ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਤਲੂਜ ਗ੍ਰਾਮੀਣ ਬੈਂਕ ਵੱਲੋ ਪਿੰਡ ਮਹਿਤਾ ਵਿਖੇ ਆਪਣੀ 39 ਵੀਂ ਬ੍ਰਾਂਚ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧ ਵਿੰਚ ਬੈਂਕ ਵੱਲੋ ਇੱਕ ਸਮਾਗਮ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬਠਿੰਡਾ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਬੈਂਕ ਦੇ ਸਮੂਹ ਸਟਾਫ ਅਤੇ ਪਿੰਡ ਦੀ ਪੰਚਾਇਤ ਵੱਲੋ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਜਿਸ ਤੋਂ ਉਪਰੰਤ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋ ਰਸਮੀ ਤੌਰ ਤੇ ਬੈਂਕ ਦਾ ਉਦਘਾਟਨ ਕੀਤਾ ਗਿਆ।ਚੇਅਰਮੈਨ ਮਲੂਕਾ ਵੱਲੋ ਸਮੂਹ ਸਟਾਫ ਅਤੇ ਪਿੰਡ ਵਾਸੀਆਂ ਨੂੰ ਪਿੰਡ ਵਿੱਚ ਬੈਂਕ ਦੀ ਬ੍ਰਾਂਚ ਖੋਲੇ ਜਾਣ ਤੇ ਵਧਾਈ ਦਿੱਤੀ। ਚੇਅਰਮੈਨ ਮਲੂਕਾ ਨੇ ਕਿਹਾ ਕਿ ਪਿੰਡਾਂ ਦੀਆਂ ਬ੍ਰਾਂਚਾ ਦਾ ਮੁੱਖ ਕਾਰੋਬਾਰ ਕਿਸਾਨਾਂ ਤੇ ਨਿਰਭਰ ਕਰਦਾ ਹੈ। ਜਿਸ ਲਈ ਉਹ ਉਮੀਦ ਕਰਦੇ ਹਨ ਕਿ ਸਤਲੂਜ ਗ੍ਰਾਮੀਣ ਬੈਂਕ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਵੇਗਾ ਅਤੇ ਪਿੰਡ ਦੇ ਲੋਕ ਬੈਂਕ ਵੱਲੋ ਚਲ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਗੇ। ਇਸ ਮੌਕੇ ਬੈਂਕ ਦੇ ਚੇਅਰਮੈਨ ਬੀ ਪੀ ਐਸ ਕਮਲ ਵੱਲੋ ਪਿੰਡ ਵਾਸੀਆਂ ਨੂੰ ਬੈਂਕ ਵੱਲੋ ਚਲ ਰਹੀਆਂ ਕਿਸਾਨ ਪੱਖੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਤਲੂਜ ਗ੍ਰਾਮੀਣ ਬੈਂਕ ਹਮੇਸ਼ਾ ਵਧੀਆ ਸੇਵਾਵਾਂ ਦੇਣ ਲਈ ਜਾਣਿਆ ਜਾਂਦਾ ਹੈ।ਬੈਂਕ ਦੇ ਚੇਅਰਮੈਨ ਬੀ ਪੀ ਐਸ ਕਮਲ, ਜਰਨਲ ਮੈਨੇਜਰ ਵਿਜੇ ਕੁਮਾਰ, ਨਾਬਾਰਡ ਦੇ ਵਿਕਾਸ ਮਿੱਤਲ, ਬ੍ਰਾਂਚ ਮੈਨੇਜਰ ਸੁਰੇਸ਼ ਕੁਮਾਰ ਅਤੇ ਪਿੰਡ ਦੀ ਸਮੂਚੀ ਪੰਚਾਇਤ ਵੱਲੋ ਚੇਅਰਮੈਨ ਮਲੂਕਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਮਹਿਤਾ ਪੁੱਜਣ ਤੇ ਜੀ ਆਇਆ ਕਿਹਾ ਗਿਆ।ਇਸ ਮੌਕੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਪਰਮਜੀਤ ਕਾਕਾ ਸਿੱਧੂ, ਸੰਦੀਪ ਸਿੰਘ ਜੰਡਾਵਾਲਾ, ਜਸਵੀਰ ਸਿੰਘ ਮਹਿਤਾ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media