Sunday, October 6, 2024

ਵਰਲਡ ਯੂਨਿਵਰਸਿਟੀ ਤੀਰਅੰਦਾਜੀ ਚੈਂਪੀਅਨਸ਼ਿਪ 1 ਜੂਨ ਤੋਂ

ਜੀਐਨਡੀਯੂ ਖਿਡਾਰਣ ਪ੍ਰਿਯਾਸ਼ੂ ਕਸ਼ਯਪ ਤੇ ਸੁਨੇਹਿਲ ਦੀਵਾਕਰ ਦੀ ਹੋਈ ਚੋਣ

ਅੰਮ੍ਰਿਤਸਰ, 3 ਮਈ (ਗੁਰਮੀਤ ਸੰਧੂ)- ਮੰਗੋਲੀਆ (ਚਾਈਨਾ) ਵਿਖੇ 1 ਜੂਨ ਤੋਂ 5 ਜੂਨ ਤੱਕ ਚੱਲਣ ਵਾਲੀ ਵਿਸ਼ਵ ਯੂਨਿਵਰਸਿਟੀ ਤੀਰੰਦਾਜੀ ਚੈਂਪੀਅਨਸ਼ਿਪ ਦੇ ਲਈ ਜੀਐਨਡੀਯੂ ਦੀਆਂ ਦੋ ਅੰਤਰਾਸ਼ਟਰੀ ਤੀਰਅੰਦਾਜੀ ਖਿਡਾਰਣਾਂ ਦੀ ਚੋਣ ਹੋਈ ਹੈ। ਦੋਨਾਂ ਖਿਡਾਰਣਾਂ ਨੂੰ ਪਟਿਆਲਾ ਵਿਖੇ ਚੱਲ ਰਹੇ ਵਿਸ਼ੇਸ਼ ਅਭਿਆਸ ਕੈਂਪ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਅੰਤਰਾਸ਼ਟਰੀ ਤੀਰਅੰਦਾਜੀ ਕੋਚ ਬਲਰਾਜ ਸਿੰਘ ਨੇ ਦੱਸਿਆ ਕਿ ਮਹਿਲਾਵਾਂ ਦੇ ਕੰਪਾਉੂਡ ਵਰਗ ਦੇ ਲਈ ਪ੍ਰਿਯਾਂਸ਼ੂ ਕਸ਼ਯਪ ਤੇ ਰੀਕਰਵ ਵਰਗ ਦੇ ਲਈ ਸੁਨੇਹਿਲ ਦੀਵਾਕਰ ਖਿਡਾਰਣਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੀਐਨਡੀਯੂ ਤੇ ਤੀਰਅੰਦਾਜੀ ਖੇਡ ਖੇਤਰ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਵੀ ਦੋਨੋ ਖਿਡਾਰਣਾਂ ਯੂਨਿਵਰਸਿਟੀ, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਆਪਣੀ ਤੀਰਅੰਦਾਜੀ ਖੇਡ ਕਲਾ ਦਾ ਲੋਹਾ ਮਨਵਾ ਚੁੱਕੀਆਂ ਹਨ। ਕੋਚ ਬਲਰਾਜ ਸਿੰਘ ਅਨੁਸਾਰ ਹੁਣ ਵੀ ਦੋਨੇਂ ਖਿਡਾਰਣਾਂ ਬੇਮਿਸਾਲ ਪ੍ਰਦਰਸ਼ਨ ਕਰਨਗੀਆਂ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply