ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕਾਈ ਬਠਿੰਡਾ ਵਲੋਂ ਡਾ: ਕਸ਼ਿਸ਼ ਗੁਪਤਾ ਦੀ ਅਗਵਾਈ ਵਿਚ ਅਮਰੀਕ ਸਿੰਘ ਰੋਡ ਸਥਿਤ ਬ੍ਰਿਧ ਆਸਰਮ ਵਿਖੇ ਬ੍ਰਿਧ ਔਰਤਾਂ ਨੂੰ 500-500 ਰੁਪਏ ਦੀ ਨਕਦ ਮਾਲੀ ਸਹਾਇਤਾ ਕੀਤੀ ਗਈ, ਜੋ ਕਿ ਹਰ ਮਹੀਨੇ ਦਿੱਤੀ ਜਾਇਆ ਕਰੇਗੀ। ਇਸ ਮੌਕੇ ਬ੍ਰਿਧ ਆਸ਼ਰਮ ਦੇ ਜਨਰਲ ਸਕੱਤਰ ਕੈਲਾਸ਼ ਚੰਦਰ ਨੇ ਸਰਬੱਤ ਦੇ ਭਲੇ ਦੇ ਚੇਅਰਮੇਨ ਡਾ: ਐਸ.ਪੀ ਸਿੰਘ ਉਬਰਾਏ ਅਤੇ ਸਮੂਹ ਟੀਮ ਦੇ ਕੰਮ ਦਾ ਸ਼ਲਾਘਾਂ ਕਰਦਿਆਂ ਧੰਨਵਾਦ ਕੀਤਾ।ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ, ਹਵਿੰਦਰਪਾਲ ਸਿੰਘ ਧਵਨ ਅਤੇ ਹਰਜੀਤ ਸਿੰਘ ਮਰਵਾਹਾ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media