Friday, July 5, 2024

ਕਚਰਾ ਪਲਾਂਟ ਚਲਾਉਣ ਦੀ ਹਰ ਸ਼ਾਜਿਸ਼ ਨੂੰ ਨਾਕਾਮ ਕਰੇਗਾ ਮੋਰਚਾ

PPN0205201606ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਚਰਾ ਪਲਾਂਟ ਨੂੰ ਪੱਕੇ ਤੌ ‘ਤੇ ਚੁੱਕੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੇ ਫੈਸਲੇ ਨੂੰ ਲੈ ਕੇ ਅੱਜ ਕੂੜਾ ਡੰਪ ਹਟਾਓ ਮੋਰਚਾ ਤੇ ਉਸ ਦੇ ਸਹਿਯੋਗੀ ਧਿਰ ਸਮਾਜ ਸੇਵੀ ਸੰਸਥਾ ਬੈਂਗੋ ਦੇ ਮੈਂਬਰਾਂ ਵਲੋਂ ਗੁਰਦੁਆਰਾ ਭਾਈ ਮਤੀ ਦਾਸ ਵਿਖੇ ਸਾਂਝੇ ਤੌਰ ‘ਤੇ ਇਕੱਤਰਤਾ ਕੀਤੀ ਗਈ। ਜਿਸ ਵਿਚ ਮੋਰਚੇ ਦੀਆਂ 6 ਵੱਖ ਵੱਖ ਇਕਾਈਆਂ ਦੇ ਨਮਾਇੰਦਿਆ ਦੇ ਰੂਪ ਵਿਚ ਹਰਬੰਸ ਨਗਰ ਤੋਂ ਬਲਵਿੰਦਰ ਸਿੰਘ ਵਾਲੀਆ ਐਡਵੋਕੇਟ ਦਲਜੀਤ ਸਿੰਘ ਬਰਾੜ ਐਮ ਸੀ, ਹਾਊਸ ਫੈਂਡ ਕਲੋਨੀ ਤੋਂ ਭਰਪੂਰ ਸਿੰਘ, ਨਛੱਤਰ ਨਗਰ ਤੋਂ ਐਡਵੋਕੇਟ ਰਣਧੀਰ ਸਿੰਘ ਸਿੱਧੂ ਸਲਾਹਕਾਰ ਕਮੇਟੀ ਦ ਕੇੈਪਟਨ ਮੱਲ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ ਗਿੱਲ, ਰਾਜਵਿੰਦਰ ਸਿੰਘ ਸਿੱਧੂ ਐਮ ਸੀ, ਬਲਰਾਜ ਸਿੰਘ, ਸੋਹਨ ਸਿੰਘ ਜਵੰਧਾ, ਸਾਹਬਾਜ਼ ਸਿੰਘ ਭੰਗੂ, ਰਿਟਾਇਰਡ ਡੀ ਐਸ ਪੀ ਰੂਪ ਸਿੰਘ ਅਤੇ ਬੈਂਗੋਂ ਤੋਂ ਸਾਧੂ ਰਾਮ ਕੁਸ਼ਲਾ, ਰਮਣੀਕ ਵਾਲੀਆਂ ਆਦਿ ਤੋਂ ਇਲਾਵਾ ਉਨ੍ਹਾਂ ਦੇ ਦਰਜਨ ਦੇ ਕਰੀਬ ਸਹਿਯੋਗੀ ਸ਼ਾਮਲ ਹੋਏ। ਸੰਘਰਸ਼ ਕਮੇਟੀ ਮੋਰਚੇ ਦੇ ਕਨਵੀਨਰ ਡਾ: ਜੀਤ ਸਿੰਘ ਜੋਸੀ ਦੀ ਪ੍ਰਧਾਨਗੀ ਹੇਠ ਹੋਈ ਇਸ ਇਕਤਰਤਾ ਵਿਚ ਜਿਲ੍ਹਾ ਪ੍ਰਸ਼ਾਸਨ ਵਲੋਂ ਕਚਰਾ ਪਲਾਂਟ ਚਲਾਉਣ ਲਈ ਵਰਤੇ ਜਾ ਰਹੇ ਹਰ ਤਰ੍ਹਾਂ ਦੇ ਹੱਥ ਕੰਡੇ ਪੂਰੀ ਤਰ੍ਹਾਂ ਨਕਾਰੇ ਗਏ। ਲੋਕ ਕਚਰਾ ਪਲਾਂਟ ਵਿਚ ਸੁਧਾਰ ਲਿਆਉਣ ਦੀ ਨਹੀ ਇਸ ਨੂੰ ਪੱਕੇ ਤੌਰ ‘ਤੇ ਵੱਸੋਂ ਤੋਂ ਦੂਰ ਲੈ ਜਾਣ ਦੀ ਹੈ। ਖੁਸ਼ਬੂਦਾਰ ਤੇਲ ਛਿੜਕ ਦੇ ਹਵਾ ਦੇ ਸੈਂਪਲ ਲੈਣਾ ਆਰਜ਼ੀ ਤੌਰ ‘ਤੇ ਪਲਾਂਟ ਬੰਦ ਕਰਨਾ ਅਸਲ ਵਿਚ ਪ੍ਰਸਾਸ਼ਨ ਵਲੋਂ ਕਚਰਾ ਪਲਾਂਟ ਦੇ ਹੱਕ ਵਿਚ ਭੁਗਤਣ ਦੇ ਯਤਨ ਹਨ।ਲੋਕ ਬੁਰੀ ਤਰ੍ਹਾਂ ਪੀੜਤ ਹਨ ਤੇ ਪੂਰੇ ਰੋਹ ਵਿਚ ਹਨ। ਜਿਹੜਾ ਪ੍ਰਸਾਸਨ ਝੂਠੇ ਹਲਫੀਆਂ ਬਿਆਨ ਦੇ ਕੇ ਅਦਾਲਤ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਗੁੰਮਰਾਹ ਕਰ ਸਕਦਾ ਹੈ ਉਸ ਦੇ ਕਿਸੇ ਵੀ ਜੂਬਾਨੀ ਵਾਅਦੇ ‘ਤੇ ਜਨਤਾ ਵਿਸ਼ਵਾਸ਼ ਨਹੀ ਹੈ, ਹਾਕਮ ਧਿਰ ਐਲ ਜੀ.ਟੀ ਦੀ ਪ੍ਰਵਾਨਗੀ ਦੀ ਦਹਾਈ ਪਾ ਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਸੰਘਰਸ਼ ਕਮੇਟੀ ਕਚਰਾ ਪਲਾਂਟ ਚਲਾਉਣ ਦੇ ਵਿਰੋਧ ਵਿਚ ਆਪਣਾ ਸੰਘਰਸ਼ ਜਾਰੀ ਰੱਖੇਗੀ ਤੇ ਇਸ ਨੂੰ ਪੱਕੇ ਤੌਰ ‘ਤੇ ਚੁੱਕੇ ਜਾਣ ਤੱਕ ਲੜਾਈ ਜਾਰੀ ਰੱਖੇਗੀ।ਇੱਕਤਰਤਾ ਵਿਚ ਅਕਾਲੀ ਆਗੂ ਪ੍ਰਗਟ ਸਿੰਘ ਦੇ ਸਟੈਂਡ ਦੀ ਪ੍ਰਸੰਸਾ ਕੀਤੀ ਗਈ। ਜਾਗਦੀ ਜ਼ਮੀਰ ਵਾਲਾ ਜੀਂਦਾ ਇਨਸਾਨ ਹੀ ਅਜਿਹਾ ਫੈਸਲਾ ਲੈ ਸਕਦਾ, ਮਰੀ ਜ਼ਮੀਰ ,ਸੁਆਰਥੀ ਹਿੱਤਾਂ ਵਾਲੇ ਚਾਪਲੂਸ ਲੋਕ ਨਹੀ। ਇਸ ਮਸਲਾ ਪ੍ਰਭਾਵਿਤ ਇਲਾਕੇ ਦਾ ਨਹੀ ਸਗੋਂ ਸਮੁੱਚੇ ਬਠਿੰਡੇ ਨੂੰ ਗੰਦਗੀ ਮੁਕਤ ਕਰਾਉਣ ਦਾ 18 ਸ਼ਹਿਰਾਂ ਦੇ ਗੰਦ ਨੂੰ ਰੋਕਣ ਦਾ ਹੈ। ਮੋਰਚਾ ਸਮੂਹ ਸਮਾਜ ਸੇਵੀ ਜਥੇਬੰਦੀਆਂ ਨੂੰ ਸਹਿਯੋਗ ਲਈ ਅਪੀਲ ਕਰਦਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply