Sunday, August 23, 2026

ਐਸ. ਐਸ. ਡੀ ਕਾਲਜ ਵਿਖੇ ਕੁਇਜ਼, ਲੇਖ, ਪੋਸਟਰ ਮੇਕਿੰਗ ਤੇ ਰੰਗੋਲੀ ਮੁਕਾਬਲੇ ਅਯੋਜਿਤ

PPN1504201601

ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕ ਪਿੰਡ ਭੋਖੜਾ ਦੇ ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਵਿਖੇ ਬਾਬਾ ਸਾਹਿਬ ਡਾ. ਭੀਮ ਰਾੳ ਅੰਬੇਦਕਾਰ ਜੀ ਦੇ 125ਵੇਂ ਜਨਮ ਦਿਹਾੜੇ ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ।ਇਹ ਪ੍ਰੋਗਰਾਮ ਡਾ. ਅੰਬੇਦਕਰ ਜੀ ਦੀ ਭਾਰਤੀ ਸਮਾਜ ਨੂੰ ਮਹਾਨ ਦੇਣ ਦੇ ਸਤਿਕਾਰ ਵਜੋਂ ਮਨਾਇਆ ਗਿਆ।ਕਾਲਜ ਦੇ ਪ੍ਰਿੰਸੀਪਲ, ਡਾ. ਰਾਜੇਸ਼ ਸਿੰਗਲਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਡ੍ਰਾ. ਅੰਬੇਦਕਰ ਜੀ ਆਜ਼ਾਦ ਭਾਰਤ ਦੇ ਉਹ ਸਭ ਤੋਂ ਪਹਿਲੇ ਅਜਿਹੇ ਵਿਅਕਤੀ ਸਨ, ਜੋ ਜਾਤ-ਪਾਤ ਵਰਗੀਆਂ ਕੁਰੀਤੀਆਂ ਦੇ ਵਿਰੋਧ ਵਜੋਂ ਡੱਟ ਕੇ ਸਾਹਮਣੇ ਆਏ ਅਤੇ ਭਾਰਤੀ ਸਮਾਜ ਵਿੱਚ ਅਛੂਤ ਲੋਕਾਂ ਦੇ ਜਨਮ ਸਿੱਧ ਅਧਿਕਾਰਾਂ ਦੀ ਗੱਲ ਕੀਤੀ।ਡਾ. ਅੰਬੇਦਕਰ ਜੀ ਨੇ ਸਮਾਜ ਵਿੱਚ ਪੈਸੇ ਦੀ ਕਾਣੀ ਵੰਡ ਨੂੰ ਖ਼ਤਮ ਕਰਕੇ ਬਰਾਬਰ ਦੀ ਵੰਡ ਦੀ ਗੱਲ ਕੀਤੀ ਅਤੇ ਉਨ੍ਹਾਂ ਨੇ ਸਮਾਜ ਵਿੱਚ ਸਮਾਜਿਕ ਸੁਤੰਤਰਤਾ ਅਤੇ ਛੂਤ-ਛਾਤ ਰਹਿਤ ਸਮਾਜ ਦੇ ਨਿਰਮਾਣ ਦੀ ਗੱਲ ਕੀਤੀ।ਉਹ ਆਪਣੇ ਜੀਵਨ ਦੇ ਅੰਤਲੇ ਸਮੇਂ ਤੱਕ ਇਸ ਸਮਾਜਿਕ ਕ੍ਰਾਂਤੀ ਲਈ ਲੜਦੇ ਰਹੇ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੁੰ ਡਾ. ਅੰਬੇਦਕਰ ਜੀ ਦੇ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਵਿਭਿੰਨ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਕਰਾਈਆ ਗਈਆ ਜਿਵੇਂ ਕਿ ਕੁਵੀਜ਼ ਮੁਕਾਬਲਾ, ਲੇਖ ਮੁਕਾਬਲੇ, ਪੋਸਟਰ ਮੇਕਿੰਗ ਅਤੇ ਰੰਗੌਲੀ। ਜੱਜ ਦੀ ਭੂਮਿਕਾ ਪ੍ਰੋ: ਪ੍ਰਭਜੋਤ ਸਿੰਘ, ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।ਕੁਵੀਜ਼ ਮੁਕਾਬਲੇ ਵਿੱਚ ਚਾਰ ਟੀਮਾਂ ਵਿੱਚੋਂ ਪਹਿਲਾ ਸਥਾਨ ਟੀਮ-ਸੀ ਨੇ ਹਾਸਿਲ ਕੀਤਾ ਜੋ ਕਿ ਕਾਮਰਸ ਵਿਭਾਗ ਦੇ ਵਿਦਿਆਰਥੀ ਸਿਮਰਨ ਵਾਲਿਆ, ਰਾਧਿਕਾ, ਅਸ਼ੂਤੋਸ਼ ਸ਼ੂਕਲਾ ਅਤੇ ਸ਼ੇਖਰ ਕੁਮਾਰ ਦੀ ਸੀ। ਲੇਖ ਮੁਕਾਬਲੇ, ਪੋਸਟਰ ਮੇਕਿੰਗ ਅਤੇ ਰੰਗੌਲੀ ਵਿੱਚ ਕ੍ਰਮਵਾਰ ਪਹਿਲਾ ਸਥਾਨ ਅਭਿਲਾਸ਼ਾ (ਐਗਰੀਕਲਚਰ ਵਿਭਾਗ), ਨੀਰਜ਼ (ਕਾਮਰਸ ਵਿਭਾਗ) ਅਤੇ ਰਾਧਿਕਾ (ਕਾਮਰਸ ਵਿਭਾਗ) ਨੇ ਹਾਸਿਲ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply