Tuesday, November 24, 2026

ਵੈਲਫੇਅਰ ਸੁਸਾਇਟੀ ਨੇ ਠੰਡੇ ਪਾਣੀ ਦੀ ਟੈਂਕੀ ਲਗਾਈ

PPN0205201607ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਤ ਦੀ ਪੈ ਰਹੀ ਗਰਮੀ ਤੋਂ ਲੌਕਾ ਨੂੰ ਰਾਹਤ ਪਹੁੰਚਾਉਣ ਦੇ ਲਈ ਸਮਾਜ ਸੇਵੀ ਸੰਸਥਾ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਦਾਣਾ ਮੰਡੀ ਰੋਡ ਸਥਿਤ ਸ਼ਹੀਦ ਜਰਨੈਲ ਸਿੰਘ ਪਾਰਕ ਦੇ ਬਾਹਰ ਸਵ: ਨੰਦ ਕਿਸੌਰ ਗਰਗ ਦੀ ਬਰਸੀ ਮੌਕੇ ਠੰਡੇ ਪਾਣੀ ਦੀ ਟੈਂਕੀ ਲਗਾਈ। ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੌਗਾ ਨੇ ਦੱਸਿਆ ਕਿ ਦਾਨੀ ਪਰਿਵਾਰ ਵੱਲੋਂ ਹਰ ਮਹੀਨੇ ਠੰਡਾ ਆਰ.ਓ ਦਾ ਪਾਣੀ ਪਾਉਣ ਅਤੇ ਬਰਫ਼ ਲਈ 3000 ਰੁਪਏ ਦੀ ਰਾਸ਼ੀ ਵੀ ਭੇਂਟ ਕੀਤੀ ਗਈ। ਉਹਨਾ ਦੱਸਿਆ ਕਿ ਇਸ ਰੋਡ ਤੇ ਪਾਣੀ ਦੀ ਟੈਂਕੀ ਲੱਗਣ ਕਾਰਨ ਜਿਆਦਾਤਰ ਲੌਕਾਂ ਨੂੰ ਰਾਹਤ ਮਿਲੀ ਹੈ। ਇਸ ਮੌਕੇ ਤੇ ਮਹਿੰਦਰ ਸਿੰਘ, ਗੁਰਮੁੱਖ ਸਿੰਘ, ਪੂਰਨ ਸਿੰਘ, ਅਵਤਾਰ ਸਿੰਘ ਦਾਰਾ ਤੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply