Saturday, June 29, 2024

ਸਿਰਸਾ ਨੇ ਕੇਜਰੀਵਾਲ ਨੂੰ ਭ੍ਰਿਸ਼ਟਚਾਰੀ ਮੰਤਰੀਆਂ ਦਾ ਪਨਾਹਗਾਰ ਦੱਸਿਆ

PPN2304201607

ਨਵੀਂ ਦਿੱਲੀ, 23 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਇਮਰਾਨ ਹੁਸੈਨ ਦਾ ਅਸਤੀਫ਼ਾ ਮੰਗਿਆ ਹੈ। ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਵਿਚ ਘਿਰੇ ਹੁਸੈਨ ਦੇ ਖਿਲਾਫ਼ ਸੀ.ਬੀ.ਆਈ ਦੀ ਜਾਂਚ ਦੀ ਮੰਗ ਨੂੰ ਲੈ ਕੇ ਦਾਇਰ ਹੋਈ ਜਨਹਿਤ ਯਾਚਿਕਾ ਦੀ ਸੁਣਵਾਈ ਦੌਰਾਨ ਕੱਲ ਦਿੱਲੀ ਹਾਈਕੋਰਟ ਵੱਲੋਂ ਦਿੱਲੀ ਸਰਕਾਰ ਤੋਂ ਇਸ ਮਸਲੇ ਵਿਚ ਜਵਾਬ ਦਾਖਿਲ ਕਰਨ ਦੇ ਦਿੱਤੇ ਗਏ, ਜਿਸ ਤੋਂ ਬਾਅਦ ਸਿਰਸਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਕਮੇਟੀ ਦੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਰਸਾ ਨੇ ਕੇਜਰੀਵਾਲ ‘ਤੇ ਇਸ ਮਸਲੇ ਵਿੱਚ ਕੰਨ, ਮੂੰਹ ਅਤੇ ਅੱਖ ਬੰਦ ਰੱਖਣ ਦਾ ਵੀ ਦੋਸ਼ ਲਗਾਇਆ ਹੈ।ਸਿਰਸਾ ਨੇ ਦਾਅਵਾ ਕੀਤਾ ਕਿ ਇਮਰਾਨ ਹੁਸੈਨ ਦਾ ਭਰਾ ਅਤੇ ਉਸ ਦਾ ਪੀ.ਏ ਇੱਕ ਸਟਿੰਗ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀ ਇਮਾਰਤ ਨੂੰ ਬਚਾਉਣ ਵਾਸਤੇ ਕਥਿਤ ਤੌਰ ਤੇ ਮਕਾਨ ਮਾਲਿਕ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ, ਜਿਸ ਵਿਚ ਮੰਤਰੀ ਦੇ ਸਾਥੀ ਪੀੜਿਤ ਤੋਂ ਕਰੋੜਾਂ ਰੁਪਏ ਦੇ ਕੇ ਹੁਸੈਨ ਵੱਲੋਂ ਵਿਧਾਇਕ ਦੀ ਟਿਕਟ ਆਮ ਆਦਮੀ ਪਾਰਟੀ ਪਾਸੋਂ ਲੈਣ ਦਾ ਦਾਅਵਾ ਕਰਦੇ ਹੋਏ ਹੁਸੈਨ ਦੇ ਮੰਤਰੀ ਬਣਨ ਪਿੱਛੇ 5 ਕਰੋੜ ਰੁਪਏ ਪਾਰਟੀ ਨੂੰ ਦੇਣ ਦਾ ਵੀ ਖੁਲਾਸਾ ਕਰਦੇ ਹਨ।
ਸਿਰਸਾ ਨੇ ਸਵਾਲ ਕੀਤਾ ਕਿ ਆਪਣੇ ਗੱਲ ਢੋਲ ਪਾ ਕੇ ਇਮਾਨਦਾਰੀ ਦਾ ਡੰਕਾ ਵਜਾਉਣ ਵਾਲੇ ਕੇਜਰੀਵਾਲ ਇਤਨੇ ਵੱਡੇ ਖੁਲਾਸੇ ਤੇ ਚੁੱਪ ਕਿਉਂ ਹਨ ? ਮੰਤਰੀ ਬਣਾਉਣ ਵਾਸਤੇ 5 ਕਰੋੜ ਰੁਪਏ ਕਿਸਨੇ ਲਏ ਹਨ ? ਸਿਰਸਾ ਨੇ ਕਿਹਾ ਕਿ ਇਸ ਤੋਂ ਪਹਿਲਾ 200 ਕਰੋੜ ਰੁਪਏ ਦੇ ਆਟੋ ਪਰਮਿਟ ਘੋਟਾਲੇ ਵਿੱਚ ਫਸੇ ਆਪਣੇ ਮੰਤਰੀ ਗੋਪਾਲ ਰਾਇ ਨੂੰ ਬਚਾਉਣ ਵਾਸਤੇ 2 ਅਦਨੇ ਮੁਲਾਜ਼ਮਾਂ ਨੂੰ ਬਰਖਾਸਤ ਕਰ ਕੇ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦੀ ਅੱਖਾਂ ਵਿਚ ਘੱਟਾ ਪਾਉਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਸੀ।ਸਿਰਸਾ ਨੇ ਤਰਕ ਦਿੱਤਾ ਕਿ ਇੱਕ ਪਾਸੇ ਤਾਂ ਕੇਜਰੀਵਾਲ ਰੋਜ਼ਾਨਾ 1.5 ਕਰੋੜ ਰੁਪਏ ਪ੍ਰਚਾਰ ਤੇ ਖਰਚ ਕਰ ਰਹੇ ਹਨ।ਸਿਰਸਾ ਨੇ ਕਿਹਾ ਕਿ ਜਦੋਂ ਤੁਸੀਂ ਕੋਈ ਵਿਕਾਸ ਦਾ ਕੰਮ ਕਰਦੇ ਹੋ ਤਾਂ ਲੋਕਾਂ ਨੂੰ ਉਸ ਬਾਰੇ ਦੱਸਣ ਦੀ ਲੋੜ ਨਹੀਂ ਪੈਦੀ।

 

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …

Leave a Reply