Monday, September 28, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ‘ਵਿਸ਼ਵ ਪੁਸਤਕ ਦਿਵਸ’ ਮਨਾਇਆ

PPN2304201606

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ‘ਵਿਸ਼ਵ ਪੁਸਤਕ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਵਿਦਿਆਰਥੀਆਂ ਨੇ ਸਕੂਲ ਲਾਇਬਰੇਰੀ ਵਿਚ ਕਿਤਾਬਾਂ ਦਾਨ ਕਰਕੇ ਸਿੱਖਿਆ ਨੂੰ ਪ੍ਰਫੁਲਿਤ ਤੇ ਪ੍ਰਸਾਰਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਬੱਚਿਆਂ ਵਲੋਂ ਪੁਸਤਕਾਂ ਦੇ ਮਹੱਤਵ ਬਾਰੇ ਭਾਸ਼ਣ ਵੀ ਦਿਤੇ ਗਏ ਅਤੇ ਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਰੈਫਰੈਂਸ ਲਾਇਬਰੇਰੀ ਵੀ ਲਿਜਾਇਆ ਗਿਆ।ਜਿਥੇ ਉਹਨਾਂ ਨੇ ਵੱਖ-ਵੱਖ ਧਾਰਮਿਕ, ਇਤਿਹਾਸਕ ਗ੍ਰੰਥ ਅਤੇ ਪੁਰਾਣੇ ਅਖਬਾਰ ਵੀ ਵੇਖੇ।ਲਾਇਬਰੇਰੀ ਦੀ ਰਿਸਰਚ ਨੇ ਵਿਦਿਆਰਥੀਆਂ ਨੂੰ ਗ੍ਰੰਥਾਂ ਅਤੇ ਕਿਤਾਬਾਂ ਦੀ ਦੇਖਰੇਖ ਬਾਰੇ ਜਾਣਕਾਰੀ ਦੇ ਨਾਲ ਨਾਲ ਉਹਨਾਂ ਦੇ ਮਹੱਤਵ ਬਾਰੇ ਵੀ ਵਿਸਥਾਰਪੂਰਵਕ ਦੱਸਿਆ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਿਦਿਆ ਦਾ ਪਾਸਾਰ ਵਿਦਿਆ ਵੰਡਣ ਨਾਲ ਹੀ ਹੁੰਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕਿਤਾਬਾਂ ਇਨਸਾਨ ਦਾ ਸੱਚਾ ਦੋਸਤ ਅਤੇ ਸਹੀ ਮਾਰਗ ਦਰਸ਼ਕ ਹਨ। ਇਸ ਲਈ ਵੱਧ ਤੋਂ ਵੱਧ ਕਿਤਾਂਬਾਂ ਪੜ੍ਹਨ ਵਿੱਚ ਰੁਚੀ ਰੱਖਣੀ ਚਾਹੀਦੀ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply