ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਸ੍ਰੀ ਸੁਰੇਸ਼ ਅਰੋੜਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ-ਕਮ-ਚੀਫ ਡਾਇਰੈਕਟਰ, ਵਿਜੀਲੈਸ ਬਿਊਰੋ ਪੰਜਾਬ, ਚੰਡੀਗੜ੍ਹ ਜੀ ਦੇ ਆਦੇਸ਼ਾ ਅਨੁਸਾਰ ਤੇ ਮਾਨਯੋਗ ਅਮਰਦੀਪ ਸਿੰਘ ਰਾਏ ਇੰਸਪੈਕਟਰ ਜਨਰਲ ਪੁਲਿਸ, ਵਿਜੀਲੈਂਸ ਬਿਓੂਰੋ ਦੀ ਰਹਿਨੁਮਾਈ ਹੇਠ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ ਪੰਜਾਬ, ਬਠਿੰਡਾ ਰੇਂਜ, ਬਠਿੰਡਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਐਂਟੀ ਕੁਰੱਪਸ਼ਨ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮੁੱਦਈ ਸਰਬਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਪਥਰਾਲਾ ਦੇ ਜਮੀਨ ਦੇ ਇੰਤਕਾਲ ਦੇ ਅਧਾਰ ਤੇ ਗਿਰਦਾਵਰੀਆਂ ਕਰਨ ਬਦਲੇ ਸਵਰਨ ਸਿੰਘ ਪਟਵਾਰੀ ਮਾਲ ਹਲਕਾ ਪਥਰਾਲਾ-2 ਜ਼ਿਲਾ ਬਠਿੰਡਾ ਵੱਲੋਂ ਮੁਦਈ ਪਾਸੋਂ 10,000/-ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਮੁਦਈ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਸਵਰਨ ਸਿੰਘ ਪਟਵਾਰੀ 9,000/-ਰੁਪਏ ਬਤੌਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਅਤੇ ਮੁਦਈ ਵੱਲੋਂ ਕੰਮ ਕਰਨ ਲਈ ਦਿੱਤੇ ਜਾਣੇ 9,000/-ਰੁਪਏ ਰਿਸ਼ਵਤੀ ਨੋਟ ਹਾਸਲ ਕਰਨ ਸਬੰਧੀ ਸਵਰਨ ਸਿੰਘ ਪਟਵਾਰੀ ਨੂੰ ਇੰਸਪੈਕਟਰ ਗੁਰਦੇਵ ਸਿੰਘ, ਵਣ ਰੇਂਜ ਬਠਿੰਡਾ ਵੱਲੋਂ ਸਮੇਤ ਸ਼ੈਡੋ ਗਵਾਹ ਜਗਮੇਲ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਪਥਰਾਲਾ, ਜਿਲਾ ਬਠਿੰਡਾ, ਸਰਕਾਰੀ ਗਵਾਹ ਡਾ: ਮਨੀਸ ਕੁਮਾਰ ਸਿਵਲ ਪਸ਼ੂ ਹਸਪਤਾਲ ਕਾਲਝਰਾਣੀ, ਅਤੇ ਡਾ: ਓਮੇਸ਼ ਕੁਮਾਰ, ਸਿਵਲ ਪਸ਼ੂ ਹਸਪਤਾਲ ਜੱਸੀ ਪੌ ਵਾਲੀ ਦੀ ਹਾਜ਼ਰੀ ਵਿੱਚ ਦੋਸ਼ੀ ਉੱਕਤ ਨੂੰ ਕਾਬੂ ਕੀਤਾ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 11 ਮਿਤੀ 06-05-2016 ਅ/ਧ 7,13(2)88 ਪੀ.ਸੀ.ਐਕਟ ਥਾਣਾ ਵਬ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media