ਪਠਾਨਕੋਟ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਾ. ਬੀ.ਆਰ ਅੰਬੇਦਕਰ ਦੇ 125 ਵੇਂ ਜਨਮ ਦਿਵਸ ਭਾਰਤ ਸਰਕਾਰ ਵੱਲੋਂ ਕੀਤੇ ਗਏ 10 ਰੋਜ਼ਾ” ਗ੍ਰਾਮ ਸਵਰਾਜ ਅਭਿਆਨ ਸਕੀਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਆਦੇਸ਼ਾਂ ਅਤੇ ਡਾ. ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋ ਜ਼ਿਲੇ ਭਰ ਵਿੱਚ ਅੱਜ ਕੁੱਲ 68 ਪਿੰਡਾਂ ਵਿੱਚ ਪੇਂਡੂ ਕਿਸਾਨ ਸਭਾਵਾਂ ਕਰਕੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੁਕ ਕੀਤਾ ਗਿਆ ੳਤੇ ਕਿਸਾਨਾਂ ਤੋਂ ਖੇਤੀਬਾੜੀ ਵਿੱਚ ਸੁਦਾਰਾਂ ਲਈ ਸੁਝਾੳ ਵੀ ਲਏ ਗਏ।ਬਲਾਕ ਪਠਾਨਕੋਟ ਦੇ ਪਿੰਡ ਬਿਆਸ ਲਾਹੜੀ ਵਿੱਚ ਸਰਪੰਚ ਜਗਤਾਰ ਸਿੰਘ ਅਤੇ ਆਗਣਵਾੜੀ ਵਰਕਰ ਸ਼੍ਰੀਮਤੀ ਕਮਲੇਸ਼ ਕੁਮਾਰੀ ਦੇ ਵਿਸ਼ੇਸ਼ ਪ੍ਰਬੰਧਾਂ ਹੇਠ ਕਿਸਾਨ ਔਰਤਾਂ ਦੀ ਕਿਸਾਨ ਸਭਾ ਕੀਤੀ ਗਈ ਜਿਸ ਵਿੱਚ ਕਿਸਾਨ ਔਰਤਾਂ ਨੂੰ ਅਧਿਕਾਰਾਂ ਬਾਰੇ ਜਾਗਰੁਕ ਕਰਨ ਲਈ ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ ਵਿਸ਼ੇਸ਼ ਤੌਰ ‘ਤੇ ਪਹੁੰਚੇ ।
ਕਿਸਾਨ ਔਰਤਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਔਰਤਾਂ ਵਿੱਚ ਕਿਸੇ ਵੀ ਵਸਤੂ ਨੂੰ ਸਹੀ ਤਰੀਕੇ ਨਾਲ ਸੰਭਾਲ ਕਰਨ ਦੀ ਮੁਹਾਰਤ ਪਰਸ਼ਾਂ, ਨਾਲੋ ਜ਼ਿਆਦਾ ਹੁੰਦੀ ਹੈ।ਜੇਕਰ ਖੇਤੀ ਸਹਾਇਕ ਕਿੱਤਿਆਂ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਵੀ ਔਰਤਾਂ ਕਿਸੇ ਪੱਖ ਤੋਂ ਪਿੱਛੇ ਨਹੀਂ ਹਨ।ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮਿੰਗ, ਮੁਰਗੀ ਪਾਲਣ, ਖੁੰਭਾਂ ਦੀ ਕਾਸਤ, ਫਲਾਂ ਅਤੇ ਸਬਜੀਆ ਤੋਂ ਅਚਾਰ, ਚਟਣੀਆਂ, ਮੁਰੱਬੇ, ਸਕੈਸ਼ ਆਦਿ ਬਣਾ ਕੇ ਵੇਚਣਾ ਕੁਝ ਅਜਿਹੇ ਖੇਤੀ ਸਹਾਇਕ ਕਿੱਤੇ ਹਨ, ਜਿਸ ਨੂੰ ਕਿਸਾਨ ਔਰਤਾਂ ਬਹੁਤ ਹੀ ਕਾਮਯਾਬੀ ਨਾਲ ਚਲਾ ਰਹੀਆਂ ਹਨ। ਉਨਾਂ ਪ੍ਰਧਾਨ ਮੰਤਰੀ ਬੀਮਾ ਯੋਜਨਾ ਬਾਰੇ ਕਿਹਾ ਕਿ ਕਿਸਾਨਾਂ ਦੁਆਰਾ ਦਿੱਤਾ ਜਾਣ ਵਾਲਾ ਪ੍ਰੀਮੀਅਮ ਸਾਉਣੀ ਦੀਆਂ ਫਸਲਾਂ: 2% ,ਹਾੜੀ: 1.5%, ਨਕਦੀ ਅਤੇ ਬਾਗਬਾਨੀ ਫਸਲਾਂ: 5%।ਪ੍ਰੀਮੀਅਮ ਦੀ ਬਾਕੀ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਤਾਂ ਜੋ ਕੁਦਰਤੀ ਆਫਤਾਂ ਨਾਲ ਪ੍ਰਭਾਵਤ ਕਿਸਾਨਾਂ ਪੂਰਾ ਮੁਆਵਜਾ ਦਿੱਤਾ ਜਾਵੇਗਾ।ਉਨਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਾਰੇ ਕਿਹਾ ਕਿ 50ਹਜ਼ਾਰ ਤੱਕ ਦਾ ਮੁਫਤ ਇਲਾਜ।ਪਰਿਵਾਰ ਦੇ ਮੁਖੀ ਦੀ ਹਾਦਸੇਵਿੱਚ ਮੌਤ ਜਾਂ ਮੁਕੰਮਲ ਅਪੰਗਤਾ ਤੇ 5 ਲੱਖ ਰੁਪਏ ਦਾ ਬੀਮਾ।”ਜੇ ਫਾਰਮ ਧਾਰਕ ਕਿਸਾਨ ਇਸ ਸਕੀਮ ਤਹਿਤ ਬੀਮਾ ਕਰਵਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰ 104 ਤੇ ਡਾਇਲ ਕਰੋ।ਉਨਾਂ ਕਿਹਾ ਕਿ ਫਸਲਾਂ ਵਿੱਚ ਰਸਾਇਣਕ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈਹਰੇਕ ਕਿਸਾਨ ਦੇ ਖੇਤਾਂ ਦੀ ਮਿੱਟੀ ਪਰਖ ਕਰਵਾ ਮਿੱਟੀ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ।ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਵਾ ਕੇ ਰਸਾਇਣਕ ਖਾਦਾਂ ਦੀ ਵਰਤੋਂ ਕਰਨ।ਉਨਾਂ ਕਿਹਾ ਕਿ ਖਪਤਕਾਰਾਂ ਵਿੱਚ ਜੈਵਿਕ ਖੇਤੀ ਜਿਨਸਾਂ ਦੀ ਵਧ ਰਹੀ ਮੰਗ ਨੂੰ ਪੂਰਿਆਂ ਕਰਨ ਲਈ ਰਸਾਇਣਕ ਖਾਦਾਂ, ਕੀਟਨਾਸ਼ਕਾਂ, ੳੱਲੀਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਦਿਆਂ ਕੁਦਰਤੀ ਦੇਸੀ ਖਾਦਾਂ ਜਿਵੇਂ ਗੰਡੋਇਆਂ ਦੀ ਖਾਦ, ਦੇਸੀ ਰੂੜੀ, ਜੈਵਿਕ ਖਾਦਾਂ, ਹਰੀ ਖਾਦ ਤੋਂ ਇਲਾਵਾ ਜੈਵਿਕ ਕੀਟ ਪ੍ਰਬੰਧ, ਫਸਲੀ ਚੱਕਰ ਵਿੱਚ ਬਦਲਾਅ, ਮਿੱਤਰ ਕੀੜਿਆਂ ਦੀਵਰ ਤੋਂ ਕਰਦਿਆਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਡਾ ਅਮਰੀਕ ਸਿੰਘ ਨੇ ਕਿਹਾ ਕਿ ਆਤਮਾ ਸਕੀਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਪ੍ਰਦਰਸ਼ਨੀਆਂ,ਸਿਖਲਾਈ ਕੈਂਪ,ਪੰਜਾਬ ਅਤੇ ਪੰਜਾਬ ਤੋਂ ਬਾਹਰ ਦੌਰੇ ਕਰਵਾ ਕੇ ਉਥੇ ਹੋ ਰਹੇ ਨਵੀਨਤਮ ਖੇਤੀ ਢੰਗ ਤਰੀਕਿਆਂ ਬਾਰੇ ਜਾਣਕਾਰੀ ਦੇਣਾ ਹੈ।ਉਨਾਂ ਕਿਹਾ ਕਿ ਫਸਲਾਂ ਵਿੱਚ ਯੂਰੀਆ ਖਾਦ ਦੀ ਕਾਰਜ਼ਕੁਸ਼ਲਤਾ ਵਧਾਉਣ ਲਈ ਨਿੰਮ ਲਿਪਤ ਯੂਰੀਆ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।ਉਨਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਭਾਰਤ ਸਰਕਾਰ ਵੱਲੋਂ ਮੋਬਾਇਲ ਐਪ ਜਿਵੇਂ ਕਿਸਾਨ ਸੁਵਿਧਾ, ਐਗਰੀਮਾਰਕੀਟ, ਇਫਕੋ ਕਿਸਾਨ ਸ਼ੁਰੂ ਕੀਤੇ ਗਏ ਹਨ ਜਿੰਨਾਂ ਤੋਂ ਕਿਸਾਨ ਫਾਇਦਾ ਉਠਾ ਸਕਦੇ ਹਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media