Wednesday, March 18, 2026

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਪੇਂਡੂ ਲਾਭਪਾਤਰੀ ਆਪਣਾ ਡਾਟਾ ਬਲਾਕ ਦੇ ਸੀ.ਡੀ.ਪੀ.ਓ ਨੂੰ ਸੌਂਪਣ

ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵੱਲੋ ਪੈਨਸ਼ਨਾਂ ਲਈ ਸੋਸ਼ਲ ਸਕਿਊਰਟੀ ਪੋਰਟਲ ਬਣਾਇਆ ਗਿਆ ਹੈ ਜਿਸ ਵਿਚ ਬੁਢਾਪਾ ਵਿਧਵਾ, ਆਸ਼ਰਿਤ ਅਤੇ ਅਪੰਗ ਪੈਨਸ਼ਨ ਪ੍ਰਾਪਤ ਕਰ ਰਹੇ ਲਾਭਪਾਤਰੀਆਂ ਦਾ ਡਾਟਾ ਸੋਸ਼ਲ ਸਕਿਊਰਿਟੀ ਪੋਰਟਲ ‘ਤੇ ਫੀਡ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਵੱਲੋਂ ਦਿੱਤੀ ਗਈ। ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਇੰਨ੍ਹਾਂ ਲਾਭਪਤਾਰੀਆਂ ਪੈਨਸਨਾਂ ਦਾ ਡਾਟਾ ਇਸ ਪੋਰਟਲ ਵਿੱਚ ਫੀਡ ਕੀਤਾ ਜਾ ਰਿਹਾ ਹੈ । ਜਿਸ ਵਿੱਚ ਲਾਭਪਾਤਰੀਆ ਦੀ ਮੁੱਢਲੀ ਜਾਣਕਾਰੀ ਤੋ ਇਲਾਵਾ ਉਨਾਂ ਦਾ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਨੰਬਰ ਵੀ ਫੀਡ ਕੀਤਾ ਜਾਣਾ ਹੈ । ਇਸ ਨਾਲ ਪੈਨਸ਼ਨ ਦੇ ਕੰਮ ਵਿੱਚ ਪਾਰਦਸ਼ਤਾ ਆਵੇਗੀ ਅਤੇ ਪੈਨਸ਼ਨ ਸਬੰਧੀ ਸ਼ਿਕਾਇਤ ਦਾ ਨਿਪਟਾਰਾ ਵੀ ਜਲਦ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇ ਕਰ ਕਿਸੇ ਲਾਭਪਾਤਰੀ ਪਾਸ ਆਪਣਾ ਮੋਬਾਈਲ ਨੰਬਰ ਨਹੀਂ ਤਾਂ ਉਹ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਨਜ਼ਦੀਕੀ ਦਾ ਮੋਬਾਈਲ ਨੰਬਰ ਦੇ ਸਕਦਾ ਹੈ । ਉਨ੍ਹਾਂ ਸਮੂਹ ਸ਼ਹਿਰੀ ਲਾਭਪਾਤਰੀਆ ਨੂੰ ਅਪੀਲ ਕੀਤੀ ਹੈ ਕਿ ਆਪਣਾ ਮੋਬਾਈਲ ਨੰਬਰ ਅਤੇ ਅਧਾਰ ਕਾਰਡ ਨੰਬਰ ਦੀ ਜਾਣਕਾਰੀ 13 ਮਈ ਤੋਂ ਪਹਿਲਾਂ-ਪਹਿਲਾਂ ਦਫ਼ਤਰਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਦੇ ਕਮਰਾ ਨੰਬਰ 278-281 ਪਹਿਲੀ ਮੰਜ਼ਿਲ ਮਿੰਨੀ ਸੱਕਤਰ ਅਤੇ ਪੇਂਡੂ ਲਾਭਪਾਤਰੀ ਆਪਣਾ ਡਾਟਾ ਸਬੰਧਤ ਬਲਾਕ ਦੇ ਬਲਾਕ ਵਿਕਾਸ ਤੇ ਪ੍ਰੋਜੈਕਟ ਅਫਸਰ (ਸੀ ਡੀ ਪੀ) ਦੇ ਦਫਤਰ ਦੇਣਗੇ।ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗੜ੍ਹਵਾਲ ਨੇ ਦੱਸਿਆ ਕਿ ਨਵੀਆਂ ਪੈਨਸ਼ਨ ਲਗਵਾਉਣ ਲਈ ਆਪਣਾ ਪੈਨਸ਼ਨ ਫਾਰਮ ਭਰਨ ਉਪਰੰਤ ਸਬੰਧਿਤ ਬਲਾਕ ਦੇ ਸੀ ਡੀ ਪੀ ਓ ਪਾਸ ਜਮ੍ਹਾ ਕਰਵਾਇਆ ਜਾਵੇ, ਜੇਕਰ ਲਾਭਪਾਤਰੀ ਐਸ ਸੀ ਕੈਟਾਗਿਰੀ ਨਾਲ ਸਬੰਧ ਰੱਖਦਾ ਹੈ ਤਾਂ ਆਪਣਾ ਐਸ ਸੀ ਸਰਟੀਫਿਕੇਟ ਨੱਥੀ ਕਰੇ, ਜੇਕਰ ਫਾਰਮ ਭਰਨ ਵਾਲਾ ਗਰੀਬੀ ਰੇਖਾ ਤੋ ਹੇਠਾਂ ਹੈ ਤਾਂ ਬੀ ਪੀ ਐਲ ਨੰਬਰ ਵੀ ਨਾਲ ਨੱਥੀ ਕਰ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply