ਪਠਾਨਕੋਟ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਸਥਿਤ ਪੰਜਾਬ ਰੋਡਵੇਜ ਡੀਪੂ ਪਠਾਨਕੋਟ ਨਜਦੀਕ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਡੇਢ ਏਕੜ ਵਿੱਚ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਬਣਾਇਆ ਗਿਆ ਹੈ ਜਿਸ ਨਾਲ ਹੁਣ ਲਾਇਸੈਂਸ ਬਣਾਉਣ ਵਾਲਿਆਂ ਨੂੰ ਅਸਾਨੀ ਹੋਵੇਗੀ ਅਤੇ ਇਕ ਡਰਾਇਵਿੰਗ ਟੈਸਟ ਪਾਸ ਕਰਨ ਦੇ ਨਾਲ ਹੀ ਮੋਕੇ ਕੇ ਉਨ੍ਹਾਂ ਨੂੰ ਡਰਾਇਵਿੰਗ ਲਾਇਸੈਂਸ ਮਿਲ ਸਕੇਗਾ। ਇਹ ਪ੍ਰਗਟਾਵਾ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸਨਰ ਪਠਾਨਕੋਟ ਨੇ ਆਟੋਮੇਟਿਡ ਸੈਂਟਰ ਦਾ ਦੋਰਾਂ ਕਰਨ ਉਪਰਾਂਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ 21 ਅਪ੍ਰੈਲ ਨੂੰ ਆਟੋਮੇਟਿਡ ਡਰਾਇਵਿੰਗ ਸੈਂਟਰਾਂ ਦਾ ਉਦਘਾਟਣ ਕੀਤਾ ਜਾ ਰਿਹਾ ਹੈ ਅਤੇ 21 ਅਪ੍ਰੈਲ ਨੂੰ ਹੀ ਪਠਾਟਕੋਟ ਵਿੱਚ ਬਣਾਏ ਗਏ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਦਾ ਉਦਘਾਟਣ ਸ੍ਰੀ ਅਨਿਲ ਜੋਸੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਕਰਨਗੇ।
ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਵਿੱਚ ਬਣਾਏ ਗਏ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਦੇ ਸੁਰੂ ਕੀਤੇ ਜਾਣ ਤੋ ਬਾਅਦ ਹੁਣ ਲਾਇਸੈਂਸ ਲਈ ਅਰਜੀਆਂ ਦੇਣ ਵਾਲੇ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਇਕ ਡਰਾਇਵਿੰਗ ਟੈਸਟ ਤੋਂ ਬਾਅਦ ਹੀ ਉਨ੍ਹਾਂ ਨੂੰ ਲਾਇਸੈਂਸ ਬਣਾ ਕੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਡਰਾਇਵਿੰਗ ਟੈਸਟ ਸੈਂਟਰ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਡਰਾਇਵਿੰਗ ਲਾਇਸੈਂਸ ਬਣਾਏ ਜਾਣਗੇ। ਡਰਾਇਵਿੰਗ ਲਾਇਸੈਂਸ ਲਈ ਚਾਰ ਪ੍ਰਕਾਰ ਦਾ ਟੈਸਟ ਪਾਸ ਕਰਨਾ ਹੋਵੇਗਾ, ਜਿਸ ਵਿੱਚ ਇਕ ਗ੍ਰੇਡੈਂਟ, ਪੈਰਲਰ, ਸੰਖਿਆ 8 ਅਤੇ ਅੰਗਰੇਜੀ ਦੇ ਅੱਖਰ ਸ਼ ਵਿੱਚ ਵਾਹਨ ਚਲਾ ਕੇ ਇਹ ਟੈਸਟ ਪਾਸ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਡਰਾਇਵਿੰਗ ਟੈਸਟ ਦੀ ਸਾਰੀ ਪ੍ਰਕਿਆਂ ਕੰਪਿਉਟਰਾਈਜਡ ਹੋਵੇਗੀ, ਟੈਸਟ ਦੇ ਦੋਰਾਨ ਵਾਹਨ ਚਾਲਕ ਵੱਲੋਂ ਦਿੱਤੇ ਗਏ ਟੈਸਟ ਦੀ ਵੀਡਿੳ ਬਣੇਗੀ ਅਤੇ ਪਾਸ ਹੋਣ ਤੇ ਕੰਪਿਉਟਰ ਆਪਣੇ ਆਪ ਇਸ ਦਾ ਨਤੀਜਾ ਦੇ ਦੇਵੇਗਾ। ਜਿਸ ਤੋਂ ਬਾਅਦ ਮੋਕੇ ਤੇ ਹੀ ਡਰਾਇਵਿੰਗ ਲਾਇਸੈਂਸ ਬਣਾਉਣ ਵਾਲੇ ਨੂੰ ਡਰਾਇਵਿੰਗ ਲਾਇਸੈਂਸ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਰ ਕਿਸੇ ਕਾਰਨ ਕਰਕੇ ਵਾਹਨ ਚਾਲਕ ਡਰਾਇਵਿੰਗ ਟੈਸਟ ਵਿੱਚ ਪਾਸ ਨਹੀਂ ਹੁੰਦਾ ਤਾ ਉਸ ਨੂੰ ਇਕ ਹਫਤੇ ਦੇ ਬਾਅਦ ਦੂਸਰਾ ਮੋਕਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਆਟੋਮੇਟਿਡ ਡਰਾਇੰਗ ਸੈਂਟਰ ਵਿੱਚ ਡਰਾਇਵਿੰਗ ਟੈਸਟਿੰਗ ਟ੍ਰੈਕ, ਇਕ ਅਸਥਾਈ ਰੂਪ ਵਿੱਚ ਸੈਡ ਤਿਆਰ ਕੀਤੀ ਗਈ ਹੈ ਅਤੇ ਪ੍ਰਬੰਧਕੀ ਕੰਪਲੈਕਸ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰਾਇਵਿੰਗ ਲਾਇਸੈਂਸ ਬਣਾਉਣ ਵਾਲੇ ਨੂੰ ਇਕ ਸਕਰੀਨਿੰਗ ਟੈਸਟ ਵੀ ਦੇਣਾ ਹੋਵੇਗਾ। ਇਸ ਤੋਂ ਇਲਾਵਾ ਵਾਹਨ ਚਾਲਕਾਂ ਲਈ ਟ੍ਰੇਫਿਕ ਨਿਯਮਾਂ ਦੇ ਚਿੰਨ੍ਹ ਵੀ ਲਗਾਏ ਗਏ ਹਨ ਤਾਂ ਜੋਂ ਉਨ੍ਹਾਂ ਨੂੰ ਟ੍ਰੇਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਹੋ ਸਕੇ। ਸੈਂਟਰ ਦੇ ਅੰਦਰ ਹੀ ਇਕ ਐਲ.ਈ.ਡੀ. ਵੀ ਲਗਾਈ ਜਾਵੇਗੀ ਜਿਸ ਵਿੱਚ ਵਾਹਨ ਚਾਲਕਾਂ ਨੂੰ ਜਾਗਰੁਕ ਕਰਨ ਲਈ ਟ੍ਰੇਫਿਕ ਨਿਯਮਾਂ ਸਬੰਧੀ ਜਾਣਕਾਰੀ ਹੋਵੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media