Friday, October 2, 2026

ਭਾਈ ਰਣਜੀਤ ਸਿੰਘ ਢੱਡਰੀਆਂ ‘ਤੇ ਹੋਏ ਕਾਤਲਾਨਾ ਹਮਲਾ ਡੂੰਘੀ ਸਾਜਿਸ਼ ਗਿ: ਗੁਰਬਚਨ ਸਿੰਘ

ਅੰਮ੍ਰਿਤਸਰ, 18 ਮਈ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਾਰਵਾਈ ਕਿਸੇ ਡੂੰਘੀ ਸਾਜਿਸ਼ ਤਹਿਤ ਕਿਸੇ ਪੰਥ ਦੋਖੀ ਵੱਲੋਂ ਕੀਤੀ ਗਈ ਹੈ।ਜਿਸ ਵਿਚ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਹੈ ਜੋ ਕਿ ਬਹੁਤ ਮੰਦਭਾਗੀ ਘਟਨਾ ਹੈ।ਇਸ ਨਾਜ਼ੁਕ ਸਮੇਂ ਵਿਚ ਸਿੱਖ ਸੰਗਤਾਂ ਸ਼ਾਂਤੀ ਬਣਾਈ ਰੱਖਣ, ਕਿਉਂਕਿ ਕੁੱਝ ਪੰਥ ਦੋਖੀ ਕੋਝੇ ਹੱਥਕੰਡੇ ਵਰਤ ਕੇ ਪੰਥ ਨੂੰ ਦੋਫਾੜ ਕਰਨਾ ਚਾਹੁੰਦੇ ਹਨ।ਜਥੇਦਾਰ ਨੇ ਬੋਲਦਿਆਂ ਕਿਹਾ ਕਿ ਪ੍ਰਸ਼ਾਸ਼ਨ ਤੁਰੰਤ ਇਸ ਹੋਏ ਸਾਰੇ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇ ਤਾਂ ਜੋ ਅਜਿਹੀ ਕੋਈ ਹੋਰ ਘਟਨਾ ਨਾ ਵਾਪਰ ਸਕੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply