📝 ਅੱਜ ਦੀਆਂ ਸੁਰਖੀਆਂ…..
ਮਿਤੀ : 20 ਮਈ 2016
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਬਾਬਾ ਢੱਡਰੀਆਂ ਵਾਲੇ ਨਾਲ ਮੁਲਾਕਾਤ – ਹਮਲੇ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਦਿੱਤਾ ਭਰੋਸਾ।
▶ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ‘ਚ ਬਿਜਲੀ ਦੇ ਸ਼ਾਟ ਸਰਕਟ ਨਾਲ 5 ਪਾਵਨ ਸਰੂਪ ਅਤੇ 9 ਸਰੂਪਾਂ ਦੀਆਂ ਜਿਲਦਾਂ ਅਗਨ ਭੇਂਟ- ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਰਾਮਸਰ ਸਾਹਿਬ ਸਥਿਤ ਹੈ ਭਵਨ।
▶ ਪਾਵਣ ਸਰੂਪ ਅਗਨ ਭੇਟ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਘੇਰਿਆ ਸਥਾਨ- ਪੱਤਰਕਾਰਾਂ ਤੇ ਪ੍ਰੈਸ ਫੋਟੋਗ੍ਰਾਫਰਾਂ ਨੂੰ ਰੋਕਿਆ।
▶ ਸ਼੍ਰੋਮਣੀ ਕਮੇਟੀ ਵਲੋਂ ਅੰਤ੍ਰਿੰਗ ਕਮੇਟੀ ਮੀਟਿੰਗ ਰੱਦ – 23 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ ਰੱਦ ਹੋਈ ਮੀਟਿੰਗ।
▶ 5 ਰਾਜਾਂ ਵਿੱਚ ਪਈਆਂ ਵੋਟਾਂ ਦੇ ਨਤੀਜੇ ਐਲਾਨੇ ਗਏ – ਭਾਜਪਾ ਅਸਾਮ, ਖੱਬੇ ਪੱਖੀ ਕੇਰਲਾ, ਮਮਤਾ ਬੈਨਰਜੀ ਪੱਛਮੀ ਬੰਗਾਲ, ਤਾਮਿਲਨਾਡੂ ‘ਚ ਜੈ ਲਲਿਤਾ ਬਣਾਏਗੀ ਸਰਕਾਰ, ਪਾਂਡੀਚੈਰੀ ‘ਚ ਕਾਂਗਰਸ ਜੇਤੂ।
▶ ਅਸਾਮ ਵਿੱਚ ਪਹਿਲੀ ਵਾਰ ਭਾਜਪਾ ਸਰਕਾਰ ਬਨਣ ‘ਤੇ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਜਤਾਈ ਖੁਸ਼ੀ – ਕਿਹਾ ਪੰਜਾਬ ‘ਚ ਹੈਟਰਿਕ ਬਣਾਏਗਾ ਅਕਾਲੀ ਭਾਜਪਾ ਗਠਜੋੜ।
▶ ਕਾਮਾਗਾਟਾਮਾਰੂ ਘਟਨਾ ਦੇ 102 ਸਾਲਾਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਦੇ ਹਾਊਸ ਵਿੱਚ ਮੰਗੀ ਮੁਆਫੀ – ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਨਾਲ ਗੂੰਜਿਆ ਸੰਸਦ ਹਾਊਸ।
▶ ਜ਼ੀ ਪੰਜਾਬੀ ਬਲੈਕ ਆਊਟ ਮਾਮਲੇ ‘ਤੇ ਬੋਲੇ ਸਾਂਪਲਾ – ਦੋਨਾਂ ਧਿਰਾਂ ਦਰਮਿਆਨ ਗੱਲਬਾਤ ਕਰਵਾਉਣ ਲਈ ਤਿਆਰ ਹੈ ਭਾਜਪਾ।
▶ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੇ ਭਤੀਜੇ ਦੇ ਸਸਕਾਰ ‘ਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਪਹੁੰਚੇ।
▶ ਜੂਨ 2016 ਤੱਕ ਪੰਜਾਬ ਵਿੱਚ 16000 ਅਧਿਆਪਕਾਂ ਦੀਆਂ ਭਰੀਆਂ ਜਾਣਗੀਆਂ ਨਵੀਆਂ ਅਸਾਮੀਆਂ।
▶ ਜਲੰਧਰ ਵਿਖੇ ਪਾਰਕ ‘ਚ ਸੈਰ ਕਰ ਰਹੀ ਔਰਤ ‘ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸੁੱਟਿਆ ਤੇਜ਼ਾਬ।
▶ ਪੈਰਿਸ ਤੋਂ ਕਾਹਿਰਾ ਜਾ ਰਿਹਾ ਇਜ਼ੀਪਟ ਏਅਰਲਾਇਨਜ਼ ਦਾ ਜਹਾਜ ਕਰੈਸ਼ – 69 ਮੌਤਾਂ, ਸਮੁੰਦਰ ‘ਚ ਡਿੱਗਾ ਮਲਬਾ।
▶ ਪ੍ਰਧਾਨ ਮੰਤਰੀ ਮੋਦੀ ਨੇ ਮਮਤਾ ਬੈਨਰਜੀ ਅਤੇ ਜੈ ਲਲਿਤਾ ਨੂੰ ਜਿੱਤ ‘ਤੇ ਦਿੱਤੀ ਵਧਾਈ।
▶ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਤੇ ਬੋਲੇ ਰਾਹੁਲ ਗਾਂਧੀ – ਜਨਤਾ ਦਾ ਫੈਸਲਾ ਮਨਜ਼ੂਰ ।
▶ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ‘ਚ ਅਕਾਲੀ ਦਲ ਦੀ ਚੰਡੀਗੜ੍ਹ ਮੀਟਿੰਗ ਜਾਰੀ – ਪੰਜਾਬ ਚੋਣਾਂ ਬਾਰੇ ਕੀਤੀਆਂ ਵਿਚਾਰਾਂ।
▶ ਪਟਿਆਲਾ – ਆਈ.ਜੀ ਪੁਲਿਸ ਨੇ ਬਾਬਾ ਢੱਡਰੀਆਂ ਵਾਲੇ ਦੀ ਸਰੁੱਖਿਆ ਦਾ ਲਿਆ ਜਾਇਜਾ।
▶ ਕੈਨੇਡਾ ਦੇ ਪੀ.ਐਮ ਜਸਟਿਨ ਟਰੂਡੋ ਵਲੋਂ ਕਾਮਾਗਾਟਾਮਾਰੂ ਘਟਨਾ ਬਾਰੇ ਮੁਆਫੀ ਮੰਗਣ ‘ਤੇ ਮੁਖ ਮੰਤਰੀ ਬਾਦਲ ਨੇ ਕੀਤਾ ਧੰਨਵਾਦ।
▶ ਪਠਾਨਕੋਟ ਅੱਤਵਾਦੀ ਹਮਲਾ ਮਾਮਲੇ ‘ਚ ਸ਼ਾਹਿਦ ਲਤੀਫ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ।
▶ ਸਰਬਤ ਦਾ ਭਲਾ ਟਰੱਸਟ ਨੇ ਖਾੜੀ ਦੇਸ਼ਾਂ ‘ਚ ਫਸੇ 11 ਨੌਜਵਾਨਾਂ ਨੂੰ ਉਨਾਂ ਦੇ ਘਰੀਂ ਪਹੁੰਚਾਇਆ – ਸੰਸਥਾ ਦੇ ਮੁਖੀ ਐਸ.ਪੀ.ਐਸ ਓਬਰਾਏ ਨੇ ਦਿੱਤੀ ਜਾਣਕਾਰੀ।
▶ ਬਹੁਜਨ ਸਮਾਜ ਪਾਰਟੀ ਨੇ ਆਪਣੇ ਸੰਸਦ ਮੈਂਬਰ ਨਰਿੰਦਰ ਕਸ਼ਿਅਪ ਨੂੰ ਪਾਰਟੀ ਵਿਚੋਂ ਕੱਢਿਆ।
▶ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਢਡਰੀਆਂ ਵਾਲੇ ‘ਤੇ ਹਮਲੇ ਦੇ ਦੋਸ਼ੀਆਂ ਨੂੰ ਫੜ੍ਹਨ ਲਈ ਟਾਸਕ ਫੋਰਸ ਬਣਾਈ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media