Wednesday, July 8, 2026

ਹਲਕਾ ਇੰਚਾਰਜ ਵੱਲੋ 24 ਘੰਟੇ ਬਿਜਲੀ ਦੀ ਸਪਲਾਈ ਦੇਣ ਸਬੰਧੀ ਪੱਤਰ ਵੰਡੇ

ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਲ ਨੰਦਗੜ੍ਹ ਹਲਕਾ ਦਿਹਾਤੀ ਦੇ ਪਿੰਡਾਂ ਦੀਆ ਢਾਣੀਆ ਨੂੰ 24 ਘੰਟੇ ਬਿਜਲੀ ਦੀ ਸਪਲਾਈ ਚਲਾਉਣ ਸਬੰਧੀ ਹਲਕਾ ਇੰਚਾਰਜ ਅਤੇ ਸਾਬਕਾ ਲੋਕ ਸਭਾ ਮੈਬਰ ਪਰਮਜੀਤ ਕੋਰ ਗੁਲਸ਼ਨ ਨੇ ਪਿੰਡ ਨੰਦਗੜ੍ਹ ਦੇ ਰੈਸਟ ਹਾਊਸ ਵਿਖੇ ਪੰਜਾਬ ਸਰਕਾਰ ਵਲੋ ਚਲਾਈ ਗਈ ਸਕੀਮ ਅਧੀਨ ਪਿੰਡ ਕਾਲਝਰਾਣੀ, ਨਰੂਆਣਾ,ਘੁੱਦਾ ਅਤੇ ਚੁੱਘੇ ਖੁਰਦ ਦੇ ਢਾਣੀਆ ਨੂੰ 24 ਘੰਟੇ ਸਪਲਾਈ ਦੇਣ ਸਬੰਧੀ ਪੱਤਰ ਵੰਡੇ ਗਏ। ਇਸ ਸਮੇ ਹਲਕਾ ਇੰਚਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਕਾਸ ਸਿੰਘ ਬਾਦਲ ਅਤੇ ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋ ਪਿੰਡਾ ਦੀਆ ਢਾਣੀਆ ਵਿਚ ਰਹਿ ਰਹੇ ਲੋਕਾ ਨੂੰ 24 ਘੰਟੇ ਬਿਜਲੀ ਸਬੰਧੀ ਸਕੀਮਾ ਚਲਾਈਆ ਜਾ ਰਹੀਆ ਹਨ ਅਤੇ ਸਰਕਾਰ ਵਲੋ ਇਸ ਸਪਲਾਈ ਉਪਰ ਆਉਦਾ ਖਚਰਾ ਪੰਜਾਬ ਸਰਕਾਰ ਕਰ ਰਹੀ ਹੈ। ਇਸ ਸਮੇ ਪਿੰਡ ਕਾਲਝਰਾਣੀ ਦੇ ਹਰਦੇਵ ਸਿੰਘ ਅਠਵੰਜਾ ਹਜਾਰ ਰੂਪੈ, ਲੱਖਾ ਸਿੰਘ ਦੀ ਢਾਣੀ ਇਕ ਲੱਖ ਛੱਤੀ ਹਜਾਰ ਰੂਪੈ, ਪਿੰਡ ਨਰੂਆਣਾ ਦੇ ਜਰਨੈਲ ਸਿੰਘ ਦੀ ਢਾਣੀ ਨੂੰ ਇਕ ਲੱਖ ਪੰਜ ਹਜਾਰ ਰੂਪੈ, ਪਿੰਡ ਚੁੱਘੇ ਖੁਰਦ ਦੇ ਜੀਤ ਸਿੰਘ ਦੀ ਢਾਣੀ ਨੂੰ ਇਕ ਲੱਖ ਪੰਚਾਸੀ ਹਜਾਰ ਰੂਪੈ, ਪਿੰਡ ਘੁੱਦਾ ਦੇ ਜਸਵੀਰ ਸਿੰਘ ਦੀ ਢਾਣੀ ਨੂੰ ਇਕ ਲੱਖ ਸਤਵੰਜਾ ਹਜਾਰ ਰੂਪੈ ਦੇ ਪੱਤਰ ਵੰਡੇ ਇਸ ਸਮੇ ਅਕਾਲੀ ਆਗੂ ਜਸਵਿੰਦਰ ਸਿੰਘ ਘੁੱਦਾ, ਅਮਰਜੀਤ ਸਿੰਘ ਸਰਪੰਚ ਕਾਲਝਰਾਣੀ, ਸ਼ੌਮਣੀ ਕਮੇਟੀ ਮੈਬਰ ਜੋਗਿੰਦਰ ਕੋਰ, ਸੁਖਮੰਦਰ ਸਿੰਘ ਸਰਪੰਚ ਘੁੱਦਾ, ਸੰਦੀਪ ਸਿੰਘ ਸਰਪੰਚ ਚਕ ਅਤਰ ਸਿੰਘ ਵਾਲਾ, ਖੇਤਾ ਸਿੰਘ, ਗੁਰਚਰਨ ਸਿੰਘ, ਤਰਸੇਮ ਸਿੰਘ, ਹਰਬੰਸ ਸਿੰਘ, ਆਦਿ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply