Monday, September 28, 2026

ਡੇਅਰੀ ਫਾਰਮ ਵਿੱਚੋ 4 ਮੱਝਾਂ ਚੋਰੀ

ਜੈਤੋ, 23 ਅਪਰੈਲ (ਬਾਬਲੀ) – ਸਥਾਨਕ ਸ਼ਹਿਰ ਦੇ ਬਾਜਾਖਾਨਾ ਰੌਡ ਉਪਰ ਸਥਿਤ ਰਹਿਮਤ-ਏ ਸਤਿਗੁਰੂ ਡੇਅਰੀ ਫਾਰਮ ਵਿੱਚ ਮੱਝਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਡੇਅਰੀ ਫਾਰਮ ਦੇ ਮਾਲਕ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਉਹਨਾਂ ਦੀ ਡੇਅਰੀ ਫਾਰਮ ਵਿੱਚੋ ਮੇਰੇ ਪਿਤਾ ਤੇ ਕਰਿੰਦਾਂ ਸੁਤੇ ਪਏ ਸਨ ਕਿ ਸੁਭਾਂ 2 ਵਜੇ ਦੇ ਕਰੀਬ ਦੋ ਵਿਅਕਤੀ ਕੰਧ ਟੱਪ ਕੇ ਡੇਅਰੀ ਵਿੱਚ ਆ ਗਏ ਅਤੇ ਕੁੱਟਮਾਰ ਕਰਕੇ ਡੇਅਰੀ ਦੇ ਦਰਵਾਜ਼ੇ ਦੀ ਚਾਬੀ ਖੋਹ ਲਈ ਅਤੇ ਇਹਨਾਂ ਨੂੰ ਮੰਜੇ ਨਾਲ ਬੰਨ ਦਿੱਤਾ।ਇਸ ਤੋ ਬਾਅਦ ਉਹਨਾਂ ਵਿਅਕਤੀਆਂ ਨੇ ਦਰਵਾਜ਼ਾ ਖੋਲ ਕੇ ਆਪਣੇ 6 ਦੇ ਕਰੀਬ ਹੋਰ ਸਾਥੀ ਵੀ ਅੰਦਰ ਬੁਲਾ ਲਏ ਜਿੰਨਾਂ ਕੋਲ ਹਥਿਆਰ ਤੇ ਦੋ ਪਿੱਕ ਅਪ ਗੱਡੀਆ ਵੀ ਸਨ।ਇਸ ਤੋ ਬਾਅਦ ਉਹ 4 ਮੱਝਾਂ ਜਿਹਨਾਂ ਦੀ ਕੀਮਤ 4-5 ਲੱਖ ਰੁਪਇਆ ਬਣਦੀ ਹੈ ਖੋਲ ਕੇ ਗੱਡੀ ਵਿੱਚ ਚੜਾਕੇ ਲੈ ਗਏ।ਇਸ ਗੱਲ ਦਾ ਪਤਾ ਜਦ ਉਹਨਾਂ ਨੂੰ ਲੱਗਾ ਤਾਂ ਉਹ ਤੁਰੰਤ ਹੀ ਡੇਅਰੀ ਫਾਰਮ ਪੁੰਹਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply