
ਅੰਮ੍ਰਿਤਸਰ, 25 ਅਪ੍ਰੈਲ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਸਕੱਤਰ ਸ. ਅਜੈਬ ਸਿੰਘ ਦੀ ਧਰਮ ਪਤਨੀ ਬੀਬੀ ਕੁਲਵੰਤ ਕੌਰ ਦੀ ਆਤਮਿਕ ਸ਼ਾਂਤੀ ਦੇ ਭੋਗ ਸੰਤ ਬਾਬਾ ਸੇਵਾ ਸਿੰਘ ਹਾਲ ਵਿਖੇ ਪਾਏ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਧਰਮਵੀਰ ਸਿੰਘ ਨੇ ਵੈਰਾਗਮਈ ਬਾਣੀ ਦਾ ਕੀਰਤਨ ਕੀਤਾ।ਅਰਦਾਸ ਉਪਰੰਤ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ।ਪ੍ਰਮੁੱਖ ਸਖਸ਼ੀਅਤਾਂ ਵਿੱਚ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੀਬੀ ਕਿਰਨਜੋਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿ ਜਿਸ ਨੇ ਜਨਮ ਲਿਆ ਹੈ ਉਸ ਨੇ ਇੱਕ ਦਿਨ ਮਨੁੱਖੀ ਜਾਮਾ ਵੀ ਛੱਡਣਾ ਹੈ ਤੇ ਇਸ ਮਨੁੱਖੀ ਜਾਮੇ ਵਿੱਚ ਸਤਿਗੁਰੂ ਵੱਲੋਂ ਉਸ ਦੇ ਹੁਕਮ ਵਿੱਚ ਰਹਿੰਦੇ ਹੋਏ, ਉਸ ਦਾ ਨਾਮ ਜਪਦੇ ਹੋਏ ਗ੍ਰਹਿਸਤੀ ਜੀਵਨ ਜੀਨ ਦੀ ਸੇਧ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਗ੍ਰਹਿਸਤੀ ਜੀਵਨ ਅਨੰਦ ਕਾਰਜ ਨਾਲ ਸ਼ੁਰੂ ਹੁੰਦਾ ਹੈ, ਘਰ ਪ੍ਰੀਵਾਰ ਬਣਦਾ ਹੈ ਤੇ ਫੇਰ ਜੀਵਨ ਦੇ ਉਤਰਾ ਝੜਾਅ ਦੇ ਨਾਲੁਨਾਲ ਪ੍ਰਮਾਤਮਾ ਖੁਸ਼ੀਆਂ ਖੇੜੇ ਵੀ ਦੇਂਦਾ ਹੈ, ਪਰ ਸਭ ਤੋਂ ਬਿਖਮ ਪੈਂਡਾ ਓਦੋਂ ਆਉਂਦਾ ਹੈ ਜਦੋਂ ਦੋਵਾਂ ‘ਚੋਂ ਕੋਈ ਇੱਕ ਜਾਣਾ ਤੁਰ ਇਸ ਫਾਨੀ ਦੁਨੀਆਂ ਨੂੰ ਛੱਡ ਕੇ ਤੁਰ ਜਾਂਦਾ ਹੈ। ਡਾ: ਰੂਪ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿ ਜੀਵਨ ਦੇ ਲੰਮੇ ਪੈਂਡੇ ਵਿੱਚ ਜਿਸ ਜੀਵਨ ਸਾਥੀ ਨੇ ਏਨਾ ਵਧੀਆ ਸਾਥ ਦਿੱਤਾ ਹੋਵੇ ਤੇ ਫੇਰ ਇਕ ਦਿਨ ਉਹ ਦੂਸਰੇ ਨੂੰ ਛੱਡ ਕੇ ਤੁਰ ਜਾਵੇ ਤਾਂ ਇਹ ਘੜੀ ਬਹੁਤ ਹੀ ਅਸਹਿਣਯੋਗ ਹੁੰਦੀ ਹੈ, ਪਰ ਪ੍ਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਮੇਰੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਹੈ ਕਿ ਉਹ ਬੀਬੀ ਕੁਲਵੰਤ ਕੌਰ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਸ. ਅਜੈਬ ਸਿੰਘ ਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।ਹੋਰ ਸਖਸ਼ੀਅਤਾਂ ਵਿੱਚ ਸ: ਮਨਜੀਤ ਸਿੰਘ ਕਲਕੱਤਾ ਨੇ ਵੀ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਣ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ: ਅਜੈਬ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਸz: ਸਤਵਿੰਦਰ ਸਿੰਘ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।
ਇਸ ਮੌਕੇ ਸ: ਜਗਜੀਤ ਸਿੰਘ ਮੀਤ ਸਕੱਤਰ, ਸ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਭਾਈ ਗੁਰਇਕਬਾਲ ਸਿੰਘ ਵੱਲੋਂ ਭਾਈ ਹਰਿੰਦਰ ਸਿੰਘ ਲਿਟਲ, ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ: ਗੁਰਿੰਦਰ ਸਿੰਘ ਠਰੂ ਇੰਚਾਰਜ, ਸ: ਪਲਵਿੰਦਰ ਸਿੰਘ ਡੰਡੀ, ਸ: ਗੁਰਬਚਨ ਸਿੰਘ ਮਾਹੀਆ, ਸ: ਗੁਰਬਚਨ ਸਿੰਘ ਚਾਂਦ, ਸ: ਕੁਲਵੰਤ ਸਿੰਘ ਰੰਧਾਵਾ ਸਾਬਕਾ ਸਕੱਤਰ, ਸ: ਰਣਬੀਰ ਸਿੰਘ, ਸ: ਪ੍ਰੀਤਮ ਸਿੰਘ ਕਲਸੀ, ਭਾਈ ਮਨਜੀਤ ਸਿੰਘ, ਸ: ਪ੍ਰਦੀਪ ਸਿੰਘ ਵਾਲੀਆ, ਸ: ਅਮਰਜੀਤ ਸਿੰਘ ਵਾਲੀਆ, ਸ: ਤਰਲੋਚਨ ਸਿੰਘ ਅਤੇ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਦੇ ਸਾਰੇ ਅਹੁਦੇਦਾਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media