
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਵੀਨ ਗਡਵਾਲ ਸੁਪਰਡੈਂਟ ਚਿਲਡਰਨ ਹੋਮ ਬਠਿੰਡਾ ਨੇ ਅੱਜ ਦੱਸਿਆ ਕਿ ਇੱਕ ਬੱਚਾ ਮੰਨੂ ਪੁੱਤਰ ਪ੍ਰਮੇਸ਼ਵਰ ਵਾਸੀ ਅੰਮ੍ਰਿਤਸਰ ਨੂੰ ਚਿਲਡਰਨ ਹੋਮ ਬਠਿੰਡਾ ਵੱਲੋ ਵਾਰਸ਼ਾ ਹਵਾਲੇ ਕੀਤਾ ਗਿਆ। ਇਹ ਬੱਚਾ ਬਾਲ ਭਲਾਈ ਕਮੇਟੀ, ਫ਼ਰੀਦਕੋਟ ਵੱਲੋ ਚਿਲਡਰਨ ਹੋਮ ਬਠਿੰਡਾ ਵਿਖੇ 3 ਮਈ ਨੂੰ ਭੇਜਿਆ ਗਿਆ ਸੀ। ਮੰਨੂੰ ਦੇ ਮਾਤਾ-ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਇਹ ਬੱਚਾ ਪਿਛਲੇ 8-9 ਮਹੀਨਿਆਂ ਤੋ ਘਰੋ ਲਾਪਤਾ ਸੀ । ਬੱਚੇ ਦੇ ਵਾਰਸ਼ਾ ਦਾ ਪਤਾ ਲਗਾਉਣ ਲਈ ਬੱਚੇ ਦੀ ਕੌਂਸਲਿੰਗ ਕੀਤੀ ਗਈ ਅਤੇ ਸੁਪਰਡੈਂਟ ਹੋਮ, ਹੁਸ਼ਿਆਰਪੁਰ ਦੀ ਮਦਦ ਵੀ ਲਈ ਗਈ। ਸੁਪਰਡੈਂਟ ਚਿਲਡਰਨ ਹੋਮ ਬਠਿੰਡਾ ਦੀ ਮੇਹਨਤ ਸਦਕਾ ਬੱਚੇ ਦੇ ਵਾਰਸ਼ਾ ਦਾ ਪਤਾ ਲਗਾਇਆ ਗਿਆ। ਇਸ ਉਪਰੰਤ ਬਾਲ ਭਲਾਈ ਕਮੇਟੀ ਬਠਿੰਡਾ ਦੇ ਹੁਕਮਾਂ ਦੁਆਰਾ ਬੱਚੇ ਨੂੰ ਚਿਲਡਰਨ ਹੋਮ ਬਠਿੰਡਾ ਵਿਖੇ ਬੱਚੇ ਨੂੰ ਵਾਰਸ਼ਾ ਦੇ ਹਵਾਲੇ ਕੀਤਾ ਗਿਆ। ਇਸ ਦੇ ਉਪਰੰਤ ਸ੍ਰੀ ਨਵੀਨ ਗਡਵਾਲ ਸੁਪਰਡੈਂਟ ਵੱਲੋ ਇਹ ਵੀ ਦੱਸਿਆ ਗਿਆ ਕਿ ਜ਼ਿਆਦਾਤਰ ਬੱਚੇ ਲਗਭਗ 9 ਤੋਂ 15 ਸਾਲ ਤੱਕ ਦੀ ਉਮਰ ਦੇ ਬਹੁਤ ਹੀ ਚੰਚਲ ਸੁਭਾਅ ਦੇ ਹੁੰਦੇ ਹਨ ਅਤੇ ਕਿਸੇ ਵੀ ਛੋਟੀ ਜਿਹੀ ਗੱਲ ਤੇ ਘਰੋ ਦੌੜ ਜਾਂਦੇ ਹਨ। ਉਕਤ ਕੇਸ ਵੀ ਇਸੇ ਤਰ੍ਹਾਂ ਦਾ ਸੀ। ਉਨ੍ਹਾਂ ਅਪੀਲ ਕੀਤੀ ਕਿ ਇਸ ਉਮਰ ਵਿੱਚ ਬੱਚੇ ਨੂੰ ਆਪਣੇ ਘਰ ਦਾ ਪਤਾ ਅਤੇ ਫੋਨ ਨੰਬਰ ਜਰੂਰ ਦੱਸਿਆ ਜਾਵੇ ਤਾਂ ਜੋ ਬੱਚੇ ਦੇ ਘਰੋਂ ਦੌੜ ਜਾਣ ਜਾਂ ਗੁੰਮ ਹੋਣ ਦੀ ਹਾਲਤ ਵਿੱਚ ਬੱਚੇ ਦੇ ਵਾਰਸ਼ਾ ਨੂੰ ਲੱਭਣ ਵਿੱਚ ਕੋਈ ਮੁਸ਼ਕਲ ਪੇਸ ਨਾ ਆਵੇ । ਇਸ ਮੌਕੇ ਹੋਮ ਦੇ ਪੋਬੇਸ਼ਨ ਅਫ਼ਸਰ ਸ਼੍ਰੀ ਗਗਨਦੀਪ ਤੋਂ ਇਲਾਵਾ ਹੋਮ ਦਾ ਸਟਾਫ਼ ਵੀ ਹਾਜ਼ਰ ਸੀ।
Punjab Post Daily Online Newspaper & Print Media