Saturday, March 21, 2026

ਦਮਦਮੀ ਟਕਸਾਲ ਦੇ ਹੈਡਕੁਆਰਟਰ ਸ਼ਹੀਦੀ ਸਮਾਗਮ ਮਨਾਉਣ ਸਬੰਧੀ ਹੋਈ ਮੀਟਿੰਗ

PPN2005201617
ਚੌਂਕ ਮਹਿਤਾ, 20 ਮਈ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ 6 ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂੰਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿਚ ਹਰ ਸਾਲ ਦੀ ਤਰਾ੍ਹਂ ਇਸ ਸਾਲ ਵੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ, ਇਹ ਮਹਾਨ ਸ਼ਹੀਦੀ ਸਮਾਗਮ ਮਨਾਉਣ ਸਬੰਧੀ ਅੱਜ ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰੁਦਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੰਜਾਬ ਪੱਧਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਮੁੱਚੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੀਤੀ। ਮੀਟਿੰਗ ਦੌਰਾਨ ਪਹੁੰਚੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਰਵੇਂ ਇਕੱਠ ਨੂੰੰ ਸੰਬੋਧਨ ਕੀਤਾ ਤੇ ਇਸ ਸ਼ਹੀਦੀ ਦਿਹਾੜ੍ਹੇ ਨੂੰ ਵੱਡੇ ਪੱਧਰ ਤੇ ਮਨਾਉਣ ਅਤੇ ਸਫਲਤਾ ਪੂਰਵਕ ਸੰਪਨ ਕਰਨ ਲਈ ਜਿੰਮੇਵਾਰੀਆਂ ਸਾਂਭੀਆਂ। ਇਸ ਸਮੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ 6 ਜੂਨ ਨੂੰ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਸਬੰਧੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸ਼ਹੀਦੀ ਸਮਾਗਮ ਵਿਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ, ਉਨਾ੍ਹਂ ਕਿਹਾ ਕਿ ਦਮਦਮੀ ਟਕਸਾਲ ਸ਼ੀ ਗੂਰੂ ਗੋਬਿੰਦ ਸਿੰਘ ਜੀ ਵੱਲੋ ਵਰਸੋਈ ਹੋਈ ਸੰਸਥਾ ਹੈ ਜਿਸ ਦੇ 300 ਸਾਲਾ ਪੁਰਾਣੇ ਸੁਨਹਿਰੀ ਅੱਖਰਾਂ ‘ਚ ਦਰਜ ਇਤਹਾਸ ਨੂੰ ਸਿੱਖ ਜਗਤ ਭਲੀ ਭਾਂਤੀ ਜਾਣੂੰ ਹੈ।ਗਿਆਨੀ ਖਾਲਸਾ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸ਼ੁਰੂ ਤੋ ਹੀ ਦਮਦਮੀ ਟਕਸਾਲ ਖਿਲਾਫ ਕੂੜ੍ਹ ਪ੍ਰਚਾਰ ਕਰਦੀਆਂ ਆਈਆਂ ਹਨ।ਉਨਾ੍ਹਂ ਸਮੁੱਚੇ ਸਿੱਖ ਜਗਤ ਨੂੰ ਦਮਦਮੀ ਟਕਸਾਲ ਖਿਲਾਫ ਚੱਲ ਰਹੇ ਝੂਠ ਅਤੇ ਕੂੜ੍ਹ ਪ੍ਰਚਾਰ ਤੋ ਸੁਚੇਤ ਰਹਿਣ ਤੇ ਸੰਜ੍ਹਮ ਵਰਤਣ ਬਾਰੇ ਕਿਹਾ, ਇਸ ਸਮੇ ਉਨਾ੍ਹਂ ਖਾਸ ਤੌਰ ਤੇ ਦੱਸਿਆ ਕਿ 27 ਜੂਨ ਨੂੰ ਸਮੁੱਚੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਇੱਕ ਅਹਿਮ ਮੀਟਿੰਗ ਹੋਏਗੀ ਜਿਸ ਵਿਚ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਦੀਆਂ ਮੁਕੰਮਲ ਤਿਅਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਸਮੇ ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ, ਬਾਬਾ ਕਰਮਜੀਤ ਸਿੰਘ, ਸਿੰਘ ਸਾਹਿਬ ਭਾਈ ਜਸਬੀਰ ਸਿੰਘ, ਬਾਬਾ ਮਨਮੋਹਣ ਸਿੰਘ, ਬਾਬਾ ਬੀਰ ਸਿੰਘ ਭੰਗਾਲੀ, ਬਾਬਾ ਪ੍ਰੀਤਮ ਸਿੰਘ ਗੁਰੁ ਕਾ ਤਾਲ, ਬਾਬਾ ਹਰਦੀਪ ਸਿੰਘ ਬੁੰਗਾ, ਬਾਬਾ ਸਤਨਾਮ ਸਿੰਘ ਜੱਫਰਵਾਲ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ, ਬਾਬਾ ਬਾਬਾ ਸੱਜਣ ਸਿੰਘ ਅਲਗੋ ਕੋਠੀ, ਬਾਬਾ ਗੁਰਦੀਪ ਸਿੰਘ, ਬਾਬਾ ਲੱਖਾ ਸਿੰਘ ਰਾਮ ਥੱਮਣ, ਬਾਬਾ ਸੁਖਚੈਨ ਸਿੰਘ ਦਮਦਮਾ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੂਜਾਲਾ, ਬਾਬਾ ਸੁਰਿੰਦਰ ਸਿੰਘ ਅੱਚਲ ਸਾਹਿਬ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਕੈਪਟਨ ਬਲਬੀਰ ਸਿੰਘ ਬਾਠ, ਭਗਵੰਤ ਸਿੰਘ ਸਿਆਲਕਾ, ਭਾਈ ਜਸਬੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ ਭਿੰਡਰਾਂਵਾਲੇ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਜਗਤਾਰ ਸਿੰਘ ਰੋਡੇ, ਗੁਰਦੀਪ ਸਿੰਘ ਭਾਨੋਖਿੜੀ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਸਵਰਨਜੀਤ ਸਿੰਘ ਗੜ੍ਹਸ਼ੰਕਰ, ਸੰਤ ਗੁਰਵਿੰਦਰ ਸਿੰਘ ਮਾਸ਼ੀਵਾੜ੍ਹਾ ਸਾਹਿਬ, ਸੰਤ ਗੁਰਜੇਤ ਸਿੰਘ ਯੂਪੀ, ਸੰਤ ਸੁਰਜੀਤ ਸਿੰਘ ਅੰਮ੍ਰਿਤਸਰ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ਘੋੜ੍ਹੇਵਾਂ, ਸੰਤ ਬਾਬਾ ਮੇਜਰ ਸਿੰਘ ਵਾਂ, ਭਾਈ ਪ੍ਰਣਾਮ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਂਈ ਸਤਨਾਮ ਸਿੰਘ, ਭਾਈ ਹਰਸ਼ਦੀਪ ਸਿੰਘ, ਭਾਈ ਅਵਤਾਰ ਸਿੰਘ ਬੁੱਟਰ, ਗੁਰਸ਼ਰਨ ਸਿੰਘ ਖੁਜਾਲਾ, ਜਥੇ ਰਾਜਬੀਰ ਸਿੰਘ ਉਦੋਨਮਘਲ, ਜਤਿੰਦਰ ਸਿੰਘ ਲੱਧਾਮੁੰਡਾ, ਭਾਈ ਮਾਨ ਸਿੰਘ ਤੱਲਣ, ਸਰਪੰਚ ਜਸਪਾਲ ਸਿੰਘ ਪੱਡਾ, ਸਰਪੰਚ, ਰਜਿੰਦਰ ਸਿੰਘ ਉਦੋਨੰਗਲ, ਚੇਅਰਮੈਨ ਤਰਲੋਕ ਸਿੰਘ ਬਾਠ, ਜਥੇ ਨਸ਼ੀਬ ਸਿੰਘ ਮਹਿਤਾ ਆਦਿ ਸਿੱਖ ਸੰਗਤਾਂ ਹਾਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply