Monday, March 16, 2026

ਹੜਤਾਲ ਸਮਾਪਤੀ ਦੇ ਐਲਾਨ ਉਪਰੰਤ ਧੜੇਬੰਦੀ ਉਭਰੀ-ਇੱਕ ਧੜਾ ਵਲੋਂ ਭੁੱਖ ਹੜਤਾਲ ਜਾਰੀ

PPN1404201613
ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦੇਸ਼ ਭਰ ਵਿੱਚ ਸ਼ਵਰਨਕਾਰਾਂ ਦੀ ਹੜਤਾਲ ਖਤਮ ਹੋਣ ਉਪਰੰਤ ਅੰਮ੍ਰਿਤਸਰ ਦੇ ਸਵਰਨਕਾਰਾਂ ਤੇ ਸੋਨਾ ਵਪਾਰੀਆਂ ਵਿੱਚ ਧੜੇਬੰਦੀ ੳੇਭਰ ਕੇ ਸਾਹਮਣੇ ਆਈ ਹੈ।ਸਥਾਨਕ ਟਾਹਲੀ ਵਾਲਾ ਚੌਕ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਸਵਰਨਕਾਰਾਂ ਵਲੋਂ ਦੁਕਾਨਾਂ ਖ੍ਹੋਲਣ ਤੋਂ ਬਾਅਦ ਆਲ ਇੰਡੀਆ ਸਵਰਨਕਾਰ ਮਜਦੂਰ ਸੰਘ ਵਲੋਂ ਮੰਗਾਂ ਮੰਨੇ ਜਾਣ ਤੱਕ ਦੁਕਾਨਾਂ ਬੰਦ ਰੱਖਣ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਹਰਭਜਨ ਸਿੰਘ ਸ਼ੀਂਹ ਤੋਂ ਇਲਾਵਾ ਸੁਖਦੇਵ ਸਿੰਘ ਸੰਤ, ਹਰਜੀਤ ਸਿੰਘ ਜੌੜਾ, ਬਲਵਿੰਦਰ ਸਿੰਘ ਮਸੌਣ ਅਤੇ ਬਲਵਿੰਦਰ ਸਿੰਘ ਬਿੱਲਾ (ਜਾਲੀ ਵਾਲਾ) ਸਰਵਰਪੁਰਾ ਦੇ ਬਜਾਰ ਵਿੱਚ ਭੁੱਖ ਹੜਤਾਲ ‘ਤੇ ਬੈਠ ਗਏ।ਇਸ ਸਮੇਂ ਹਰਭਜਨ ਸਿੰਘ ਸ਼ੀਂਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਵਰਨਕਾਰਾਂ ਦੀਆਂ ਮੰਗਾਂ ਸਬੰਧੀ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਅਤੇ ਨਾ ਹੀ ਲਗਾਈ ਗਈ ਐਕਸਾਈਜ਼ ਡਿਊਟੀ ਸਬੰਧੀ ਸਥਿਤੀ ਸਪੱਸ਼ਟ ਹੋ ਸਕੀ ਹੈ।ਇਸ ਲਈ ਉਨਾਂ ਨੇ ਆਪਣੀ ਹੜਤਾਲ ਜਾਰੀ ਰੱਖਣ ਦਾ ਫੈਸਲਾ ਲ਼ਿਆ ਹੈ ਅਤੇ ਉਹ 36 ਘੰਟੇ ਭੁੱਖ ਹੜਤਾਲ ‘ਤੇ ਬੈਠਣਗੇ। ਸ਼ੀਂਹ ਨੇ ਦੋਸ਼ ਲਾਇਆ ਕਿ ਉਹ ਬਜਾਰ ਸ਼ਾਂਤਮਈ ਢੰਗ ਨਾਲ ਭੁੱਖ ਹੜਤਾਲ ‘ਤੇ ਬੈਠੇ ਹਨ, ਪ੍ਰੰਤੂ ਸਬੰਧਤ ਥਾਣਾ ਮੁਖੀ ਵਲੋਂ ਉਨਾਂ ਨੂੰ ਇਥੋਂ ਉਠਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਹਰਭਜਨ ਸਿੰਘ ਸ਼ੀਂਹ ਨੂੰ ਹਮਾਇਤ ਦੇਣ ਪੁੱਜੇ ਸਿਵਲ ਲਾਈਨ ਜਿਊਲਰਜ਼ ਅੇਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੇਠ, ਸੈਕਟਰੀ ਵਿਜੇ ਕਪੂਰ, ਸਾਬਕਾ ਪ੍ਰਧਾਨ ਅਨਿਲ ਜੈਨ ਤੇ ਮੀਤ ਪ੍ਰਧਾਨ ਰਕੇਸ਼ ਮਲਹੋਤਰਾ ਨੇ ਕਿਹਾ ਕਿ ਉਨਾਂ ਦੀ ਹੜਤਾਲ ਜਾਰੀ ਹੈ ਕਿਉਂਕਿ ਜੈਮਸ ਐਂਡ ਜਵੈਲਰਜ਼ ਫੈਡਰੇਸ਼ਨ ਸਵਰਨਕਾਰਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ, ਜਿਸ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ ।ਜਦ ਉਨਾਂ ਪੁਛਿਆ ਗਿਆ ਕਿ ਉਨਾਂ ਦੀਆਂ ਆਪਣੀਆਂ ਦੁਕਾਨਾਂ ਬੰਦ ਹਨ ਜਾਂ ਖੁੱਲੀਆਂ ਤਾਂ ਉਨਾਂ ਕਿਹਾ ਕਿ ਰੋਸ ਵਜੋਂ ਉਨਾਂ ਨੇ ਅੱਧੇ ਸ਼ਟਰ ਬੰਦ ਕੀਤੇ ਹਨ ਅਤੇ 25 ਅਪ੍ਰੈਲ ਤੱਕ ਉਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਜਾਰੀ ਰਹੇਗਾ ਅਤੇ ਜੇਕਰ 25 ਅਪ੍ਰੈਲ ਤੱਕ ਉਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਸਪੱਸ਼ਟ ਐਲਾਨ ਨਾ ਕੀਤਾ ਗਿਆ ਤਾਂ 26 ਅਪ੍ਰੈਲ ਨੂੰ ਅਗਲੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਇਸੇ ਦੌਰਾਨ ਹੜਤਾਲ ਵਾਪਸ ਲੈਣ ਵਾਲੇ ਸਵਰਨਕਾਰ ਭਾਈਚਾਰੇ ਦੇ ਆਗੂਆਂ ਦਰਸ਼ਨ ਸਿੰਘ ਸੁਲਤਾਨਵਿੰਡ, ਅਮਰੀਕ ਸਿੰਘ ਜੌੜਾ, ਦਿਲਬਾਗ ਸਿੰਘ ਸਹਿਦੇਵ, ਬਲਜੀਤ ਸਿੰਘ ਮਸੌਣ ਆਦਿ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਦੇਸ਼ ਭਰ ਵਿੱਚ ਅੰਦੋਲਨ ਕਰ ਰਹੇ ਸਵਰਨਕਾਰਾਂ ਵਲੋਂ ਹੜਤਾਲ ਵਾਪਸ ਲੈਣ ਤੋਂ ਬਾਅਦ ਉਨਾਂ ਨੇ ਹੜਤਾਲ ਵਾਪਸ ਲਈ ਹੈ, ਕਿਉਂਕਿ 42 ਦਿਨ ਤੋਂ ਕਾਰੋਬਾਰ ਬੰਦ ਕਰ ਕੇ ਬੈਠੇ ਦੁਕਾਨਦਾਰਾਂ ਤੇ ਕਾਰੀਗਰਾਂ ਦੀ ਰੋਜੀ ਰੋਟੀ ਦਾ ਸਵਾਲ ਵੀ ਸੀ।ਉਨਾਂ ਕਿਹਾ ਕਿ ਉਹ ਦੇਸ਼ ਦੀਆਂ ਸਵਰਨਕਾਰ ਜਥੇਬੰਦੀਆਂ ਦੇ ਨਾਲ ਹਨ ਅਤੇ ਉਨਾਂ ਵਲੋਂ ਜੋ ਹੁਕਮ ਹੋਇਆ ਉਸ ‘ਤੇ ਅਮਲ ਕੀਤਾ ਜਾਵੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply