Tuesday, September 29, 2026

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ’ਰਿਸ਼ਤੇ’ ਥੀਏਟਰ ਸ਼ੋਅ ਆਯੋਜਿਤ

PPN1404201614
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ  ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋੇ ‘ਰਿਸ਼ਤੇ’ ਥੀਏਟਰ ਸ਼ੋਅ ਆਯੋਜਿਤ ਕੀਤਾ ਗਿਆ।ਚੀਫ ਖਾਲਸਾ ਦੀਵਾਨ ਚੈਟੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਵਜੋਂ ਵਜੋਂ ਸ਼ਿਰਕਤ ਕੀਤੀ।ਇਸ ਸ਼ੋਅ ਦਾ ਸ਼ੁੱਭ ਆਰੰਭ ‘ਦੇਹ ਸਿਵਾ ਬਰ ਮੋਹਿ ਇਹੈ’ ਸ਼ਬਦ ਨਾਲ ਕੀਤਾ ਗਿਆ।ਬਾਲ ਕਲਾਕਾਰਾਂ ਨੇ ਸ਼ੋਅ ਦੌਰਾਨ ਅਧੁਨਿਕ ਸਮੇ ਵਿੱਚ ਰਿਸ਼ਤਿਆਂ ਦੇ ਬਦਲਦੇ ਰੂਪਾਂ, ਨਵੀਂ ਤੇ ਪੁਰਾਣੀ ਪੀੜ੍ਹੀ ਦੀ ਸੋਚ, ਪਦਾਰਥਵਾਦੀ ਯੁੱਗ ਵਿੱਚ ਪੈਸੇ ਦੀ ਦੌੜ ਕਾਰਨ ਰਿਸ਼ਤਿਆਂ ਦੀ ਅਹਿਮੀਅਤ ਕੇਵਲ ਮੋਬਾਇਲ ਫੋਨ ਤੱਕ ਹੀ ਸੀਮਤ ਰਹਿਣ ਦੇ ਯਥਾਰਥ ਨੂੰ ਬੜੇ ਹੀ ਕਲਾਤਮਿਕ ਤੇ ਵਿਅੰਗਮਈ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਿਸ ਨੂੰ ਵੇਖ ਕੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ।ਇਸ ਤੋ ਇਲਾਵਾ ਸੰਮੀ, ਝੂਮਰ, ਗੁਜਰਾਤੀ, ਪਛੱਮੀ ਡਾਂਸ ਤੇ ਰੱਬ ਦੇ ਰੂਪ ਵਿੱਚ ਮਾਂ ਦੀ ਓੁਸਤਤ ਕਰਦਿਆਂ ਕਵਾਲੀ ਵੀ ਪੇਸ਼ ਕੀਤੀ ਗਈ।ਪ੍ਰਧਾਨ ਚੱਢਾ ਨੇ ਬਾਲ ਕਲਾਕਾਰਾਂ ਨੂੰ ਓੁਤਸ਼ਾਹਿਤ ਕਰਦੇ ਹੋਏ ੳਹਨਾਂ ਦੀ ਹੌਸਲਾ ਅਫਜਾਈ ਕੀਤੀ ।ਇਸ ਮੌਕੇ ਧੰਨਰਾਜ ਸਿੰਘ, ਨਿਰਮਲ ਸਿੰਘ, ਡਾ: ਸੁਖਬੀਰ ਕੌਰ ਮਾਹਲ, ਪ੍ਰਿਤਪਾਲ ਸਿੰਘ ਸੇਠੀ, ਮਨਮੋਹਨ ਸਿੰਘ, ਇੰਦਰਪਰੀਤ ਸਿੰਘ ਚੱਢਾ, ਪ੍ਰਭਜੋਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਨਿਰਮਲ ਕੌਰ ਤੇ ਸ਼ਹਿਰ ਦੀਆਂ ਉਘੀਆਂ ਸ਼ਖਸ਼ੀਅਤਾਂ ਮੌਜੂਦ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply