ਚੌਂਕ ਮਹਿਤਾ, 30 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਪਿੰਡ ਉਦੋਨੰਗਲ ਦੇ ਐਲੀਮੈਂਟਰੀ ਸਕੂਲ ਵਿੱਚ ਪੰਜਾਬ ਸਿੱਖਿਆ ਬੋਰਡ ਵਿੱਚ ਆਪਣੀ ਸੇਵਾਵਾਂ ਤੋ ਮੁਕਤ ਹੋਈਆਂ ਮੈਡਮ ਵਰਿੰਦਰ ਕੌਰ ਨੂੰ ਸਕੂਲ ਟੀਚਰਾ ਤੇ ਪਿੰਡ ਵਾਸੀਆਂ ਵੱਲੋਂ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਦਿਤੀ ਗਈ।ਵਿਦਾਇਗੀ ਸਮਰੋਹ ਪਾਰਟੀ ਮੌਕੇ ਪਹੁੰਚੇ ਸਰਪੰਚ ਰਜਿੰਦਰ ਸਿੰਘ ਉਦੋਨੰਗਲ ਹੈਡ ਟੀਚਰ ਲਖਬੀਰ ਸਿੰਘ ਤਰਸਿੱਕਾ ਅਤੇ ਚੇਅਰਮੈਨ ਜਗਦੇਵ ਸਿੰਘ ਰੰਧਾਵਾ ਨੇ ਸੰਬੋਧਨ ਦੌਰਾਨ ਮੈਡਮ ਦੇ ਸਰਵਿਸ ਦੌਰਾਨ ਕੀਤੇ ਕੰਮਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਉਣ ਵਾਲੇ ਜੀਵਨ ਬਾਰੇ ਸ਼ੁੱਭ ਇਛਾਵਾਂ ਦਿਤੀਆਂ।ਇਸ ਮੌਕੇ ਗੁਰਮੁੱਖ ਸਿੰਘ ਸਾਹਬਾ ਡਾਇਰੈਕਟਰ ਮਾਰਕੀਟ ਕਮੇਟੀ ਮਹਿਤਾ ਨੇ ਬੋਲਦਿਆ ਵਿਦਿਆ ਨੂੰ ਉਤਮ ਦਾਨ ਦੱਸਦਿਆ ਆਧਿਆਪਕਾ ਦੀ ਸਮਾਜਿਕ ਜੀਵਨ ਵਿੱਚ ਯੋਗਦਾਨ ਦੀ ਭਰਪੂਰ ਪ੍ਰਸੰਸ਼ਾਂ ਕੀਤੀ।ਇਸ ਮੌਕੇ ਸਰਪੰਚ ਰਜਿੰਦਰ ਸਿੰਘ ਤੇ ਹੋਰ ਮੋਹਤਵਾਰਾ ਨੇ ਮੈਡਮ ਵਰਿੰਦਰ ਨੂੰ ਇਕ ਯਾਦਗਿਰੀ ਗਿਫਟ ਦੇ ਸਨਮਾਨਿਤ ਕੀਤਾ। ਇਸ ਸਮੇ ਸਰਬਜੀਤ ਸਿੰਘ ਠੇਕੇਦਾਰ, ਗਿਆਨੀ ਸੁਰਜੀਤ ਸਿੰਘ, ਪਲਵਿੰਦਰ ਡੋਲ, ਮਨਮੋਹਨ ਸਿੰਘ, ਮੈਡਮ ਸਰਬਜੀਤ ਕੌਰ, ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media