Thursday, March 26, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 13 ਮਈ 2016

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ SYL ਮਾਮਲੇ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਮੁਕੰਮਲ- ਫੈਸਲਾ ਸੁਰੱਖਿਅਤ।

▶ ਟੀਮ ਇਨਸਾਫ ਵਲੋਂ ਕੇਬਲ ਹਟਾਓ, ਡਿਸ਼ ਲਗਾਓ ਮੁਹਿੰਮ ਦੀ ਲੁਧਿਆਣਾ ‘ਚ ਸੈਟਅੱਪ ਬਾਕਸ ਵੰਡ ਕੇ ਸ਼ੁਰੂਆਤ – ਇੱਕ ਸਾਲ ਚੰਦਾ ਹੋਵੇਗਾ ਮੁਫਤ।

▶ ਚੰਡੀਗੜ੍ਹ ਵਿੱਚ ਪੱਤਰਕਾਰਾਂ ਵਲੋਂ ਰੋਸ ਮਾਰਚ – ਦਿਨੇਸ਼ ਸ਼ਰਮਾ ਦੀ ਅਗਵਾਈ ‘ਚ ਨਿੱਜੀ ਕੇਬਲ ‘ਤੇ  ਜੀ ਪੰਜਾਬੀ ਚੈਨਲ ਬਲੈਕਆਊਟ ਕਰਨ ਦੇ ਵਿਰੁੱਧ ਗਵਰਨਰ ਨੂੰ ਸੌਂਪਿਆ ਮੰਗ ਪੱਤਰ।

▶ ਬਿਨਾਂ ਨੋਟਿਸ ਚੈਨਲ ਬਲੈਕਆਊਟ ‘ਤੇ ਗਵਰਨਰ ਸ੍ਰੀ ਸੋਲੰਕੀ ਨੇ ਜਤਾਈ ਹੈਰਾਨੀ- ਕਾਰਵਾਈ ਦਾ ਦਿੱਤਾ ਭਰੋਸਾ।

▶ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਵਲੋਂ ਪਾਈ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ- ਸਹਿਜਧਾਰੀ ਮੁੱਦੇ ‘ਤੇ ਛੇਤੀ ਫੈਸਲਾ ਕਰਨ ਤੇ ਹਾਊਸ ਬਹਾਲ ਕਰਨ ਦੀ ਕੀਤੀ ਸੀ ਅਪੀਲ।

▶ 16 ਮਈ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਘੇਰਨ ਸਬੰਧੀ ਅੰਮ੍ਰਿਤਸਰ ਵਿੱਚ ਆਪ ਦੀ ਹੋਈ ਭਰਵੀਂ ਮੀਟਿੰਗ।

▶ ਸਕੂਲਾਂ ਦੀ ਮਨਮਾਨੀ ਖਿਲਾਫ ਪੰਜਾਬ ਸਰਕਾਰ ਵਲੋਂ ਰੈਗੂਲੇਟਰੀ ਕਮਿਸ਼ਨ ਜਲਦ- ਮੁੱਖ ਮੰਤਰੀ ਸ੍ਰ.  ਬਾਦਲ ਨੇ ਦਿੱਤਾ ਭਰੋਸਾ।

▶ ਗਊਸ਼ਲਾਵਾਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵਲੋਂ ਸ਼ਰਾਬ ਅਤੇ ਕਾਰ ‘ਤੇ ਸੈਸ ਲਾਉਣ ਦੀ ਤਿਆਰੀ।

▶ ਹਰਿਆਣਾ ਜਾਟ ਅੰਦੋਲਨ ਦੌਰਾਨ ਹਿੰਸਾ ਤੇ ਲੁੱਟਮਾਰ ਮਾਮਲਾ- ਪ੍ਰਕਾਸ਼ ਸਿੰਘ ਕਮਿਸ਼ਨ ਦੀ ਰਿਪੋਰਟ ਅੱਜ- ਕਈ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਡਿੱਗੇਗੀ ਗਾਜ਼?

▶ ਆਗਸਤਾ ਮਾਮਲੇ ‘ਚ ਕਾਂਗਰਸ ਵਲੋਂ ਭਾਜਪਾ ‘ਤੇ ਪਲਟਵਾਰ- ਮਨੋਹਰ ਪਾਰੀਕਰ ਅਤੇ ਸੁਭਰਾਮਨੀਅਮ ਸਵਾਮੀ ‘ਤੇ ਝੂਠੇ ਦਸਤਾਵੇਜ ਦਿਖਾਉਣ ਦੇ ਲਾਏ ਦੋਸ਼।

▶ ਈ.ਡੀ ਵਲੋਂ ਇੰਟਰਪੋਲ ਨੂੰ ਵਿਜੇ ਮਾਲੀਆ ਦੀ ਗ੍ਰਿਫਤਾਰੀ ਲਈ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ।

▶ ਉਜੈਨ ਦੇ ਸਿੰਘਸੱਥ ਵਿਖੇ ਕੁੰਭ ਦੌਰਾਨ ਸਾਧੂ ਸੰਤਾਂ ਦਰਮਿਆਨ ਝੜਪ-ਚੱਲੀਆਂ ਗੋਲੀਆਂ ‘ਚ 4 ਜਖਮੀ ।

▶ ਦਿੱਲੀ ਵਿੱਚ ਈ-ਰਿਕਸ਼ਾ ਤੇ ਹਾਈਬ੍ਰਿਡ ਕਾਰਾਂ ‘ਤੇ ਵੈਟ ਵਿੱਚ ਭਾਰੀ ਕਮੀ- 12.5 ਫੀਸਦ ਤੋਂ ਘਟਾ ਕੇ 5 ਫੀਸਦੀ ਕੀਤਾ।

▶ ਚੈਨਈ ਦੇ ਥੀਮ ਪਾਰਕ ਵਿੱਚ ਟਰਾਈਲ ਦੌਰਾਨ ਪੰਗੂੜਾ ਡਿੱਗਾ- ਇਕ ਦੀ ਮੌਤ 9 ਜਖਮੀ।

▶ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਕਾਰ ਬੰਬ ਧਮਾਕਾ- 50 ਦੀ ਮੌਤ ਕਈ ਜਖਮੀ।

▶ ਪੰਜਾਬ ਭਾਜਪਾ ਦੀ ਚੰਡੀਗੜ ਵਿੱਚ ਮੀਟਿੰਗ ਅੱਜ- ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ, ਪ੍ਰਦੇਸ਼ ਇੰਚਾਰਜ ਪ੍ਰਭਾਤ ਝਾਅ ਤੋਂ ਇਲਾਵਾ ਕੈਬਨਿਟ ਮੰਤਰੀ ਰਹਿਣਗੇ ਮੌਜੂਦ- ਨਵੀਂ ਕਾਰਜਕਾਰਣੀ ਦੇ ਗਠਨ ਬਾਰੇ ਹੋਵੇਗੀ ਚਰਚਾ।

▶ ਪੰਜਾਬ ਭਾਜਪਾ ਵਲੋਂ ਦੋ ਨਵੇਂ ਮੰਤਰੀ ਮਨੋਰੰਜਨ ਕਾਲੀਆ ਤੇ ਦਿਨੇਸ਼ ਕੁਮਾਰ ਬੱਬੂ ਨੂੰ ਨਵੇਂ ਮੰਤਰੀ ਬਣਾਉਣ ਲਈ ਅਨਿਲ ਜੋਸ਼ੀ ਤੇ ਮਦਨ ਮੋਹਨ ਮਿੱਤਲ ਦੀ ਛੁੱਟੀ ਕਰਨ ਦੀ ਸੰਭਾਵਨਾ- ਸੂਤਰਾਂ ਅਨੁਸਾਰ ਖਬਰ ।

▶ ਆਈ.ਪੀ.ਐਲ ਕ੍ਰਿਕਟ ਮੈਚ ‘ਚ ਦਿਲੀ ਦੀ ਟੀਮ ਨੇ ਹੈਦਰਾਬਾਦ ਦੀ ਟੀਮ ਨੂੰ 7 ਵਿਕਟਾਂ ਨਾਲ ਦਿੱਤੀ ਮਾਤ।

▶ ਅਟਾਰੀ ਸਰਹੱਦ ‘ਤੇ ਟਰੱਕਾਂ ਦੀ ਸਕੈਨਿੰਗ ਲਈ ਸਕੈਨਰ ਲਾਉਣ ਦੀ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਾਸੋਂ ਕੀਤੀ ਮੁਲਕਾਤ ਦੌਰਾਨ ਮੰਗ।

▶ ਜੰਮੂ ਕਸ਼ਮੀਰ ਵਿੱਚ ਬਾਰਾਮੁਲਾ ਦੇ ਉੜੀ ਖੇਤਰ ‘ਚ ਕਾਰ ਖਾਈ ‘ਚ ਡਿੱਗੀ- 5 ਦੀ ਮੌਤ ।

▶ ਰਿਓ ਉਲੰਪਿਕ ਖੇਡਾਂ ਲਈ ਸੰਗੀਤਕਾਰ ਏ.ਆਰ ਰਹਿਮਾਨ ਭਾਰਤੀ ਖਿਡਾਰੀਆਂ ਦੀ ਟੀਮ ਦੇ ਗੁਡਵਿੱਲ ਐਂਬੈਸਡਰ ਬਣੇ।

▶ ਗੜਸ਼ੰਕਰ ਦੇ ਪਿੰਡ ਧਮਾਈ ‘ਚ ਇੱਕ ਕਿਸਾਨ, ਹਲਕਾ ਲੰਬੀ ਦੇ ਪਿੰਡ ਵਣਵਾਲਾ ਦੇ ਖੇਤ ਮਜਦੂਰ ਤੇ ਪੱਟੀ ਦੇ ਪਿੰਡ ਨੰਦਪੁਰ ਦੇ ਮਜਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਨੇ ਕੀਤੀ ਜੀਵਨ ਲੀਲਾ ਖਤਮ।

▶ ਦੁਨੀਆਂ ਦੇ ਸਭ ਤੋਂ ਵੱਧ 20 ਪ੍ਰਦੂਸ਼ਿਤ ਸ਼ਹਿਰਾਂ ਵਿਚ ਲੁਧਿਆਣਾ ਤੇ ਖੰਨਾ ਸਮੇਤ 10 ਭਾਰਤੀ ਸ਼ਹਿਰ ਸ਼ਾਮਲ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply