Sunday, October 6, 2024

ਡੀ.ਸੀ ਦਫਤਰ ਤੇ ਮਨਿਸਟਰੀਅਲ ਕਾਮਿਆਂ ਦੀ ਚੱਲ ਰਹੀ ਹੜਤਾਲ 19 ਮਈ ਤੱਕ ਚੱਲੇਗੀ -ਸਿੱਧੂ

ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡੀ.ਸੀ ਦਫ਼ਤਰ ਅਤੇ ਮਨਿਸਟਰੀਅਲ ਕਾਮਿਆ ਵਲੋਂ ਮੰਗਾਂ ਨੂੰ ਲੈ ਕੇ ਆਪਣੀ ਹੜਤਾਲ ਜਾਰੀ ਰੱਖ਼ਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆ ਖਿਲਾਫ਼ ਜੰਮ ਕੇ ਭੜਾਸ ਕੱਢਦਿਆਂ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ਼ ਮੁਜਾਹਰਾਂ ਕੀਤਾ।ਜਥੇਬੰਦੀ ਨੇ ਗੱਲ ਕਿਸੇ ਵੀ ਤਣ ਪੱਤਣ ਨਾ ਲੱਗਣ ਕਰਕੇ ਹੜਤਾਲ 2 ਦਿਨਾਂ ਹੋਰ ਵਧਾਉਣ ਦਾ ਫ਼ੈਸਲਾ ਕੀਤਾ।ਜਿਲ੍ਹਾ ਪ੍ਰਧਾਨ ਮੇਘ ਸਿੰਘ ਸਿੱਧੂ ਪੰਜਾਬ ਰਾਜ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਬਠਿੰਡਾ ਇਕਾਈ ਨੇ ਦੱਸਿਆ ਕਿ ਅੱਜ ਡੀ.ਸੀ ਦਫਤਰ ਉਪ ਮੰਡਲ ਮੈਜਿਸਟਰੇਟਸ ਦਫਤਰਾਂ, ਤਹਿਸੀਲਾਂ ਸਬ ਤਹਿਸੀਲਾਂ ਦੇ ਸਮੂਹ ਕਰਮਚਾਰੀਆਂ ਵੱਲੋ ਮੁਕੰਮਲ ਕੰਮ ਬੰਦ ਕਰਕੇ ਰੋਸ ਧਰਨਾਂ ਦਿੱਤਾ ਅਤੇ ਪੰਜਾਬ ਸਰਕਾਰ ਦੀ ਮਾਰੂ ਨੀਤੀਆਂ ਵਿਰੁੱਧ ਨਾਰੇਬਾਜੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਵੱਲੋ ਕੀਤੇ ਗਏ ਫੈਸਲੇ ਤਹਿਤ ਇਹ ਹੜਤਾਲ 2 ਦਿਨ ਹੋਰ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਮੰਗੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 19 ਮਈ ਨੂੰ ਦੁਬਾਰਾ ਫਿਰ ਪੰਜਾਬ ਪੱਧਰ ਦੀ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਜਿੰਨ੍ਹਾ ਵਿਚ 23 ਮਹੀਨਿਆਂ ਦਾ ਡੀ.ਏ ਦਾ ਬਕਾਇਆ ਜਾਰੀ ਕਰਨਾ ਅਤੇ ਜਨਵਰੀ 16 ਤੋ ਡੀ.ਏ ਦੀ ਕਿਸ਼ਤ ਜਾਰੀ ਕਰਨਾ, ਸੁਪਰਡੈਂਟ ਮਾਲ ਤੋ ਪਦਉਨਤ ਕਰਨ ਲਈ ਤਜਰਬਾ 3 ਸਾਲ ਦਾ ਕਰਨਾ, ਸੀ.ਪੀ.ਐਫ ਕਰਮਚਾਰੀਆਂ ਨੁੰ ਪੁਰਾਣੇ ਪੈਨਸ਼ਨ ਲਾਭ ਦੇਣਾ, 15 ਜਨਵਰੀ 2015 ਨੂੰ ਜਾਰੀ ਕੀਤੇ ਗਏ ਪੱਤਰ ਜਿਸ ਰਾਹੀਂ ਨਵੇ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਸਿਰਫ ਬੇਸਿਕ ਪੇ ਦੇਣਾ, ਵਾਪਿਸ ਲੈਣਾ, ਮੋਹਾਲੀ ਤੇ ਬਠਿੰਡਾ ਜਿਲਾ੍ਹ ਨੂੰ ਐਚ.ਆਰ.ਸੀ ਸੀਨੀਅਰ ਸਹਾਇਕ ਦੀਆਂ ਪੋਸਟਾਂ ਜਾਰੀ ਕਰਨਾ, ਪੇਅ ਕਮਿਸ਼ਨ ਦਾ ਤੁਰੰਤ ਗਠਨ ਕਰਕੇ ਕੰਮ ਚਾਲੂ ਕਰਵਾਉਣਾ ਹਨ ਅਤੇ ਸਟਾਫ ਦੀ ਘਾਟ ਨੂੰ ਪੂਰਾ ਕਰਨਾ ਸਾਮਲ ਹਨ।
ਇਸ ਸਮੇਂ ਹਾਜ਼ਰ ਕਰਮਚਾਰੀ ਆਗੂਆਂ ਵਿਚ ਕੇਵਲ ਬਾਂਸਲ ਜਨਰਲ ਸਕੱਤਰ, ਪੀ.ਐਮ.ਐਸ.ਯੂ, ਗੁਰਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਸੁਰਿੰਦਰ ਧੀਰ ਪ੍ਰਧਾਨ,ਹੈਲਥ ਵਿਭਾਗ, ਤੀਰਥ ਬੱਤਰਾ ਵਿੱਤ ਸਕੱਤਰ, ਦੀਦਾਰ ਸਿੰਘ ਬਰਾੜ ਪੰਜਾਬ ਪ੍ਰਧਾਨ, ਭੂਮੀ ਰੱਖਿਆ ਵਿਭਾਗ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਦਫਤਰ, ਸ੍ਰੀ ਵਿਸਾਖਾ ਸਿੰਘ ਆਬਕਾਰੀ ਤੇ ਕਰ ਵਿਭਾਗ, ਬਲਦੇਵ ਸਿੰਘ ਸੀਨੀਅਰ ਸਹਇਕ ਅਡੀਸ਼ਨਲ ਸਕੱਤਰ, ਸਿੰਚਾਈ ਵਿਭਾਗ ਪੰਜਾਬ, ਕੁਲਵੰਤ ਸਿੰਘ ਸੁਪਰਡੰਟ ਸਿੰਚਾਈ ਵਿਭਾਗ, ਹਰਭਜਨ ਸਿੰਘ ਜਲ ਸਪਲਾਈ ਵਿਭਾਗ, ਗੁਰਜੀਤ ਕੌਰ,ਪੀ.ਏ,ਮੈਬਰ ਐਗਜੈਕਟਿਵ ਕਮੇਟੀ ਤੋ ਇਲਾਵਾ ਮਨਜੀਤ ਸਿੰਘ ਜਿਲਾ੍ਹ ਪ੍ਰਧਾਨ ਗੁਰੱਪ ਡੀ. ਬਠਿੰਡਾ ਵਿਸੇੇਸ਼ ਤੌਰ ਤੇ ਸ਼ਾਮਲ ਹੋਏ ਅਤੇ ਪੂਰਨ ਹਮਾਇਤ ਕਰਨ ਦਾ ਭਰੋਸਾ ਦਿੱਤਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply