ਅੰਮ੍ਰਿਤਸਰ, 3 ਮਈ (ਗੁਰਮੀਤ ਸੰਧੂ)- ਧੂਣਾ ਸਾਹਿਬ ਟਰੱਸਟ ਰਾਮ ਤੀਰਥ ਦੇ ਵਲੋਂ ਸ਼ੁਰੂ ਕੀਤੀ ਗਈ ਨਿਯੁਕਤੀ ਮੁਹਿੰਮ ਦੇ ਤਬਾਬਾ ਮਹਿੰਦਰ ਸਿੰਘ ਨੂੰ ਪਿੰਡ ਘੁੱਕੇਵਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰੈਸ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦਿਹਾਤੀ ਦੇ ਜਿਲ੍ਹਾ ਮੀਤ ਪ੍ਰਧਾਨ ਡਾ: ਜੈਮਲ ਸਿੰਘ ਰਡਾਲਾ ਨੇ ਦੱਸਿਆ ਕਿ ਬਾਬਾ ਮਹਿੰਦਰ ਸਿੰਘ ਦੇ ਵਲੋਂ ਦਲਿਤ ਸਮਾਜ ਦੇ ਲਈ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਹੈ ਕਿ ਟਰੱਸਟ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹ ਅਹੁਦਾ ਦੇ ਕੇ ਨਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਬਾਬਾ ਮਹਿੰਦਰ ਸਿੰਘ ਵਾਂਗ ਸਮਾਜ ਨੂੰ ਸਮਰਪਿਤ ਰਹੇਗਾ ਉਸ ਨੂੰ ਬਿਨਾ ਪੱਖਪਾਤ ਦੇ ਅਹੁਦਾ ਦੇ ਕੇ ਨਵਾਜਿਆ ਜਾਵੇਗਾ। ਇਸ ਮੋਕੇ ਬਾਬਾ ਮਹਿੰਦਰ ਸਿੰਘ, ਟਰੱਸਟ ਦੇ ਸਰਗਰਮ ਅਹੁਦੇਦਾਰ ਕੌਂਸਲਰ ਓਮ ਪ੍ਰਕਾਸ਼ ਗੱਬਰ, ਡਾ: ਜੈਮਲ ਸਿੰਘ ਰਡਾਲਾ ਦੇ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਵਿੱਕੀ ਕੋਟ ਖਾਲਸਾ, ਵਿਕਾਸ ਗਿੱਲ, ਕਰਨੈਲ ਸਹੋਤਾ, ਕਰਨ ਅਜਨਾਲਾ ਤੇ ਜਗਚਾਨਣ ਸਿੰਘ ਵੀ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media