰ ਆਸੇ ਪਾਸੇ ਸੰਘਣੀ ਅਬਾਦੀ ਹੈ ਅਤੇ ਨਾਲ ਲਗਦੇ ਖਾਲ ਵਿਚੋ 20 ਪਿੰਡਾਂ ਦੇ ਲੋਕ ਪਾਣੀ ਪੀਦੇ ਹਨ। ਬਠਿੰਡਾ ਵਿਖੇ ਲਗਾਏ ਜਾ ਰਹੇ ਕਚਰਾ ਪਲਾਟ 20 ਏਕੜ ਜਮੀਨ ਵਿਚ ਲਗਾਇਆ ਜਾ ਰਿਹਾ ਹੈ ਇਹ ਨਗਰ ਨਿਗਮ ਦੀ ਮਾਲਕੀ ਨਹੀ ਹੈ ਅਤੇ ਕਿਸੇ ਵੀ ਅਧਿਕਾਰੀ ਨੇ ਮਾਲਕੀ ਦਾ ਸਬੂਤ ਨਾਂ ਹੀ ਭੇਜਿਆ ਹੈ ਅਤੇ ਨਾਂ ਹੀ ਕਿਸੇ ਅਥਾਰਟੀ ਨੇ ਦੇਖਿਆ ਹੈ। ਜੋ ਇਸ ਕਚਰਾ ਪਲਾਂਟ ਦੀ ਰਹਿੰਦ ਖੂੰਦ ਸੁਟਣ ਲਈ ਪਿੰਡ ਮੰਡੀਕਲਾਂ ਵਿਖੇ ਜਮੀਨ ਲਈ ਗਈ ਹੈ ਉਸ ਦਾ ਕੇਸ ਮਾਨਯੋਗ ਪੰਜਾਬ ਐਡ ਹਰਿਆਣਾ ਹਾਈ ਕੋਰਟ ਵਿਚ ਲੰਬਤ ਹੈ ਅਤੇ ਸੀਬੀਆਈ ਨੇ 15 ਅਫਸਰਾਂ ਅਤੇ ਪ੍ਰਾਈਵੇਟ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੋਈ ਹੈ। ਇਹ ਤੱਥ ਵੀ ਛੁਪਾਏ ਗਏ ਹਨ, ਏਅਰ ਫੋਰਸ ਸਟੇਸਨ ਤੋ ਵੀ ਐਨ ਓ ਸੀ ਨਹੀ ਲਿਆ ਗਿਆ ਜੋ ਕਿ 17 ਕਿਲੋਮੀਟਰ ਦੀ ਦੂਰੀ ਤੇ ਹੈ, ਨਗਰ ਨਿਗਮ ਅਧਿਕਾਰੀਆਂ ਨੇ ਸਰਵੇ ਆਫ ਇੰਡੀਆ ਦਾ ਸਰਟੀਫਿਕੇਟ ਜੋ ਸੜਕ ਰਾਹੀਂ ਰਸਤੇ ਦਾ ਦਿੱਤਾ ਗਿਆ ਹੈ ਪੇਸ਼ ਕਰਕੇ ਗੁੰਮਰਾਹ ਕੀਤਾ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਐਕਸੀਅਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਬਠਿੰਡਾ ਨੇ 2-3 ਦਿਨ ਪਹਿਲਾਂ ਹੀ ਇਸ ਕਚਰਾ ਪਲਾਂਟ ਨੂੰ ਚਲਾਉਣ ਵਾਲੀ ਪ੍ਰਾਈਵੇਟ ਸੰਸਥਾਂ ਨੂੰ ਐਨ ਓ ਸੀ ਜਾਰੀ ਕੀਤਾ ਹੈ। ਜਦੋ ਕਿ ਚੇਅਰਮੈਨ ਪੰਜਾਬ ਪਲੂਸ਼ਨ ਕੰਟਰੋਲ ਬੋਰਡ, ਮੇਅਰ ਨਗਰ ਨਿਗਮ ਬਠਿੰਡਾ ਅਤੇ ਕਮਿਸ਼ਨਰ ਨਗਰ ਨਿਗਮ, ਬਠਿੰਡਾ ਨੇ ਕਚਰਾ ਪਲਾਂਟ ਦਾ ਦੌਰਾ ਕਰਕੇ ਇਸ ਨੁੰ 2 ਮਹੀਨਿਆਂ ਲਈ ਹੋਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋ ਸ਼ਪਸ਼ਟ ਹੈ ਕਿ ਐਕਸੀਅਨ ਵਲੋ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਜਿਸ ਬਾਰੇ ਵੀ ਭਾਰਤ ਸਰਕਾਰ ਨੁੰ ਪੱਤਰ ਲਿਖ ਕੇ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਲਿਖੇ ਗਏ ਪੱਤਰਾਂ ਵਿਚ ਮੰਗੀ ਕੀਤੀ ਗਈ ਸੀ ਕਿ ਇਸ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜਿੰਨਾਂ ਅਧਿਕਾਰੀਆਂ ਨੇ ਗਲਤ ਰਿਪੋਰਟਾਂ ਦਿੱਤੀਆਂ ਹਨ ਉਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਕਚਰਾ ਪਲਾਂਟ ਕਿਸੇ ਹੋਰ ਢੁਕਵੀ ਥਾਂ ਤੇ ਤਬਦੀਲ ਕੀਤਾ ਜਾਵੇ। ਬੈਗੋ ਆਹੁਦੇਦਾਰਾਂ ਨੇ ਸ਼ਪਸਟ ਕੀਤਾ ਕਿ ਉਹ ਕਚਰਾ ਪਲਾਂਟ ਹਟਾਓ ਸੰਘਰਸ. ਕਮੇਟੀ ਵਲੋ ਚਲਾਏ ਜਾ ਰਹੇ ਸੰਘਰਸ. ਦੇ ਨਾਲ ਹਨ ਅਤੇ ਕਿਸੇ ਵੀ ਕੀਮਤ ਤੇ ਇਹ ਕਚਰਾ ਪਲਾਂਟ ਨਹੀ ਚੱਲਣ ਦਿੱਤਾ ਜਾਵੇਗਾ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media