Tuesday, August 11, 2026

ਦਿੱਲੀ ਕਮੇਟੀ ਨੇ ਨਸਲੀ ਮਜ਼ਾਕ ਰੋਕੂ ਕਮੇਟੀ ਦਾ ਬੀਬੀ ਚੌਧਰੀ ਨੂੰ ਥਾਪਿਆ ਚੇਅਰਪਰਸਨ

PPN1804201610ਨਵੀਂ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸੁਪਰੀਮ ਕੋਰਟ ਵਿੱਚ ਸਿੱਖਾਂ ਤੇ ਬਣਦੇ ਚੁਟਕਲਿਆਂ ਦੇ ਖਿਲਾਫ ਪਹਿਲੀ ਪਟੀਸ਼ਨ ਦਾਖਿਲ ਕਰਨ ਵਾਲੀ ਸੀਨੀਅਰ ਵਕੀਲ ਬੀਬੀ ਹਰਵਿੰਦਰ ਕੌਰ ਚੌਧਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਿੱਖਾਂ ਖਿਲਾਫ਼ ਹੁੰਦੀਆਂ ਨਸਲੀ ਟਿੱਪਣੀਆਂ ਤੇ ਰੋਕ ਲਈ ਬਣਾਈ ਗਈ ਕਾਨੂੰਨੀ ਅਤੇ ਧਾਰਮਿਕ ਮਾਹਿਰਾਂ ਦੀ ”ਨਸਲੀ ਮਜ਼ਾਕ ਰੋਕੂ ਕਮੇਟੀ” ਦਾ ਚੇਅਰਪਰਸਨ ਥਾਪਿਆ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਬੀ ਚੌਧਰੀ ਨੂੰ ਸਿਰੋਪਾਉ ਅਤੇ ਨਿਯੁਕਤੀ ਪੱਤਰ ਸੌਂਪ ਕੇ ਚੁਟਕਲਿਆਂ ਅਤੇ ਫ਼ਿਲਮਾਂ ਰਾਹੀਂ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਕਰਕੇ ਸਿੱਖਾਂ ਦੇ ਮਾਨ ਸਤਿਕਾਰ ਨੂੰ ਢਾਹ ਲਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਕਾਨੂੰਨੀ ਪੱਧਰ ਤੇ ਨੱਥ ਪਾਉਣ ਲਈ ਪੁਖਤਾ ਕੋਸ਼ਿਸ਼ਾ ਕਰਨ ਦੀ ਬੀਬੀ ਚੌਧਰੀ ਨੂੰ ਪ੍ਰੇਰਣਾ ਵੀ ਕੀਤੀ।
ਜੀ.ਕੇ. ਨੇ ਉਕਤ ਕਮੇਟੀ ਦੇ ਕਨਵੀਨਰ ਦੇ ਤੌਰ ਤੇ ਜਿਥੇ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੂੰ ਉਥੇ ਹੀ ਮੈਂਬਰ ਵੱਜੋਂ ਸਿੱਖ ਚਿੰਤਕ ਕਰਨਲ ਸੁਖਵਿੰਦਰ ਸਿੰਘ ਸੋਢੀ, ਕਮੇਟੀ ਦੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਕਮੇਟੀ ਦੀ ਐਜੂਕੇਸ਼ਨ ਸੈਲ ਦੇ ਮੈਂਬਰ ਚਰਨਜੀਤ ਸਿੰਘ ਨੂੰ ਸੇਵਾ ਸੌਂਪੀ। ਕਮੇਟੀ ਦੇ ਦਾਇਰੇ ਦਾ ਵੇਰਵਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਉਕਤ ਕਮੇਟੀ ਸਿੱਖਾਂ ਨੂੰ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਦੀ ਰਾਖੀ ਕਰਨ ਦੇ ਨਾਲ ਹੀ ਸਮੁੱਚੇ ਦੇਸ਼ ਦੇ ਨਾਗਰਿਕਾਂ ਦੇ ਸਤਿਕਾਰ ਵਿੱਚ ਹੋਣ ਵਾਲੀ ਕੋਤਾਹੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਹੀ ਕਰੇਗੀ।
ਦਿੱਲੀ ਕਮੇਟੀ ਵੱਲੋਂ ਸੁਪਰੀਮ ਕੋਰਟ ਦੀ ਹਿਦਾਇਤ ਤੇ ਸਿੱਖ ਚੁਟਕਲਿਆਂ ਦੀ ਰੋਕ ਵਾਸਤੇ ਗਾਈਡ ਲਾਈਨ ਬਣਾਉਣ ਲਈ ਬੀਤੇ ਦਿਨੀ ਬਣਾਈ ਗਈ ਉ-ਚ ਪੱਧਰੀ ਵਿਦਿਵਾਨਾਂ ਦੀ ਕਮੇਟੀ ਨਾਲ ਵੀ ਉਕਤ ਕਮੇਟੀ ਵੱਲੋਂ ਸਲਾਹਕਾਰ ਦੀ ਭੂਮਿਕਾ ਨਿਭਾਉਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਸਿੱਖ ਕੌਮ ਦੇ ਸਤਿਕਾਰ ਦੀ ਬਹਾਲੀ ਲਈ ਜਰੂਰੀ ਕਦਮ ਵੀ ਉਕਤ ਕਮੇਟੀ ਵੱਲੋਂ ਚੁੱਕਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਚੁੱਟਕਲਿਆਂ, ਫ਼ਿਲਮਾਂ, ਵੈਬਸਾਈਟਾ, ਅਖਬਾਰਾਂ ਅਤੇ ਜਬਾਨੀ ਤੌਰ ਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿੱਖਾਂ ਖਿਲਾਫ਼ ਹੋਣ ਵਾਲੇ ਕਿਸੇ ਵੀ ਨਸਲੀ ਹਮਲੇ ਦਾ ਤੋੜ ਕਾਨੂੰਨੀ ਤੌਰ ਨਾਲ ਲਭ ਕੇ ਕੌਮ ਦੇ ਸਨਮਾਨ ਨੂੰ ਕਾਇਮ ਰੱਖਣਾ ਕਮੇਟੀ ਦਾ ਮੁਖ ਟੀਚਾ ਹੋਵੇਗਾ।
ਬੀਬੀ ਚੌਧਰੀ ਨੇ ਇਸ ਵੱਡੀ ਜਿੰਮੇਵਾਰੀ ਦੇ ਕੇ ਉਨ੍ਹਾਂ ਤੇ ਵਿਸ਼ਵਾਸ ਜਤਾਉਣ ਵਾਸਤੇ ਜੀ.ਕੇ. ਦਾ ਧੰਨਵਾਦ ਕਰਦੇ ਹੋਏ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਭਰੋਸਾ ਵੀ ਦਿੱਤਾ। ਬੀਬੀ ਚੌਧਰੀ ਨੇ ਸਾਫ ਕਿਹਾ ਕਿ ਦਿੱਲੀ ਕਮੇਟੀ ਅਤੇ ਉਨ੍ਹਾਂ ਦੇ ਵਿਚਕਾਰ ਬੀਤੇ ਦਿਨੀਂ ਮੀਡੀਆ ਦੇ ਇੱਕ ਵਰਗ ਵਿਚ ਸਿੱਖ ਚੁੱਟਕਲਿਆਂ ਦੇ ਮਸਲਿਆਂ ‘ਤੇ ਵਖਰੇਵੀਆਂ ਦੀਆਂ ਜੋ ਗੱਲਾਂ ਸਾਹਮਣੇ ਆਈਆਂ ਸਨ ਦਰਅਸਲ ਉਹ ਗਲਤਫ਼ਹਿਮੀ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਅਤੇ ਉਨ੍ਹਾਂ ਦਾ ਟੀਚਾ ਇੱਕ ਹੈ ਅਤੇ ਸੁਪਰੀਮ ਕੋਰਟ ਵਿਚ ਇਸ ਮਸਲੇ ‘ਤੇ ਕੌਮ ਨੂੰ ਜਿੱਤ ਦਿਵਾਉਣ ਲਈ ਉਹ ਅਤੇ ਕਮੇਟੀ ਦੋਨੋਂ ਵਚਨਬੱਧ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply