ਨਵੀਂ ਦਿੱਲੀ, 16 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਭਾਰਤ ਵਿਚ ਅਮਰੀਕਾ ਦੇ ਸਫ਼ੀਰ ਰਿਚਰਡ ਵਰਮਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਮਿਤੀ 25 ਫ਼ਰਵਰੀ 2016 ਨੂੰ ਅਮਰੀਕਾ ਵਿਚ ਸਿੱਖ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਉਨ੍ਹਾਂ ਨੂੰ ਲਿਖੇ ਗਏ ਪੱਤਰ ਦਾ ਜਵਾਬ ਭੇਜਿਆ ਹੈ। ਦਿੱਲੀ ਕਮੇਟੀ ਵੱਲੋਂ ਸਿੱਖ ਮਸਲਿਆਂ ਨੂੰ ਚੁੱਕਣ ਵਾਸਤੇ ਧੰਨਵਾਦ ਜਤਾਉਂਦੇ ਹੋੲੋ ਵਰਮਾ ਨੇ ਅਮਰੀਕਾ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੇ ਜਾਉਂਦੇ ਸਤਿਕਾਰ ਦਾ ਹਵਾਲਾ ਦੇਣ ਦੇ ਨਾਲ ਹੀ ਸਿੱਖਾਂ ਦੀ ਧਾਰਮਿਕ ਅਤੇ ਕਾਨੂੰਨੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਅਕਸਰ ਧਾਰਮਿਕ ਅਸਹਿਣਸ਼ੀਲਤਾ ਦੀ ਮੁਖਾਲਫਤ ਕਰਨ ਅਤੇ ਸਿੱਖਾਂ ਤੇ ਗਲਤ ਪੱਛਾਣ ਕਰਕੇ ਅਮਰੀਕਾ ਵਿਚ ਹੁੰਦੇ ਹਮਲਿਆਂ ਤੇ ਸਿੱਖ ਕੌਮ ਨਾਲ ਦਿਖਾਏ ਜਾਉਂਦੇ ਸਮਰਥਨ ਦਾ ਵੀ ਵਰਮਾ ਨੇ ਆਪਣੇ ਪੱਤਰ ਵਿਚ ਹਵਾਲਾ ਦਿੱਤਾ ਹੈ। ਵਰਮਾ ਨੇ ਅਮਰੀਕਾ ਸਰਕਾਰ ਦੇ ਮੁਖ ਟੀਚੇ ਵਿਚ ਧਾਰਮਿਕ ਆਜ਼ਾਦੀ ਅਤੇ ਧਰਮ ਪ੍ਰਚਾਰ ਤੇ ਧਰਮ ਦੀ ਰੱਖਿਆ ਨੂੰ ਸਭ ਤੋਂ ਅੱਗੇ ਵੀ ਦੱਸਿਆ ਹੈ। ਬੀਤੇ ਦਸੰਬਰ ਮਹੀਨੇ ਵਿਚ ਰਾਸ਼ਟਰੀ ਦੇ ਘਰ ਵਾਇਟ ਹਾਊਸ ਵਿਖੇ ਅਮਰੀਕਨ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਨੂੰ ਵਰਮਾ ਨੇ ਅਮਰੀਕਨ ਗ੍ਰਹਿ ਮੰਤਰਾਲੇ ਦੀ ਸੁਰੱਖਿਆ ਪ੍ਰਤੀ ਗੰਭੀਰਤਾ, ਨਾਗਰਿਕ ਤੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦੀ ਵਚਨਬੱਧਤਾ ਦੇ ਤੌਰ ਤੇ ਪਰਿਭਾਸ਼ਤ ਕੀਤਾ ਹੈ।
ਵਰਮਾ ਨੇ ਆਜ਼ਾਦੀ ਤੇ ਲੋਕਤੰਤਰ ਦੀ ਰੱਖਿਆ ਨੂੰ ਅਮਰੀਕਨ ਵਿਚਾਰਾਂ ਦਾ ਆਦਰਸ਼ ਦੱਸਦੇ ਹੋਏ ਅਮਰੀਕਨ ਗzzਹਿ ਮੰਤਰਾਲੇ ਵੱਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਵਿਖਾਈ ਜਾਉਂਦੀ ਗੰਭੀਰਤਾ ਦਾ ਵੀ ਸਿਰਸਾ ਨੂੰ ਹਵਾਲਾ ਦਿੱਤਾ ਹੈ। ਸਿੱਖ ਮਸਲਿਆਂ ‘ਤੇ ਦਿੱਲੀ ਕਮੇਟੀ ਨੂੰ ਸੰਪਰਕ ਵਿਚ ਰਹਿਣ ਦਾ ਸੱਦਾ ਦਿੰਦੇ ਹੋਏ ਵਰਮਾ ਨੇ ਅਮਰੀਕਨ ਪ੍ਰਸ਼ਾਸਨ ਵੱਲੋਂ ਸਿੱਖ ਭਾਈਚਾਰੇ ਨੂੰ ਧਰਮ ਅਤੇ ਨਾਗਰਿਕ ਅਧਿਕਾਰਾਂ ਦੇ ਤੌਰ ਤੇ ਦਿੱਤੀ ਗਈ ਖੁਲੀ ਆਜ਼ਾਦੀ ਦਾ ਵੀ ਜਿਕਰ ਕੀਤਾ ਹੈ। ਸਿੱਖੀ ਸਰੂਪ ਵਿਚ ਅਮਰੀਕਨ ਫੌਜ਼ ਦਾ ਹਿੱਸਾ ਬਣੇ ਕੈਪਟਨ ਸਿਮਰਤ ਪਾਲ ਸਿੰਘ ਨੂੰ ਵਰਮਾ ਨੇ ਅਮਰੀਕਨ ਸਰਕਾਰ ਦੀ ਬਰਾਬਰੀ ਦੀ ਨੀਤੀ, ਧਾਰਮਿਕ ਆਜ਼ਾਦੀ ਦੀ ਰੱਖਿਆ ਅਤੇ ਅਨਿਆਏ ਦੇ ਵਿਰੁਧ ਵਿਚਾਰਧਾਰਾ ਵੱਜੋਂ ਵੀ ਦੱਸਿਆ ਹੈ।
Punjab Post Daily Online Newspaper & Print Media