ਬਟਾਲਾ, 2 ਮਈ (ਨਰਿੰਦਰ ਬਰਨਾਲ) – 18ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸਬੰਧੀ 15 ਮਈ ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਮੂਹ ਵਰਗਾਂ ਤੇ ਧਰਮਾਂ ਦੋ ਲੋਕ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਸ. ਰਵਿੰਦਰ ਸਿੰਘ ਨਾਗੀ ਸਰਪ੍ਰਸਤ ਰਾਮਗੜ੍ਹੀਆ ਫੈਡਰੇਸ਼ਨ ਪੰਜਾਬ ਨੇ ਸਥਾਨਕ ਪ੍ਰੈਸ ਕਲੱਬ ਵਿਖੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਸ. ਜਤਿੰਦਰ ਸਿੰਘ ਪੱਪਾ ਸੂਬਾ ਪ੍ਰਧਾਨ ਰਾਮਗੜ੍ਹੀਆ ਫੈਡਰੇਸ਼ਨ, ਬਲਬੀਰ ਸਿੰਘ ਬਿੱਟੂ ਵੀ ਮੌਜੂਦ ਸਨ। ਮੀਟਿੰਗ ਵਿਚ ਭਗਤ ਕਬੀਰ ਸੰਸਥਾ, ਬਾਲਮੀਕਿ ਸਭਾ, ਸਵਰਨਕਾਰ ਸੰਘ, ਲਵ-ਕੁਸ਼ ਸੈਨਾ ਦੇ ਪ੍ਰਤੀਨਿਧ, ਨੰਬਰਦਾਰ ਯੂਨੀਅਨ ਸਭਾ, ਅਗਰਵਾਲ ਸਭਾ, ਉਦਯੋਗਪਤੀ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਜਿਲੇ ਭਰ ਵਿਚੋਂ ਫੈਡਰੇਸ਼ਨ ਦੇ ਪ੍ਰਤੀਨਿਧ ਹਾਜਰ ਸਨ।
ਸ. ਨਾਗੀ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਸਰਬ ਸ਼ਾਂਝੀਵਾਲਤਾ ਦਾ ਸੁਨੇਹਾ ਦੇਦਿੰਆਂ ਜ਼ੁਲਮ ਦਾ ਸਾਹਮਣਾ ਕਰਦਿਆਂ ਤੇ ਧਰਮ ਦੀ ਰੱਖਿਆ ਕਰਦਿਆਂ ਲਈ ਸਾਡੇ ਸਾਰਿਆਂ ਲਈ ਕੁਰਬਾਨੀ ਦਿੱਤੀ ਅਤੇ ਅੱਜ ਸਾਡੀ ਨੌਜਵਾਨ ਪੀੜੀ ਨੂੰ ਇਸ ਮਹਾਨ ਜਰਨੈਲ ਦੇ ਵਿਰਸੇ ਤੋਂ ਜਾਣੂੰ ਹੋਣ ਦੀ ਬਹੁਤ ਲੋੜ ਹੈ। ਉਨਾਂ ਕਿਹਾ ਕਿ ਜੋ ਕੌਮਾਂ ਆਪਣਾ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਵੀ ਜਿਆਦਾ ਦੇਰ ਤਕ ਜਿਊਂਦੀਆਂ ਨਹੀਂ ਰਹਿੰਦੀਆਂ।
ਉਨਾਂ ਕਿਹਾ ਕਿ ਸਾਨੂੰ ਆਪਣੇ ਵਡੇਰਿਆਂ ਦੇ ਜਨਮ ਦਿਹਾੜੇ ਰਲ ਮਿਲਕੇ ਆਪਸੀ ਸਹਿਯੋਗ ਨਾਲ ਮਨਾਉਣੇ ਚਾਹੀਦੇ ਹਨ ਅਤੇ ਇਸਦੀ ਸ਼ੁਰੂਆਤ ਬਟਾਲੇ ਤੋਂ 15 ਮਈ ਨੂੰ ਕੀਤੀ ਜਾ ਰਹੀ ਹੈ, ਇਸ ਦਿਨ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕੀਤਾ ਜਾਵੇਗਾ ਅਤੇ ਉਪਰੰਤ ਅਗਾਂਹ ਤੋਂ ਹਰੇਕ ਵਰਗ ਤੇ ਮਹਾਨ ਯੋਧਿਆ ਦੇ ਜਨਮ ਦਿਹਾੜੇ ਆਪਸੀ ਸਹਿਯੋਗ ਨਾਲ ਮਨਾਇਆ ਜਾਇਆ ਕਰਨਗੇ।
ਮੀਟਿੰਗ ਦੌਰਾਨ ਰਾਮਗੜ੍ਹੀਆ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ. ਪੱਪਾ ਨੇ ਕਿਹਾ ਕਿ ਰਾਮਗੜ੍ਹੀਆ ਫੈਡਰੇਸ਼ਨ ਹਰੇਕ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਹਰੇਕ ਧਰਮ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਮਨੁੱਖਤਾ ਦਾ ਸੰਦੇਸ਼ ਦਿੱਦਾ ਹੈ। ਉਨਾਂ ਕਿਹਾ ਕਿ 15 ਮਈ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆਂ ਦਾ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜਣਗੀਆਂ। ਰਾਜ ਪੱਧਰੀ ਸਮਾਗਮ ਸਵੇਰੇ 11 ਵਜੇ ਸ. ਜੱਸਾ ਸਿੰਘ ਰਾਮਗੜ੍ਹੀਆਂ ਹਾਲ ਬਟਾਲਾ ਵਿਖੇ ਮਨਾਇਆ ਜਾਵੇਗਾ।
ਮੀਟਿੰਗ ਦੌਰਾਨ ਭਗਤ ਕਬੀਰ ਸੰਸਥਾ, ਬਾਲਮੀਕਿ ਸਭਾ, ਸਵਰਨਕਾਰ ਸੰਘ, ਲਵ-ਕੁਸ਼ ਸੈਨਾ ਦੇ ਪ੍ਰਤੀਨਿਧ, ਨੰਬਰਦਾਰ ਯੂਨੀਅਨ ਸਭਾ, ਅਗਰਵਾਲ ਸਭਾ, ਭਗਤ ਰਵੀਦਾਸ ਸਭਾ, ਉਦਯੋਗਪਤੀ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਤਾਵਾਂ ਦੇ ਨੁਮਾਇੰਦੇ ਨੇ ਇੱਕਮੁੱਠ ਹੋ ਕੇ ਸ. ਨਾਗੀ ਦੇ ਇਸ ਉਪਾਰਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਆਪਸੀ ਸਹਿਯੋਗ ਨਾਲ ਮਹਾਨ ਯੋਧੇ ਸਰਦਾਰ ਰਾਮਗੜ੍ਹੀਆ ਦਾ ਜਨਮ ਦਿਹਾੜੇ ਮਨਾਉਣਗੇ। ਉਨਾਂ ਕਿਹਾ ਕਿ ਸਮੂਹ ਧਰਮਾਂ ਦੇ ਸਹਿਯੋਗ ਨਾਲ ਕੀਤੇ ਜਾਣ ਵਾਲੇ ਇਸ ਪਹਿਲੇ ਉਪਰਾਲੇ ਦਾ ਉਹ ਭਰਵਾਂ ਸਮਰਥਨ ਕਰਦੇ ਹਨ ਅਤੇ ਭਵਿੱਖ ਵਿਚ ਸ. ਨਾਗੀ ਦੇ ਆਦੇਸ਼ਾਂ ‘ਤੇ ਉਹ ਅੱਗੇ ਹੋ ਕੇ ਕੰਮ ਕਰਨਗੇ।
ਇਸ ਮੌਕੇ ਸ. ਨਾਗੀ ਨੇ ਕਿਹਾ ਕਿ ਜਲਦ ਹੀ ਇਕ ‘ ਸਰਬ ਧਰਮ (ਰਜਿ) ਵੈਲਫੇਅਰ ਫਾਊਂਡੇਸ਼ਨ ਰਜਿ ਸਭਾ ‘ ਗਠਿਤ ਕੀਤੀ ਜਾਵੇਗੀ, ਜਿਸ ਵਿਚ ਹਰੇਕ ਜਥੇਬੰਦੀ ਦੇ ਪੰਜ-ਪੰਜ ਮੈਂਬਰ ਸ਼ਾਮਿਲ ਕੀਤੇ ਜਾਣਗੇ। ਸ. ਨਾਗੀ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਟਾਲਾ ਤੋਂ ਸਿਸ਼ ਮਹਾਨ ਉਪਰਾਲੇ ਸਬੰਧੀ ਕੀਤੇ ਜਾ ਰਹੇ ਕਾਰਜ ਸਬੰਧੀ ਸਾਰਿਆਂ ਦੇ ਸਹਿਯੋਗ ਦਿੱਤੇ ਦੇਣ ਦਾ ਉਹ ਹਮੇਸ਼ਾ ਰਿਣੀ ਰਹਿਣਗੇ। ਉਨਾਂ ਕਿਹਾ ਕਿ ਉਨਾਂ ਸਿਰਫ ਮੋਹਤਬਰਾਂ ਨੂੰ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕਣ ਲਈ ਸੱਦਾ ਦਿੱਤਾ ਗਿਆ ਸੀ ਪਰ ਮੀਟਿੰਗ ਨੇ ਏਨੇ ਵੱਡੇ ਇਕੱਠ ਦਾ ਰੂਪ ਧਾਰਨ ਕਰ ਲਿਆ, ਜਿਸ ਲਈ ਉਹ ਸਾਰਿਆਂ ਦੇ ਧੰਨਵਾਦ ਕਰਦੇ ਹਨ।
ਇਸ ਮੌਕੇ ਸਰਵ ਸ੍ਰੀ ਬਲਬੀਰ ਸਿੰਘ ਬਿੱਟੂ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸ੍ਰੀ ਇਕਬਾਲ ਸਿੰਘ ਸਹਿਮੀ, ਸ੍ਰੀ ਸੁਖਜਿੰਦਰ ਸਿੰਘ ਉਦਯੋਗਪਤੀ, ਸ੍ਰੀ ਗੋਇਲ ਪ੍ਰਧਾਨ ਲਾਇਨਜ ਕਲੱਬ, ਸ੍ਰੀ ਸੁਖਦੇਵ ਸਿੰਘ ਬਿੱਟੂ ਫੈਜ਼ਪੁਰਾ, ਸੰਜੀਵ ਕੁਮਾਰ ਪ੍ਰਧਾਨ ਬਾਲਮੀਕ ਸਭਾ, ਸੁਲੱਖਣ ਸਿੰਘ ਘਣੀਏ ਕੇ ਬਾਂਗਰ, ਸ੍ਰੀ ਹਨੀ ਚੌਹਾਨ ਪ੍ਰਧਾਨ ਸਵਰਨਕਾਰ ਸੰਘ ਯੂਥ ਵਿੰਗ, ਸੂਰਜ ਚੌਹਾਨ ਵਾਈਸ ਪ੍ਰਧਾਨ, ਅਨਿਲ ਡੋਲੀ ਪ੍ਰਧਾਨ ਪਰਜਾਪਤ ਯੂਥ ਵਿੰਗ, ਹਰਦੀਪ ਸਿੰਘ , ਮਨਜੀਤ ਸਿੰਘ ਧਾਰੀਵਾਲ, ਅਸੋਕ ਕੁਮਾਰ ਪ੍ਰਧਾਨ ਭਗਤ ਕਬੀਰ ਵੈਲਫੇਅਰ ਸੁਸਾਇਟੀ, ਇੰਦਰਜੀਤ ਸਿੰਘ ਸੱਭਰਵਾਲ, ਸੁਰਜੀਤ ਸਿੰਘ ਅਮਰੀਕਾ ਵਾਲੇ, ਜਗਜੀਤ ਸਿੰਘ ਜੱਗੀ ਕੌਸਲਰ, ਜਗਦੀਸ ਸਿੰਘ ਡੀਲਾਈਟ ਹੋਟਲ ਵਾਲੇ, ਸਤਵੰਤ ਸਿੰਘ, ਤਰਨਜੀਤ ਸਿੰਘ ਗੋਲਡੀ ਗੁਰਦਾਸਪੁਰ, ਸੁਲੱਖਣ ਸਿੰਘ ਸਰਪੰਚ, ਅਜਾਇਬ ਸਿੰਘ ਕਾਦੀਅਵਾਲੀ, ਮਨਦੀਪ ਸਿੰਘ ਅਕਾਰ ਫਰਨੀਚਰ, ਇਕਬਾਲ ਸਿੰਘ, ਲਵਲੀ ਨਾਗੀ, ਬਲਦੇਵ ਸਿੰਘ, ਅਵਤਾਰ ਸਿੰਘ, ਮਾਸਟਰ ਅਜੀਤ ਸਿੰਘ ਮਨਜੀਤ ਸਿੰਘ, ਕਰਤਾਰ ਸਿੰਘ ਨਵਾਂ ਪਿੰਡ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਹਾਜਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media