ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਅੰਮ੍ਰਿਤ ਵੇਲੇ ਦੇ ਸਮਾਗਮ 22 ਮਈ ਤੋਂ 29 ਮਈ ਤੱਕ ਘਰ-ਘਰ ਸਵੇਰੇ 5 ਵਜੇ ਤੋਂ 7 ਵਜੇ ਤੱਕ ਗੁਰੂ ਕੀ ਸੰਗਤ ਬਰਨਾਲਾ ਬਾਈਪਾਸ ਵਲੋਂ ਅਰੰਭ ਕੀਤੇ ਜਾ ਰਹੇ ਹਨ।ਇਸ ਦੀ ਜਾਣਕਾਰੀ ਭਾਈ ਅਬਨਾਸ਼ ਸਿੰਘ ਸੋਢੀ ਵਲੋਂ ਦਿੰਦਿਆ ਕਿਹਾ ਗਿਆ ਕਿ 29 ਮਈ ਦਿਨ ਐਤਵਾਰ ਸਵੇਰੇ ਮੁੱਖ ਗੁਰਮਤਿ ਸਮਾਗਮ ਜਿਸ ਵਿਚ ਰਾਗੀ ਜੱਥਾ ਭਾਈ ਤਰਸੇਮ ਸਿੰਘ ਹਰਰਾਹੈਪੁਰ ਵਾਲੇ ਅਤੇ ਭਾਈ ਗੁਰਇੰਦਰ ਦੀਪ ਸਿੰਘ ਵਾਲੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਣਗੇ।ਇਹ ਸਮਾਗਮ ਗਲੀ ਨੰਬਰ 17 ਮੇਨ, ਗੁਰੂ ਗੋਬਿੰਦ ਸਿੋਂਘ ਨਗਰ ਨੇੜੇ ਗੁਰੂ ਰਾਮਦਾਸ ਹਸਪਤਾਲ ਵਿਖੇ ਹੋਣਗੇ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media