Thursday, June 25, 2026

ਮਾਤਾ ਚਰਨ ਕੌਰ ਐਜੁਕੇਸ਼ਨ ਸੋਸਾਇਟੀ ਵਲੋਂ ਟੀ.ਬੀ ਕੰਟਰੋਲ ਪ੍ਰੋਗਰਾਮ ਤਹਿਤ ਸੈਮੀਨਾਰ

PPN1604201607

ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਤਾ ਚਰਨ ਕੌਰ ਅੇਜ਼ੁਕੇਸ਼ਨ ਸੋਸਾਇਟੀ ਵਲੋਂ ਟੀ.ਬੀ ਕੰਟਰੋਲ ਪ੍ਰੋਗਰਾਮ ਤਹਿਤ ਸੋਸਾਇਟੀ ਦੇ ਡਾਇਰੈਕਟਰ ਡਾ. ਰਣਜੀਤ ਸਿੰਘ, ਚੇਅਰਪਰਸਨ ਮੈਡਮ ਸੁਖਵਿੰਦਰ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਨਰੇਸ਼ ਚਾਵਲਾ ਜ਼ਿਲ੍ਹਾ ਟੀ.ਬੀ ਅਫ਼ਸਰ, ਸ਼੍ਰੀ ਰਾਕੇਸ਼ ਗਿੱਲ, ਬਿਸ਼ਪ ਪੀ.ਕੇ ਜੋਨ ਮੁੱਖ ਤੌਰ ‘ਤੇ ਸ਼ਾਮਿਲ ਹੋਏ।ਡਾ. ਨਰੇਸ਼ ਚਾਵਲਾ ਨੇ ਟੀ.ਬੀ ਦੇ ਲਛਣਾਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਮਹੀਨੇ ੨੨,੦੦੦ ਟੀ.ਬੀ ਦੇ ਮਰੀਜ਼ ਚੈਕਅੱਪ ਲਈ ਆ ਰਹੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।ਉਨਾਂ ਨੇ ਕਿਹਾ ਕਿ ਟੀ.ਬੀ ਦੀ ਬਿਮਾਰੀ ਦਾ ਇਲਾਜ਼ ਸੰਭਵ ਹੈ ਅਤੇ ਅਗਰ ਕਿਸੇ ਨੂੰ ਇਸ ਬਿਮਾਰੀ ਦਾ ਸ਼ੱਕ ਹੋਵੇ ਤਾਂ ਉਹ ਮਾਹਿਰ ਡਾਕਟਰਾਂ ਜਾਂ ਟੀ.ਬੀ ਹਸਪਤਾਲ ਤੋਂ ਚੈਕਅੱਪ ਜਰੂਰ ਕਰਵਾ ਲੈਣ।ਇਸ ਸੈਮੀਨਾਰ ਵਿੱਚ ਵੱਖਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਿਦਿਆਰਥੀ ਸਟਾਫ ਮੈਂਬਰ ਤੇ ਇਲਾਕਾ ਵਾਸੀ ਮੌਜੂਦ ਸਨ।ਵਾਈਸ ਪ੍ਰਿੰਸੀਪਲ ਸੁਰਿੰਦਰ ਕੁਮਾਰ ਮੈਨਨ ਨੇ ਸਭਨਾ ਦਾ ਧੰਨਵਾਦ ਕੀਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply