Tuesday, June 30, 2026

ਗੁ: ਸ਼ਹੀਦ ਬਾਬਾ ਸੁੱਖਾ ਸਿੰਘ ਦੇ ਲੰਗਰ ਹਾਲ ਦੀ ਇਮਾਰਤ ਦੇੇ ਲੈਂਟਰ ਪਾਏ ਗਏ

PPN2504201616
ਭਿੱਖੀਵਿੰਡ, 26 ਮਾਰਚ (ਕੁਲਵਿੰਦਰ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਜਨਮ ਅਸਥਾਨ ਵਿਖੇ ਲੰਗਰ ਹਾਲ ਦੀ ਇਮਾਰਤ ਦਾ ਲੈਂਟਰ ਬਾਬਾ ਚਤਰ ਸਿੰਘ ਜੀ ਢਾਬ ਸਾਹਿਬ ਵਾਲਿਆਂ ਦੀ ਰਹਿਣਮਾਈ ਹੇਠ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਾਇਆ ਗਿਆ। ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਬਾਬਾ ਸੁਰਜੀਤ ਸਿੰਘ ਕੈਰੋਂ ਵਾਲਿਆਂ ਵਲੋਂ ਪਾਇਆ ਗਿਆ।ਇਸ ਸਮੇਂ ਪਹੁੰਚੇ ਮਹਾਂਪੁਰਸ਼ ਬਾਬਾ ਸੁਰਜੀਤ ਸਿੰਘ ਕੈਰੋਂ, ਬਾਬਾ ਮੌਜ਼ੀ ਦਾਸ ਕੰਬੋਕੇ, ਬਾਬਾ ਹਰਭਜਨ ਸਿੰਘ ਕੰਬੋਕੇ, ਭਾਈ ਬਲਵਿੰਦਰ ਸਿੰਘ ਕੰਬੋਕੇ ਗ੍ਰੰਥੀ ਗੁਰਦੁਆਰਾ ਢਾਬ ਸਾਹਿਬ ਮਾੜੀ ਕੰਬੋਕੇ, ਪਿੰਡ ਦੇ ਪਤਵੰਤੇ ਸੱਜਣ ਸਤਨਾਮ ਸਿੰਘ ਆੜਤੀਆ, ਸੰਪੂਰਨ ਸਿੰਘ ਜਥੇਦਾਰ ਗੁਰਦਾਸ ਸਿੰਘ, ਬੂਟਾ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਸਰਪੰਚ ਨਿਸ਼ਾਨ ਸਿੰਘ ਕੰਬੋਕੇ, ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਮੈਂਬਰ ਸਾਹਿਬ ਸਿੰਘ ਕੰਬੋਕੇ ਆਦਿ ਹਾਜ਼ਰ ਸਨ। ਇਸ ਸਮੇਂ ਡੇਰੇ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ ਅਤੇ ਬਾਬਾ ਚਤਰ ਸਿੰਘ ਢਾਬ ਸਾਹਿਬ ਪੱਧਰੀ ਵਾਲਿਆਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply