ਨਵੀਂ ਦਿੱਲੀ, 28 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਚੁਣਨ ਲਈ ਰਾਹ ਦਿਖਾਉਣ ਵਾਸਤੇ ਦੋ ਦਿਨੀਂ ਆਯੋਜਿਤ ਕੀਤੇ ਗਏ ਚੌਥੇ ਕੈਰੀਅਰ ਗਾਈਡਨੇਸ਼ ਫੇਅਰ ਨੂੰ ਵਿਦਿਆਰਥੀਆਂ ਦਾ ਭਰਵਾ ਹੁੰਗਾਰਾ ਮਿਲਿਆ।ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਸ਼ੁਰੂ ਹੋਏ ਇਸ ਮੇਲੇ ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਇੰਦਰਾ ਗਾਂਧੀ ਟੈਕਨੀਕਲ ਯੂਨੀਵਰਸਿਟੀ ਆਫ ਵੂਮੇਨ ਦੀ ਵਾਇਸ ਚਾਂਸਲਰ ਡਾ. ਨੂਪੁਰ ਪ੍ਰਕਾਸ਼, ਕੌਮੀ ਘਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਦੇ ਮੈਂਬਰ ਡਾ. ਬਲਤੇਜ਼ ਸਿੰਘ ਮਾਨ, ਏ.ਏ.ਐ-ਫ.ਟੀ. ਮਾਰਵਾਹ ਸਟੂਡੀਓ ਦੇ ਚੇਅਰਮੈਨ ਸੰਦੀਪ ਮਾਰਵਾਹ, ਕੇਂਦਰੀ ਘਟਗਿਣਤੀ ਮੰਤਰਾਲੇ ਦੇ ਅੰਡਰ ਸੈਕਟਰੀ ਸੰਜੈ ਅਰੋੜਾ ਅਤੇ ਮੈਜਿਕ ਆਟੋ ਦੇ ਐਮ.ਡੀ. ਕੁਲਜੀਤ ਸਿੰਘ ਕੋਛੜ ਨੇ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਦੀ ਮੌਜੂਦਗੀ ਵਿਚ ਕੀਤਾ।
ਜੀ.ਕੇ ਨੇ ਇਸ ਮੇਲੇ ਨੂੰ ਲਗਾਉਣ ਤੇ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ ਸਾਡੇ ਬੱਚੇ ਅਕਸਰ ਆਪਣੀ ਕਾਬਲੀਅਤ ਅਤੇ ਮਾਪਿਆਂ ਦੀ ਸਲਾਹਾਂ ਦੇ ਗੁੰਝਲ ਵਿਚ ਫਸ ਕੇ ਆਪਣੀ ਜਿੰਦਗੀ ਵਿਚ ਵੱਡੀ ਕਾਮਯਾਬੀ ਪਾਉਣ ਦੇ ਟੀਚੇ ਤੋਂ ਕਈ ਵਾਰੀ ਵਾਂਝੇ ਰਹਿ ਜਾਉਂਦੇ ਸੀ ਜਿਸ ਕਰਕੇ ਕਮੇਟੀ ਵੱਲੋਂ ਬੱਚਿਆਂ ਅਤੇ ਮਾਪਿਆਂ ਦੇ ਮਨਾਂ ਵਿਚ ਦੁਵਿਧਾ ਨੂੰ ਬਾਹਰ ਕੱਢ ਕੇ ਦੇਸ਼ ਵਿਦੇਸ਼ ਦੇ ਨਾਮੀ ਵਿੱਦਿਅਕ ਆਦਾਰਿਆਂ ਬਾਰੇ ਇੱਕ ਛੱਤ ਹੇਠਾਂ ਜਾਣੂ ਕਰਾਉਣ ਲਈ ਕਮੇਟੀ ਵੱਲੋਂ 2013 ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜੀ.ਕੇ ਨੇ ਕਮੇਟੀ ਦੀ ਇਸ ਕੋਸ਼ਿਸ਼ ਨੂੰ ਸਿੱਖਿਆ ਦਾ ਲੰਗਰ ਵੱਜੋਂ ਪਰਿਭਾਸ਼ਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਅਤੇ ਰੂਚੀ ਅਨੁਸਾਰ ਕੈਰੀਅਰ ਚੁਣਨ ਦੀ ਵੀ ਅਪੀਲ ਕੀਤੀ।
ਇਸ ਵਰ੍ਹੇ ਮੇਲੇ ਵਿਚ 75 ਤੋਂ ਵੱਧ ਸਟਾਲਾਂ ਤੇ ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ, ਉਚ ਸਿੱਖਿਆ ਅਦਾਰਿਆਂ, ਵਿੱਦਿਅਕ ਸਲਾਹਕਾਰਾਂ, ਬੈਂਕਾਂ ਵੱਲੋਂ ਐਜ਼ੂਕੇਸ਼ਨ ਲੋਨ, ਘਟਗਿਣਤੀ ਮੰਤਰਾਲੇ ਵੱਲੋਂ ਜਾਨਕਾਰੀ ਅਤੇ ਪੰਜਾਬੀ ਵਿਕਾਸ ਕਮੇਟੀ ਵੱਲੋਂ ਮਾਂ-ਬੋਲੀ ਪੰਜਾਬੀ ਵਿਚ ਕੈਰੀਅਰ ਬਣਾਉਣ ਵਾਸਤੇ ਦਿੱਤੀਆਂ ਜਾ ਰਹੀਆਂ ਯੋਗ ਸਲਾਹਾਂ ਨੂੰ ਸੁੱਚਜੇ ਢੰਗ ਨਾਲ ਸਮਝਣ ਦੀ ਵੀ ਜੀ.ਕੇ. ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ।ਜੀ.ਕੇ ਨੇ ਦੱਸਿਆ ਕਿ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਪਹਿਲੀ ਵਾਰ ਇਸ ਮੇਲੇ ਵਿਚ ਦਿੱਲੀ ਦੇ ਨਾਮੀ ਸਕੂਲ ਇੰਦਰਪ੍ਰਸਥਾ ਵਰਲਡ, ਸੀ.ਆਰ.ਪੀ.ਐਫ, ਸ਼ਾਹ ਇੰਟਰਨੈਸਨਲ, ਪੀ.ਪੀ ਇੰਟਰਨੈਸ਼ਨਲ, ਬੋਸਕੋ, ਸੈਂਟ ਥਾੱਮਸ, ਸੈਂਟ ਕੋਲੰਬਸ, ਐਨ.ਸੀ.ਜਿੰਦਲ, ਸਿਟੀ ਸਕੂਲ ਅਤੇ ਜੇ.ਡੀ. ਟਾਈਟਲਰ ਸਣੇ ਹੋਰ ਵੱਡੇ ਸਕੂਲਾਂ ਦੇ ਆਉਣ ਨਾਲ ਮੇਲੇ ਦਾ ਮਿਆਰ ਬਹੁਤ ਉ-ਚਾ ਹੋ ਗਿਆ ਹੈ।
ਡਾ. ਨੂਪੁਰ ਪ੍ਰਕਾਸ਼ ਨੇ ਕਮੇਟੀ ਦੇ ਸ਼ਿਖਿਆ ਦੇ ਲੰਗਰ ਦੇ ਸਿਧਾਂਤਕ ਵਿਚਾਰ ਦੀ ਸਲਾਘਾਂ ਕਰਦੇ ਹੋਏ ਵਿਦਿਆਰਥੀਆਂ ਨੂੰ ਤਕਨੀਕੀ ਕੋਰਸਾ ਵਿਚ ਦਾਖਿਲਾ ਲੈਣ ਲਈ ਵੀ ਪ੍ਰੇਰੇਰਿਆ। ਮਾਨ ਨੇ ਦਿੱਲੀ ਕਮੇਟੀ ਦੇ ਉਪਰਾਲੇ ਨੂੰ ਅੱਜ ਦੇ ਸਮੇਂ ਦੀ ਲੋੜ ਦੱਸਦੇ ਹੋਏ ਵੱਧ ਤੋਂ ਵੱਧ ਬੱਚਿਆਂ ਤਕ ਸਿੱਖਿਆ ਦੇ ਲੰਗਰ ਨੂੰ ਪਹੁੰਚਾਉਣ ਦੀ ਕਮੇਟੀ ਨੂੰ ਅਪੀਲ ਕੀਤੀ। ਕਾਲਕਾ ਨੇ ਇਸ ਵਰ੍ਹੇ ਕਮੇਟੀ ਸਕੂਲਾਂ ਤੋਂ ਇਲਾਵਾ 43 ਪਬਲਿਕ ਸਕੂਲਾਂ ਵੱਲੋਂ ਇਸ ਮੇਲੇ ਵਿਚ ਉਚੇਚੇ ਤੌਰ ਤੇ ਹਾਜ਼ਰੀ ਭਰਨ ਦੇ ਦਿੱਤੇ ਗਏ ਭਰੋਸੇ ਸਦਕਾ ਦੋ ਦਿਨਾਂ ਵਿਚ ਲਗਭਗ 20 ਹਜਾਰ ਬੱਚਿਆਂ ਦੇ ਮੇਲੇ ਵਿਚ ਆਉਣ ਦੀ ਵੀ ਆਸ਼ ਜਤਾਈ। ਕਮੇਟੀ ਵੱਲੋਂ ਪਟੇਲ ਚੌਂਕ ਅਤੇ ਕੇਂਦਰੀ ਸਕੱਤ੍ਰੇਤ ਤੋਂ ਮੈਟ੍ਰੋ ਸਟੇਸ਼ਨ ਤੋਂ ਵਿਦਿਆਰਥੀਆਂ ਨੂੰ ਮੇਲੇ ਸਥਾਨ ਤਕ ਲਿਆਉਣ ਅਤੇ ਲੈ ਜਾਉਣ ਲਈ ਮੁਫਤ ਬੱਸ ਸੇਵਾ ਕਮੇਟੀ ਵੱਲੋਂ ਉਪਲਬੱਧ ਕਰਾਉਣ ਦੀ ਵੀ ਜਾਨਕਾਰੀ ਦਿੱਤੀ।ਕਾਲਕਾ ਨੇ ਪਹਿਲੇ ਦਿਨ ਹਜਾਰਾਂ ਬੱਚਿਆਂ ਵੱਲੋਂ ਜਾਣਕਾਰੀ ਲੈਣ ਲਈ ਆਉਣ ਨੂੰ ਮੇਲੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਦੱਸਿਆ।
ਬੁਲਾਰਿਆਂ ਨੇ ਮੇਲੇ ਦੀ ਟੈਗ ਲਾਈਨ ”ਜਦੋਂ ਤੁਸੀਂ ਜਿਆਦਾ ਸਮਝੋਗੇ ਤਾਂ ਤੁਸੀਂ ਜਿਆਦਾ ਕਰੋਗੇ” ਨੂੰ ਬੌਧਿਕ ਕ੍ਰਾਂਤੀ ਦਾ ਵੀ ਪ੍ਰਤੀਕ ਦੱਸਿਆ। ਕਮੇਟੀ ਵੱਲੋਂ ਆਏ ਹੋਏ ਪਤਿਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ, ਗੁਰਮੀਤ ਸਿੰਘ ਲੁਬਾਣਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਅਕਾਲੀ ਆਗੂ ਵਿਕਰਮ ਸਿੰਘ, ਐਜ਼ੂਕੇਸ਼ਨ ਸੈਲ ਦੇ ਡਾਈਰੈਕਟਰ ਕਰਨਲ ਜਸਬੀਰ ਸਿੰਘ ਨਿਰਮਲ ਅਤੇ ਡੀਨ ਮਨਿੰਦਰ ਕੌਰ ਆਦਿਕ ਮੌਜੂਦ ਸਨ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media