ਜੈਤੋ, 23 ਅਪਰੈਲ (ਬਾਬਲੀ) – ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਵਿਸ਼ਾਲ ਮੁਫ਼ਤ ਮੈਡੀਕਲ ਚੱਕਅੱਪ ਕੈਂਪ ਅੱਜ 24 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 2.00 ਵਜੇ ਤੱਕ ਸਥਾਨਕ ਲਾਇਨਜ ਜਰਨਲ ਹਸਪਤਾਲ ਗਉਸ਼ਾਲਾ ਰੋਡ ਵਿਖੇ ਲਾਇਆ ਜਾ ਰਿਹਾ ਹੈ।ਇਸ ਕੈਂਪ ਵਿਚ ਡਾ ਗੁਰਬਿੰਦਰ ਸਿੰਘ ਸ਼ੇਰਗਿਲ ਸਰਜਰੀ ਮਾਹਿਰ, ਡਾ ਮੁਨੀਸ਼ ਗੁਪਤਾ ਗੋਡੇ-ਮੋਢੇ ਦੇ ਮਾਹਿਰ ਅਤੇ ਡਾ ਰਾਜੀਵ ਗਰਗ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਮਰੀਜਾਂ ਨੂੰ ਚੈੱਕ ਕਰਨਗੇ।ਭਾਰਤ ਵਿਕਾਸ ਪ੍ਰੀਸ਼ਦ ਦੇ ਪੀ.ਆਰ. ਓ ਸਤਵਿੰਦਰਪਾਲ ਸਿੰਘ ਸੱਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲੱਡ ਸ਼ੂਗਰ ਅਤੇ ਈਸੀਜੀ ਦੇ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media