📝 ਅੱਜ ਦੀਆਂ ਸੁਰਖੀਆਂ…..
ਮਿਤੀ : 19 ਮਈ 2016
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸੰਤ ਢੱਡਰੀਆਂ ਵਾਲੇ ‘ਤੇ ਕੱਲ ਲੁਧਿਆਣਾ ‘ਚ ਹੋਏ ਹਮਲੇ ਦੇ ਮਾਮਲੇ ‘ਚ ਧਾਰਾ 302 ਤੇ 304 ਤਹਿਤ ਮਾਮਲਾ ਦਰਜ਼ – ਪੁਲਿਸ ਵਲੋਂ 4 ਦੋਸ਼ੀ ਗ੍ਰਿਫਤਾਰ ਕਰਨ ਦਾ ਦਾਅਵਾ।
▶ ਹਮਲੇ ‘ਚ ਮਾਰੇ ਗਏ ਬਾਬਾ ਭੁਪਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ – ਸਮੱਰਥਕਾਂ ਨੇ ਸਮਰਾਲਾ ਚੌਕ ‘ਚ ਕੀਤਾ ਪ੍ਰਦਰਸ਼ਨ।
▶ ਪਟਿਆਲਾ – ਗੁਰਦੁਆਰਾ ਪਰਮੇਸ਼ਵਰ ਦੁਆਰ ਦੀ ਸੁਰੱਖਿਆ ਵਧਾਈ ਪੰਜਾਬ ਪੁਲਿਸ ਦੇ ਮੁਲਾਜ਼ਮ ਕੀਤੇ ਤਾਇਨਾਤ।
▶ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਹਮਲੇ ਨੂੰ ਯੋਜਨਾਬੱਧ ਕਰਾਰ ਦਿੱਤਾ – ਕਿਹਾ ਪੁਲਿਸ ਜਾਂਚ ‘ਤੇ ਭਰੋਸਾ, ਪਰ ਹਮਲੇ ਦੇ ਮਾਸਟਰਮਾਈਂਡ ਨੂੰ ਜਰੂਰ ਸਾਹਮਣੇ ਲਿਆਵੇ ਪੁਲਿਸ।
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਢੱਡਰੀਆਂ ਵਾਲੇ ਤੇ ਹੋਏ ਹਮਲੇ ਦੀ ਕੀਤੀ ਨਿੰਦਾ- ਕਿਹਾ ਦੋਸ਼ੀ ਜਲਦ ਫੜੇ ਜਾਣਗੇ।
▶ ਆਪ ਆਗੂਆਂ ਸੰਜੇ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਸੰਤ ਢੱਡਰੀਆਂ ਵਾਲੇ ਨਾਲ ਕੀਤੀ ਮੁਲਾਕਾਤ।
▶ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਨਿੱਜੀ ਕੇਬਲ ਮਾਫੀਆ ‘ਤੇ 2800 ਕਰੋੜ ਦੇ ਟੈਕਸ ਘਪਲੇ ਦਾ ਲਗਾਇਆ ਗਿਆ ਦੋਸ਼ – ਸੀ.ਬੀ.ਆਈ ਜਾਂਚ ਦੀ ਕੀਤੀ ਮੰਗ।
▶ ਸਰਕਾਰ ਨੇ ਮੰਗ ਨਾ ਮੰਨੀ ਤਾਂ ਪੰਜਾਬ ਹਰਿਆਣਾ ਹਾਈਕੋਰਟ ਜਾਵਾਂਗੇ- ਸੁਖਪਾਲ ਖਹਿਰਾ।
▶ ਨਿੱਜੀ ਕੇਬਲ ਅਪਰੇਟਰ ਨੇ ਦੋਸ਼ਾਂ ਨੂੰ ਨਕਾਰਿਆ – ਕਿਹਾ ਕਾਨੂੰਨ ਤੇ ਨਿਯਮਾਂ ਦੀ ਕੀਤੀ ਜਾ ਰਹੀ ਹੈ ਪਾਲਣਾ – ਸੁਖਪਾਲ ਖਹਿਰਾ ਤੇ ਕੰਵਰ ਸੰਧੂ ਖਿਲਾਫ ਪਹਿਲਾਂ ਹੀ ਚੱਲ ਰਿਹਾ ਹੈ ਮਾਨਹਾਨੀ ਕੇਸ।
▶ ਸਰਬਤ ਖਾਲਸਾ ਵਲੋਂ ਥਾਪੇ ਗਏ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਟੇਕਿਆ ਮੱਥਾ।
▶ ਕੈਨੇਡਾ ਵਿਖੇ ਸੜਕ ਹਾਦਸੇ ‘ਚ ਮਾਰੇ ਗਏ ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਅੰਤਿਮ ਸਸਕਾਰ।
▶ ਹਿਮਾਚਲ ਦੇ ਮੰਡੀ ਇਲਾਕੇ ‘ਚ ਸੁੰਦਰ ਨਗਰ ਨੇੜੇ ਟੂਰਿਸਟ ਬੱਸ ਪਲਟੀ – 25 ਸਵਾਰੀਆਂ ਜਖਮੀ।
▶ ਭਾਰਤ ਦੇ 7 ਸੂਬਿਆਂ ‘ਚ ਗਰਮੀ ਦਾ ਜੋਰ – ਦਿੱਲੀ ਵਿੱਚ ਪਾਰਾ 47 ਡਿਗਰੀ ਕੀਤਾ ਰਿਕਾਰਡ।
▶ ਪੰਜਾਬ ਵਿੱਚ ਮਿਲਾਵਟੀ ਦੁੱਧ ਵੇਚਣ ਦੇ ਮਾਮਲੇ ਦੀ ਜਾਂਚ ਹਾਈਕੋਰਟ ਨੇ ਸੀ.ਬੀ.ਆਈ ਨੂੰ ਸੌਂਪੀ।
▶ ਪਟਿਆਲਾ ਵਿੱਚ 1 ਕਿਲੋ ਹੈਰੋਇਨ ਬਰਾਮਦ – 2 ਵਿਅਕਤੀ ਗ੍ਰਿਫਤਾਰ।
▶ ਪਟਿਆਲਾ ਦੀ ਜੇਲ੍ਹ ‘ਚ ਭਾਈ ਰਾਜੋਆਣਾ ਮਾਮਲੇ ‘ਚ ਕੰਵਰ ਸੰਧੂ ਨੂੰ ਮਿਲੀ ਅਗਾਊਂ ਜਮਾਨਤ।
▶ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਵਲੋਂ 9 ਜਿਲ੍ਹਾ ਪ੍ਰਧਾਨਾਂ ਦਾ ਐਲਾਨ – ਅੰਮ੍ਰਿਤਸਰ ਸ਼ਹਿਰੀ ਦੇ ਰਾਜੇਸ਼ ਹਨੀ ਅਤੇ ਦਿਹਾਤੀ ਦੇ ਸ਼ਰਨਪਾਲ ਪ੍ਰਾਸ਼ਰ ਬਣੇ ਪ੍ਰਧਾਨ।
▶ ਕਾਂਗਰਸੀ ਆਗੂ ਲਾਲੀ ਮਜੀਠੀਆ ਖਿਲਾਫ ਧਾਰਾ 427 ਤਹਿਤ ਮਾਮਲਾ ਦਰਜ਼ – ਅੰਮ੍ਰਿਤਸਰ ਵਿਚ ਬਲੈਕ ਆਊਟ ਮਾਮਲੇ ‘ਚ ਪ੍ਰਦਰਸ਼ਨ ਦੌਰਾਨ ਸਰਕਾਰੀ ਵਾਹਨ ਨੂੰ ਨੁਕਸਾਨ ਪਹੁੰਚਾਉਣ ਦਾ ਲੱਗਾ ਦੋਸ਼।
▶ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 1984 ਕਤਲੇਆਮ ਮਾਮਲੇ ‘ਚ ਮੁਆਫੀ ਮੰਗਣ ਦੀ ਦਿੱਤੀ ਸਲਾਹ- ਜਸਟਿਨ ਟਰੂਡੋ ਵਲੋਂ ਕਾਮਾਗਾਟਾ ਮਾਰੂ ਮਾਮਲੇ ‘ਚ ਮਾਫੀ ਮੰਗਣ ਦਾ ਦਿੱਤਾ ਹਵਾਲਾ
▶ ਬੀਬੀ ਜਗੀਰ ਕੌਰ ਨੂੰ 5 ਜੂਨ ਤੋਂ 20 ਜੁਲਾਈ ਤੱਕ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ – 1 ਕਰੋੜ ਦਾ ਬਾਂਡ ਅਤੇ 1 ਕਰੋੜ ਸਿਕਿਊਰਟੀ ਵਜੋਂ ਜਮਾਂ ਕਰਵਾਉਣ ਦਾ ਅਦਾਲਤ ਨੇ ਦਿੱਤਾ ਹੁਕਮ।
▶ ਫਰੀਦਕੋਟ ਦੇ ਪਿੰਡ ਰਣਸਿੰਘ ਵਾਲਾ ਵਿਖੇ ਪ੍ਰਾਈਵੇਟ ਬੈਂਕ ਦੀ ਕੈਸ਼ ਵੈਨ ਵਿਚੋਂ 6 ਲੱਖ ਲੁੱਟੇ।
▶ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਮਲੇ ਨੂੰ ਮੰਦਭਾਗਾ ਦੱਸਦਿਆਂ ਪੁਲਿਸ ਨੂੰ ਸਖਤ ਕਾਰਵਾਈ ਅਤੇ 24 ਘੰਟਿਆਂ ‘ਚ ਰਿਪੋਰਟ ਦੇਣ ਦੇ ਦਿੱਤੇ ਹੁਕਮ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻
Punjab Post Daily Online Newspaper & Print Media