
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਦੁਹਰਾਇਆ ਹੈ ਕਿ ਡਾ: ਮਨਮੋਹਨ ਸਿੰਘ ਵਰਗਾ ਅਰਥ ਸ਼ਾਸਤਰੀ ਅਤੇ ਸੁਯੋਗ ਪ੍ਰਧਾਨ ਮੰਤਰੀ ਕੇਵਲ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ ਜਦੋਂ ਕਿ ਭਾਜਪਾ ਤਾਂ ਦੇਸ਼ ਵਾਸੀਆਂ ਨੂੰ ਮੁਹਈਆ ਕਰਵਾਏ ਜਾ ਰਹੇ ਤੇਲ ਤੇ ਡੀਜਲ ਦੀ ਕੀਮਤ ਤੋਂ ਹੋ ਰਹੇ ਮੁਨਾਫੇ ਨਾਲ ਚਲ ਰਹੀ ਹੈ।ਅੱਜ ਇਥੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਭਤੀਜੇ ਸ੍ਰ: ਮਨਦੀਪ ਸਿੰਘ ਕੋਹਲੀ ਦੇ ਅਕਾਲ ਚਲਾਣੇ ‘ਤੇ ਕੋਹਲੀ ਪ੍ਰੀਵਾਰ ਨਾਲ ਦੁੱਖ ਤੇ ਹਮਦਰਦੀ ਦਾ ਇਜ਼ਹਾਰ ਕਰਨ ਉਪਰੰਤ ਸ੍ਰ: ਔਜਲਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਔਜਲਾ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਸਿੰਘ ਦੀ ਅਗਵਾਈ ਵਿੱਚ ਦੇਸ਼ ਆਰਥਿਕ ਤੌਰ ਤੇ ਮਜ਼ਬੂਤ ਹੋਇਆ।ਡਾ: ਮਨਮੋਹਨ ਸਿੰਘ ਨੇ ਅਮਲੀ ਰੂਪ ਵਿੱਚ ਕੰਮ ਕਰਕੇ ਵਿਖਾਇਆ।ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਸਥਾਪਿਤ ਸਾਂਝੀ ਚੈਕ ਪੋਸਟ, ਅੰਮ੍ਰਿਤਸਰ ਦਾ ਸਮੁਚਾ ਸੀਵਰੇਜ ਪ੍ਰੋਜੈਕਟ, ਸ੍ਰੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਸਥਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਖੋਜ ਕੇਂਦਰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਦੇਣ ਹਨ।ਇਸ ਤੋਂ ਪਹਿਲਾਂ ਗੁਰਜੀਤ ਔਜਲਾ ਅਤੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਸ਼ਮਸ਼ਾਨਘਾਟ ਵਿਖੇ ਮਨਦੀਪ ਸਿੰਘ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋਏ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media