Thursday, March 26, 2026

 ਸਰਪੰਚਾਂ ਵਲੋਂ ਵੰਡੀਆਂ ਪੈਨਸ਼ਨਾਂ ‘ਤੇ ਲੋਕ ਖੁਸ਼- ਬੈਂਕਾਂ ਵਿੱਚ ਝੱਲਣੀ ਪੈਂਦੀ ਸੀ ਖੱਜਲ ਖੁਆਰੀ

PPN1205201601
ਭਿੱਖੀਵਿੰਡ, 12 ਮਈ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਪਲਵਿੰਦਰ ਸਿੰਘ ਸਰਪੰਚ ਮਾੜੀ ਕੰਬੋਕੇ ਦੀ ਰਹਿਨੁਮਾਈ ਹੇਠ ਪੈਨਸ਼ਨਾਂ ਵੰਡੀਆਂ ਗਈਆਂ।ਇਸ ਸਮੇਂ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਲਾਭਪਤਾਰੀਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਸਰਪੰਚਾਂ ਵਲੋਂ ਪੈਨਸ਼ਨਾਂ ਵੰਡਣ ਨਾਲ ਉਨਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਬੈਂਕਾਂ ਵਿੱਚ ਹੁੰਦੀ ਖੱਜ਼ਲ ਖਰਾਬੀ ਤੋਂ ਉਨਾਂ ਦਾ ਖਹਿੜਾ ਛੁੱਟਾ ਹੈ।ਲੋਕ ਇਹ ਵੀ ਕਹਿੰਦੇ ਸੁਣੇ ਗਏ ਕਿ ਅਕਾਲੀ ਸਰਕਾਰ ਨੇ ਗਰੀਬਾਂ ਤੇ ਲੋੜਵੰਦਾਂ ਦੀ ਬਾਂਹ ਫੜੀ ਹੈ ਅਤੇ ਸਰਕਾਰੀ ਸੁੱਖ ਸਹੂਲਤਾਂ ਉਨਾਂ ਦੇ ਘਰ ਘਰ ਪਹੁੰਚਾਈਆਂ ਜਾ ਰਹੀਆਂ ਹਨ।ਪਲਵਿੰਦਰ ਸਿੰਘ ਸਰਪੰਚ ਕੰਬੋਕੇ ਨੇ ਪੈਨਸ਼ਨ ਦੁੱਗਣੀ ਕਰ ਕੇ 500 ਰੁਪਏ ਪ੍ਰਤੀ ਮਹੀਨਾ ਕਰਨ ‘ਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਕਾਲੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।ਇਸ ਮੌਕੇ ਮੁੱਖ ਮੈਂਬਰ ਸਾਹਿਬ ਸਿੰਘ, ਸੁਖਦੇਵ ਸਿੰਘ, ਸੁਖਬੀਰ ਸਿੰਘ, ਕਾਬਲ ਸਿੰਘ ਆਦਿ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply