ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਜਿਲਾ ਸੰਗਠਨ, ਬਠਿੰਡਾ ਵਲੋਂ ਵਾਲਮੀਕਿ ਧਰਮ ਸੰਸਦ ਦਾ ਪੋਸਟਰ ਨਗਰ ਨਿਗਮ ਵਿਖੇ ਬਲਵੰਤ ਰਾਏ ਨਾਥ ਮੇਅਰ ਨਿਗਮ ਬਠਿੰਡਾ ਵੱਲੋਂ ਰਿਲੀਜ ਕੀਤਾ ਗਿਆ।ਮੇਅਰ ਸਾਹਿਬ ਨੇ ਇਸ ਸਮੇਂ ਸਮੂਹ ਵਾਲਮੀਕਿ ਸਮਾਜ ਨੂੰ ਇਸ ਧਰਮ ਸੰਸਦ ਵਿਚ ਪਹੁੰਚਣ ਦੀ ਬੇਨਤੀ ਕੀਤੀ।ਜਿਲਾ ਪ੍ਰਧਾਨ ਭਾਵਾਧਸ ਗੋਰਵ ਨਿਦਾਨਿਆ ਨੇ ਦੱਸਿਆ ਕਿ ਆਉਣ ਵਾਲੀ 22 ਮਈ ਨੂੰ ਬਠਿੰਡੇ ਜਿਲ੍ਹੇ ਦੇ ਵੱਧ ਤੋ ਵੱਧ ਗਿਣਤੀ ਵਿਚ ਸਮਾਜ ਦੇ ਆਚਾਰੀਆ, ਸੰਤ, ਮਹੰਤ ਅਤੇ ਸਮਾਜ ਦੀਆਂ ਵੱਖ-ਵੱਖ ਜੰਥੇਬੰਦੀਆਂ ਦੇ ਅਹੁੱਦੇਦਾਰ ਸ਼ਾਮਿਲ ਹੋਣਗੇ।ਦੀਪਕ ਪਰੋਚਾ ਮਾਲਵਾ ਇੰਚਾਰਜ ਨੇ ਦੱਸਿਆ ਕਿ ਇਸ ਧਰਮ ਸੰਸਦ ਵਿਚ ਭਾਵਾਧਸ ਦੇ ਪਰਮ ਪੂਜਿਆ ਧਰਮ ਗੁਰੂ ਡਾ. ਦੇਵ ਸਿੰਘ ਅਦਵੇਤੀ ਸਮਾਜ ਨੂੰ ਆਪਣੇ ਪ੍ਰਵਚਨਾ ਰਾਹੀ ਨਿਹਾਲ ਕਰਨਗੇ।ਧਰਮ ਸਸੰਧ ਵਿਚ ਜਿੱਥੇ ਸਮਾਜ ਦੇ ਬੁੱਧੀਜੀਵੀ ਪਹੁੰਚਣਗੇ ਉੱਥੇ ਸਮਾਜ ਦੇ ਅਚਾਰਿਆ ਸੁਰੇਸ਼ ਸ਼ਾਹ, ਨਨੂੰ ਮਹਾਰਾਜ, ਪੂਰਣ ਸ਼ਾਹ ਮੋਨੀ ਮਹਾਰਾਜ ਅਤੇ ਹੋਰ ਵੱਖ ਵੱਖ ਸੰਤ ਗਣ ਬਠਿੰਡੇ ਜਿਲੇ ਵਲੋ ਆਪਣੇ ਵਿਚਾਰ ਰੱਖਣਗੇ। ਅੰਤ ਵਿੱਚ ਮਾਲਵਾ ਇੰਚਾਰਜ ਅਰਜੁਨ ਸਿੰਘ ਹੋਲੂ ਨੇ ਦੱਸਿਆ ਕਿ ਭਾਵਾਧਸ ਹਮੇਸ਼ਾ ਹੀ ਸਮਾਜ ਹਿੱਤ ਲਈ ਅੱਗੇ ਰਹਿੰਦੀ ਹੈ ਅਤੇ ਇਹ ਧਰਮ ਸੰਸਧ ਜੋ ਕਿ 22 ਮਈ 2016 ਨੂੰ ਭਾਰਤ ਦੇ ਪੱਵਿਤਰ ਸ਼ਹਿਰ ਹਰਿਦਵਾਰ ਕਣਖੱਲ ਆਸ਼ਰਮ ਵਿਖੇ ਮਨਾਈ ਜਾ ਰਹੀ ਇਹ ਧਰਮ ਸੰਸਦ ਆਉਣ ਵਾਲੇ ਸਮੇ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗੀ।ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਭਾਵਾਧਸ ਦੇ ਪੰਜਾਬ ਦੇ ਸਹਾਇਕ ਕਨਵੀਨਰ ਕ੍ਰਿਸ਼ਨ ਕੁਮਾਰ ਬਿੱਲੀ ਵੀ ਮੋਜੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media